ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਰੋਜ਼ਗਾਰ ਉੱਤਪਤੀ ਹੁਨਰ, ਵਿਕਾਸ ਅਤੇ ਸਿਖ਼ਲਾਈ ਵਿਭਾਗ ਵਲੋਂ ਖੁਵਾਇਸ਼ਾਂ ਦੀ ਉਡਾਨ ਪ੍ਰੋਗਰਾਮ ਤਹਿਤ 27 ਜੁਲਾਈ ਨੂੰ ਐਕਸਪਰਟ ਟਾਕ ਆਯੋਜ਼ਿਤ ਕੀਤੀ ਜਾਵੇਗੀ। ਇਸ ਐਕਸਪਰਟ ਟਾਕ ਦਾ ਵਿਸ਼ਾ ਹੋਟਲ ਇੰਡਸਟਰੀ ਵਿਚ ਕੈਰੀਅਰ ਹੋਵੇਗਾ। ਇਸ ਦੇ ਮੁੱਖ ਬੁਲਾਰੇ ਸਿਤੀਜ਼ ਜਾਵਾ ਜਨਰਲ ਮੈਨੇਜ਼ਰ ਰੈਡੀਸਨ ਰੈਡ ਹੋਣਗੇ।ਉਹ ਹੋਟਲ ਇੰਡਸਟਰੀ ਵਿੱਚ ਕੈਰੀਅਰ ਬਣਾਉਣ ਸਬੰਧੀ ਵੈਬੀਨਾਰ ਰਾਹੀਂ ਪ੍ਰਾਰਥੀਆਂ ਨੂੰ ਜਾਣਕਾਰੀ ਦੇਣਗੇ।ਵੈਬੀਨਾਰ ਸਵੇਰੇ 11.00 ਵਜੇ ਵਿਭਾਗ ਦੇ ਫੇਸਬੁੱਕ ਪੇਜ਼ ਤੋਂ ਲਾਈਵ ਹੋਵੇਗਾ।ਫੇਸਬੁੱਕ ਲਾਈਵ ਦਾ ਲਿੰਕ https://fb.me/e/1mqw9ixgx) ਹੋਵੇਗਾ। ਚਾਹਵਾਨ ਪ੍ਰਾਰਥੀ ਇਸ ਲਿੰਕ ‘ਤੇ ਕਲਿਕ ਕਰਕੇ ਆਨਲਾਈਨ ਹਿੱਸਾ ਲੈ ਸਕਦੇ ਹਨ।ਉਹ ਬਿਊਰੋ ਦੇ ਕਾਨਫਰੰਸ਼ ਹਾਲ ਵਿਖੇ ਪਹੁੰਚ ਕੇ ਵੀ ਹਿੱਸਾ ਲੈ ਸਕਦੇ ਹਨ।ਵਧੇਰੇ ਜਾਣਕਾਰੀ ਲੈਣ ਲਈ ਬਿਊਰੋ ਦੇ ਕੈਰੀਅਰ ਕੌਂਸਲਰ ਗੌਰਵ ਕੁਮਾਰ ਜਾਂ ਬਿਊਰੋ ਦੇ ਹੈਲਪਲਾਇਨ ਨੰ: 9915789068 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …