ਨਵੀਂ ਦਿੱਲੀ, 2 ਦਸਮਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਵਿਧਾਨਸਭਾ ਚੋਣਾਂ ਤੋਂ ਪਹਿਲੇ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਵੱਲੋਂ ਵੋਟਰਾਂ ਨਾਲ ਸਿੱਧਾ ਸੰਪਰਕ ਕਰਨ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਰਾਜੌਰੀ ਗਾਰਡਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਵੱਲੋਂ ਆਪਣੇ ਹਲਕੇ ਵਿੱਚ ਇਕ ਭਰਵੀਂ ਮੀਟਿੰਗ ਕਰਵਾਈ ਗਈ। ਜਿਸ ਵਿਚ ਕੇਂਦਰ ਸਰਕਾਰ ਵਿੱਚ ਮੰਤਰੀ ਸਾਧਵੀ ਨਿਰੰਜਨਾ ਜੋਤੀ ਨੇ ਇਲਾਕੇ ਦੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਿੱਲੀ ਵਿੱਚ ਬਨਾਉਣ ਦਾ ਸੱਦਾ ਦਿੱਤਾ।ਦਿੱਲੀ ਵਿਖੇ ਬੀਤੇ ਦਿਨੀ ਬਣੀਆਂ ਸਰਕਾਰਾਂ ਵੱਲੋਂ ਦਿੱਲੀ ਦੇ ਨਾਲ ਧੋਖਾ ਕਰਨ ਦਾ ਦੋਸ਼ ਲਗਾਉਂਦੇ ਹੋਏ ਦਿੱਲੀ ਦਾ ਵਿਕਾਸ ਕਰਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਨਾਲ ਤਾਲਮੇਲ ਕਰਕੇ ਚਲਣ ਵਾਲੀ ਪੁਰਣ ਬਹੁਮਤ ਦੀ ਭਾਜਪਾ ਸਰਕਾਰ ਲਿਆਉਣ ਦੀ ਵੀ ਉਨ੍ਹਾਂ ਨੇ ਗੱਲ ਆਖੀ।
ਅਕਾਲੀ ਦਲ ਦੇ ਦਿੱਲੀ ਇਕਾਈ ਦੇ ਪ੍ਰਭਾਰੀ ਬਲਵੰਤ ਸਿੰਘ ਰਾਮੂਵਾਲੀਆਂ ਨੇ ਸਿਰਸਾ ਦੇ ਵਿਧਾਇਕ ਵਜੋਂ ਆਪਣੇ ਹਲਕੇ ਵਿੱਚ ਕੀਤੇ ਗਏ ਕਾਰਜਾਂ ਲਈ ਸਿਰਸਾ ਦੀ ਸ਼ਲਾਘਾ ਕਰਦੇ ਹੋਏ ਦਾਅਵਾ ਕੀਤਾ ਕਿ ਇਸ ਹਲਕੇ ਦੇ ਲੋਕਾਂ ਦੀ ਖੁਸ਼ਕਿਸਮਤੀ ਹੈ ਕਿ ਉਨ੍ਹਾਂ ਨੂੰ ਸਿਰਸੇ ਵਰਗਾ ਲੋਕਾਂ ਦੀ ਪਰੇਸ਼ਾਨੀਆਂ ਨੂੰ 24 ਘੰਟੇ ਹਲ ਕਰਵਾਉਣ ਵਾਲਾ ਨੁਮਾਇੰਦਾ ਮਿਲਿਆ ਹੈ।ਸਿਰਸਾ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਿਰ ਨਵੀਆਂ ਚੋਣਾਂ ਹੋਣ ਕਰਕੇ ਲੋਕਾਂ ਦੀ ਗਾੜੀ ਕਮਾਈ ਦਾ ਕਰੋੜਾਂ ਰੁਪਇਆ ਵਿਕਾਸ ਕਾਰਜਾਂ ਦੀ ਬਜਾਏ ਬੇਲੋੜਾ ਖਰਚ ਹੋਣ ਦਾ ਵੀ ਠੀਕਰਾ ਭਨਿਆ। ਸਿਰਸਾ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਤੇ ਇਸ ਵਾਰ ਦਿੱਲੀ ਵਿੱਚ ਭਾਜਪਾ ਪੁਰਣ ਬਹੁਮਤ ਦੀ ਸਰਕਾਰ ਬਣਾਵੇਗੀ।ਇਸ ਮੌਕੇ ਭਾਜਪਾ ਖਿਆਲਾ ਮੰਡਲ ਦੇ ਪ੍ਰਧਾਨ ਰਵਿੰਦਰ ਅਗ੍ਰਵਾਲ, ਰਾਜਕੁਮਾਰ ਗ੍ਰੋਵਰ, ਮਹਿਲਾ ਮੋਰਚਾ ਪ੍ਰਧਾਨ ਸਰੋਜ ਸਹਿਗਲ, ਨੀਰਜ, ਸੰਜੇ ਗੁਪਤਾ ਸਣੇ ਮੰਡਲ ਦੇ ਸਾਰੇ ਅਹੁਦੇਦਾਰ ਤੇ ਸੈਂਕੜੇ ਲੋਕ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …