Saturday, August 9, 2025
Breaking News

ਲਾਇਨਜ਼ ਕਲੱਬ ਸੰਗਰੂਰ ਗਰੇਟਰ ਨੇ ਲਗਾਇਆ ਲੰਗਰ

ਸੰਗਰੂਰ, 16 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗਰੇਟਰ ਵਲੋਂ ਹੋਮੀ ਭਾਬਾ ਕੈਂਸਰ ਹੋਸਪਿਟਲ ਸੰਗਰੂਰ ਵਿਖੇ “ਰਲੀਫ ਦਾ ਹੰਗਰ” ਪ੍ਰੋਜੈਕਟ ਤਹਿਤ ਲੰਗਰ ਲਗਾਇਆ ਗਿਆ।ਇਸ ਪ੍ਰਾਜੈਕਟ ਅਧੀਨ 10.00 ਵਜੇ ਤੋਂ 12.00 ਵਜੇ ਤਕ ਸਾਰੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਪ੍ਰੋਟੀਨ ਡਾਈਟ ਦਿੱਤੀ ਗਈ।ਜਿਸ ਵਿਚ ਦਲੀਆ, ਖਿਚੜੀ, ਉਬਲੇ ਹੋਏ ਚਨੇ ਤੇ ਸੂਪ ਦਿੱਤਾ ਗਿਅ।ਇਸ ਦਾ ਸਾਰਾ ਖਰਚਾ ਲਾਇਨ ਚਮਨ ਸਿਧਾਣਾ ਵਲੋਂ ਆਪਣੇ ਪਿਤਾ ਦੀ ਯਾਦ ਵਿੱਚ ਕੀਤਾ ਗਿਆ।ਇਸੇ ਤਰ੍ਹਾਂ ਦੁਪਹਿਰ 12.00 ਤੋਂ 2.00 ਵਜੇ ਤਕ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਲਗਾਏ ਲਗਾਏ ਗਏ ਲੰਗਰ ਦਾ ਖਰਚਾ ਲਾਇਨ ਕਰਨਵੀਰ ਸਿੰਘ ਮਾਨ ਵਲੋਂ ਆਪਣੇ ਪਿਤਾ ਦੀ ਯਾਦ ਵਿੱਚ ਕੀਤਾ ਗਿਆ।ਕਲੱਬ ਦੇ ਸਕੱਤਰ ਇੰਜਨੀਅਰ ਸੁਖਮਿੰਦਰ ਸਿੰਘ ਭੱਠਲ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ।
                           ਇਸ ਮੌਕੇ ਤੇ ਲਾਇਨ ਪਿਰਥਪਾਲ, ਡਾ. ਪ੍ਰੀਤ ਪ੍ਰਕਾਸ਼ ਸਿੰਘ ਸੇਖੋਂ, ਜਗਨ ਨਾਥ ਗੋਇਲ, ਰਵਿੰਦਰ ਗੁਪਤਾ, ਅੰਮ੍ਰਿਤ ਗਰਗ, ਮੁਕੇਸ਼ ਸ਼ਰਮਾ ਆਦਿ ਹਾਜ਼ਰ ਸਨ।ਪ੍ਰਾਜੈਕਟ ਚੇਅਰਮੈਨ ਲਾਇਨ ਲਾਇਨ ਚਮਨ ਸੁਧਾਣਾ ਅਤੇ ਲਾਇਨ ਕਰਨਬੀਰ ਸਿੰਘ ਮਾਨ ਵਲੋਂ ਸਾਰੇ ਮੈਂਬਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …