Wednesday, October 23, 2024

ਭਗਤ ਪੂਰਨ ਸਿੰਘ ਜੀ ਦੀ 30ਵੀਂ ਬਰਸੀ ਸਬੰਧੀ ਸਹਿਜ ਪਾਠ ਆਰੰਭ

5 ਅਗਸਤ 2022 ਨੂੰ ਪਾਇਆ ਜਾਏਗਾ ਸਹਿਜ ਪਾਠ ਦਾ ਭੋਗ – ਡਾ. ਇੰਦਰਜੀਤ ਕੌਰ

ਅੰਮ੍ਰਿਤਸਰ, 27 ਜੁਲਾਈ (ਜਗਦੀਪ ਸਿੰਘ ਸੱਗੂ) – ਭਗਤ ਪੂਰਨ ਸਿੰਘ ਜੀ ਦੀ 30ਵੀਂ ਬਰਸੀ ਸਬੰਧੀ ਉਲੀਕੇ ਪ੍ਰੋਗਰਾਮਾਂ ਦੀ ਸ਼ੁਰੂਆਤ ਅੱਜ ਪਹਿਲੇ ਦਿਨ ਮੁੱਖ ਦਫ਼ਤਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਆਰੰਭ ਕਰਵਾਇਆ ਗਿਆ।ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ ਬਾਬਾ ਦੀਪ ਸਿੰਘ ਅਖੰਡ ਪਾਠ ਸੋਸਾਇਟੀ ਅੰਮ੍ਰਿਤਸਰ ਵਲੋਂ ਇਹ ਸੇਵਾ ਨਿਭਾਈ ਗਈ।ਪ੍ਰੋਗਰਾਮ ਦੀ ਸ਼ੁਰੂਆਤ ਪਿੰਗਲਵਾੜੇ ਦੇ ਬੱਚਿਆਂ ਦੇ ਕੀਰਤਨੀ ਜੱਥੇ ਨੇ ਕੀਤੀ।ਅਰਦਾਸ ਉਪਰੰਤ ਸਹਿਜ ਪਾਠ ਆਰੰਭ ਕੀਤਾ ਗਿਆ।ਸਮਾਗਮ ਵਿਚ ਪਿੰਗਲਵਾੜੇ ਦੇ ਸਮੂਹ ਸਕੂਲਾਂ ਦੇ ਅਧਿਆਪਕ, ਹੋਸਟਲ ਦੇ ਬੱਚੇ ਅਤੇ ਮੁੱਖ ਦਫਤਰ ਤੇ ਮਾਨਾਂਵਾਲਾ ਬ੍ਰਾਂਚ ਦੇ ਸਮੂਹ ਸੇਵਾਦਾਰ ਹਾਜ਼ਰ ਸਨ।ਪਿੰਗਲਵਾੜਾ ਸੋਸਾਇਟੀ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਿਜ ਪਾਠ ਦਾ ਭੋਗ 5 ਅਗਸਤ 2022 ਨੂੰ ਸਵੇਰੇ 10:00 ਵਜੇ ਮੁੱਖ ਦਫਤਰ ਵਿਖੇ ਪਾਇਆ ਜਾਏਗਾ।ਉਪਰੰਤ ਗੁਰਬਾਣੀ ਕੀਰਤਨ, ਭਗਤ ਜੀ ਦੇ ਜੀਵਨ ਅਤੇ ਵਾਤਾਵਰਣ ਸਬੰਧੀ ਵਿਚਾਰਾਂ, ਵਿਲੱਖਣ ਸਖਸੀਅਤਾਂ ਦਾ ਸਨਮਾਨ ਅਤੇ ਪਿੰਗਲਵਾੜਾ ਵਲੋਂ ਪ੍ਰਕਾਸ਼ਿਤ ਪੁਸਤਕਾਂ ਲੋਕ ਅਰਪਣ ਕੀਤੀਆਂ ਜਾਣਗੀਆਂ।
                 ਇਸ ਮੌਕੇ ਪਿੰਗਲਵਾੜਾ ਸੋਸਾਇਟੀ ਦੇ ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਮੈਂਬਰ ਰਾਜਬੀਰ ਸਿੰਘ, ਪ੍ਰਸ਼ਾਸਕ ਕਰਨਲ ਦਰਸ਼ਨ ਸਿੰਘ ਬਾਵਾ, ਪ੍ਰਸ਼ਾਸਕ ਮਾਨਾਂਵਾਲਾ ਜੈ ਸਿੰਘ, ਵਿਦਿਅਕ ਸਲਾਹਕਾਰ ਗੁਰਨੈਬ ਸਿੰਘ, ਜਨਰਲ ਮੈਨੇਜਰ ਤਿਲਕ ਰਾਜ ਅਤੇ ਕਈ ਹੋਰ ਪਤਵੰਤੇ ਹਾਜ਼ਰ ਸਨ।

Check Also

ਸ਼ਤਰੰਜ ਮੁਕਾਬਲੇ ਵਿੱਚ ਲਿਪਸਾ ਮਿੱਤਲ ਦਾ ਤੀਸਰਾ ਸਥਾਨ

ਸੰਗਰੂਰ, 21 ਅਕਤੂਬਰ (ਜਗਸੀਰ ਲੌਂਗੋਵਾਲ) – ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ (ਸੀ.ਬੀ.ਐਸ.ਈ ਪੈਟਰਨ) ਲੌਂਗੋਵਾਲ …