Monday, September 9, 2024

ਦੋ ਰੋਜ਼ਾ ਧਾਰਮਿਕ ਟੂਰ ਲਗਾਇਆ

ਭੀਖੀ, 1 ਅਗਸਤ (ਕਮਲ ਜ਼ਿੰਦਲ) – ਸਰਵਹਿਤਕਾਰੀ ਵਿਦਿਆ ਮੰਦਰ ਸੀ.ਬੀ.ਐਸ.ਈ ਭੀਖੀ ਅਤੇ ਸ੍ਰੀ ਤਾਰਾ ਚੰਦ ਵਿਦਿਆ ਮੰਦਰ ਭੀਖੀ ਦੇ ਅਧਿਆਪਕਾਂ ਪ੍ਰਿੰਸੀਪਲ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਪਰਿਵਾਰਾਂ ਸਮੇਤ ਸਾਲਾਸਰ ਧਾਮ ਅਤੇ ਸ੍ਰੀ ਖਾਟੂ ਸ਼ਿਆਮ ਮੰਦਰ ਦਾ ਦੋ ਦਿਨਾਂ ਦਾ ਧਾਰਮਿਕ ਟੂਰ ਲਗਾਇਆ।ਧਾਰਮਿਕ ਯਾਤਰਾ 30 ਜੁਲਾਈ ਸਵੇਰੇ 9 ਵਜੇ ਰਵਾਨਾ ਹੋਈ।ਰਸਤੇ ਵਿੱਚ ਅਗਰੋਹਾ ਧਾਮ ਤੇ ਦੋ ਚੰਡੀ ਮੰਦਰਾਂ ਦੇ ਦਰਸ਼ਨ ਕਰਦੇ ਹੋਏ ਉਹ ਸ਼ਾਮ 7 ਵਜੇ ਸਾਲਾਸਰ ਧਾਮ ਪਹੁੰਚੇ।ਉਥੇ ਉਨ੍ਹਾਂ ਨੇ ਬੜੀ ਸ਼ਰਧਾ ਨਾਲ ਸ਼ਾਮ ਦੀ ਆਰਤੀ ਅਤੇ ਸ੍ਰੀ ਬਾਲਾ ਜੀ ਮਹਾਰਾਜ ਦੇ ਦਰਸ਼ਨ ਕੀਤੇ।ਅਗਲੇ ਦਿਨ ਸਵੇਰੇ ਦੀ ਆਰਤੀ ਦੇ ਦਰਸ਼ਨ ਕਰਨ ਤੋਂ ਬਾਅਦ ਗਰੁੱਪ ਸ੍ਰੀ ਖਾਟੂ ਸ਼ਿਆਮ ਜੀ ਦੇ ਲਈ ਰਵਾਨਾ ਹੋਇਆ।ਜਿਥੇ ਸਾਰਿਆਂ ਨੇ ਸ਼ਰਧਾ ਭਾਵ ਨਾਲ ਕਾਠੀ ਸ਼ਾਮ ਜੀ ਮਹਾਰਾਜ ਦੇ ਦਰਸ਼ਨ ਕੀਤੇ।ਸਕੂਲ ਪ੍ਰਿੰਸੀਪਲ ਡਾਕਟਰ ਗਗਨਦੀਪ ਪਰਾਸ਼ਰ ਨੇ ਬਾਲਾ ਜੀ ਮਹਾਰਾਜ ਬਾਰੇ ਜਾਣੂ ਕਰਵਾਉਂਦੇ ਹੋਏ ਸਾਰਿਆਂ ਨੂੰ ਇਸ ਮੰਗਲ ਯਾਤਰਾ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

Check Also

ਖਾਲਸਾ ਕਾਲਜ ਵਿਖੇ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਲਗਾਇਆ

ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ਗਲਤ ਜੀਵਨ …