Monday, December 23, 2024

ਖਾਲਸਾ ਗਰਲਜ਼ ਸੀ: ਸੈ: ਸਕੂਲ ਦੀਆਂ ਵਿਦਿਆਰਥਣਾਂ ਨੇ ਖੇਡਾਂ ’ਚ ਮਾਰੀਆਂ ਮੱਲਾਂ

ਸਕੂਲ ਖਿਡਾਰਣਾਂ ਨੇ 1 ਸੋਨਾ, 4 ਸਿਲਵਰ ਤੇ 4 ਕਾਂਸੇ ਦੇ ਤਗਮੇ ਕੀਤੇ ਹਾਸਲ – ਪ੍ਰਿੰ: ਨਾਗਪਾਲ

ਅੰਮ੍ਰਿਤਸਰ, 27 ਜੁਲਾਈ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਦਾਰੇ ਖ਼ਾਲਸਾ ਕਾਲੱਜ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਹੋਈਆਂ ਕਿਓਰਿਨ ਓਪਨ ਨੈਸ਼ਨਲ ਕਰਾਟੇ ਲੀਗ-2022 ’ਚ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਖਿਡਾਰਣਾਂ ਨੇ ਵਧੀਆ ਪ੍ਰਦਰਸ਼ਨ ਕਰਕੇ ਸਕੂਲ ਦਾ ਮਾਣ ਵਧਾਇਆ ਹੈ।
               ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਨੋਬਲਪ੍ਰੀਤ ਕੌਰ ਨੇ ਉਕਤ ਖੇਡ ’ਚ ਕਰਾਟੇ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਹਾਸਲ ਕੀਤਾ ਹੈ।ਪ੍ਰਿੰ: ਨਾਗਪਲ ਨੇ ਦੱਸਿਆ ਕਿ ਜਦਕਿ ਗੁਰਪ੍ਰੀਤ ਕੌਰ, ਆਂਚਲ, ਖੁਸ਼ੀ ਅਤੇ ਸਪਨਾ ਨੇ 4 ਸਿਲਵਰ ਤਗਮੇ ਪ੍ਰਾਪਤ ਕੀਤੇ ਜਦਕਿ ਮੁਕਾਬਲੇ ’ਚ ਕਿਰਨਦੀਪ ਕੌਰ, ਦਿਵਜੋਤ ਕੌਰ, ਸਿਮਰਨਪ੍ਰੀਤ ਸਿੰਘ ਅਤੇ ਕੀਰਤੀ ਸ਼ਰਮਾ ਨੇ 4 ਕਾਂਸੇ ਦੇ ਤਗਮੇ ਜਿੱਤੇ।ਉਨ੍ਹਾਂ ਇਸ ਮੌਕੇ ਹੋਰਨਾਂ ਵਿਦਿਆਰਥਣਾਂ ਨੂੰ ਵੀ ਪੜ੍ਹਾਈ ਦੇ ਨਾਲ ਨਾਲ ਖੇਡਾਂ ’ਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …