ਅੰਮ੍ਰਿਤਸਰ, 19 ਜੁਲਾਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ਼ੀਏਟ ਸਕੂਲ ‘ਚ 12ਵੀਂ ਦੀਆਂ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰੀਖਿਆ 2021-22 ਵਿੱਚ ਵਿਸ਼ੇਸ਼ ਮੱਲਾਂ ਮਾਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਕੁਮਾਰੀ ਕੇਸ਼ਵੀ ਮੇਹਤਾ ਨੇ 97.8% ਅੰਕ ਪ੍ਰਾਪਤ ਕਰ ਸਟੇਟ ਮੈਰਿਟ ਪੁਜ਼ੀਸ਼ਨ ਹਾਸਲ ਕੀਤੀ।ਇਸ ਤੋਂ ਇਲਾਵਾ ਕਾਲਜੀਏਟ ਸਕੂਲ ਦੀਆਂ 5 ਵਿਦਿਆਰਥਣਾਂ ਨੇ 95% ਤੋਂ ਜ਼ਿਆਦਾ, 29 ਵਿਦਿਆਰਥਣਾਂ ਨੇ 90% ਤੋਂ ਜ਼ਿਆਦਾ, 54 ਵਿਦਿਆਰਥਣਾਂ ਨੇ 85% ਤੋਂ ਜ਼ਿਆਦਾ, 79 ਵਿਦਿਆਰਥਣਾਂ ਨੇ 80% ਤੋਂ ਜ਼ਿਆਦਾ, 88 ਵਿਦਿਆਰਥਣਾਂ ਨੇ 75% ਤੋਂ ਜ਼ਿਆਦਾ, 98 ਵਿਦਿਆਰਥਣਾਂ ਨੇ 70% ਤੋਂ ਜ਼ਿਆਦਾ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।ਹੋਰ ਵਿਦਿਆਰਥਣਾਂ ਨੇ ਵੀ ਪਹਿਲੇ ਦਰਜ਼ੇ ਨਾਲ ਇਮਤਿਹਾਨ ਪਾਸ ਕੀਤਾ।ਅਖੀਰ ‘ਚ ਬੀ.ਬੀ.ਕੇ ਡੀ.ਏ.ਵੀ ਕਾਲਜ਼ੀਏਟ ਸਕੂਲ ਦਾ ਨਤੀਜ਼ਾ ਸ਼ਾਨਦਾਰ ਰਿਹਾ।
ਇਸ ਮੌਕੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਧੀਆ ਨਤੀਜ਼ਾ ਆਉਣ ‘ਤੇ ਸਟਾਫ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ।ਕੋ-ਆਰਡੀਨੇਟਰ ਡਾ. ਸ਼ੈਲੀ ਜੱਗੀ, ਸਕੂਲ ਦੇ ਇੰਚਾਰਜ਼ ਅਸ਼ੋਕ ਮਲਹੋਤਰਾ ਨੇ ਵਿਦਿਆਰਥਣਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ।ਬੀ.ਬੀ.ਕੇ. ਡੀ.ਏ.ਵੀ ਕਾਲਜ਼ੀਏਟ ਸਕੂਲ ਦਾ ਨਤੀਜਾ 100% ਰਿਹਾ ਜੋ ਕਿ ਵਿਦਿਆਰਥਣਾਂ ਨੇ ਪਹਿਲੇ ਦਰਜ਼ੇ ‘ਚ ਪ੍ਰਾਪਤ ਕੀਤਾ।
Check Also
ਸਵੀਪ ਮੁਹਿੰਮ ਤਹਿਤ ਬੱਚਿਆਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ
ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ …