Thursday, May 29, 2025
Breaking News

ਸਟੇਟ ਕੇਅਰ ਹੋਮ ਵਿੱਚ ਮਨਾਇਆ ਤੀਆਂ ਦਾ ਤਿਉਹਾਰ

ਅੰਮ੍ਰਿਤਸਰ, 11 ਅਗਸਤ (ਸੁਖਬੀਰ ਸਿੰਘ) – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋ ਸਥਾਨਕ ਸਟੇਟ ਕੇਅਰ ਹੋਮ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ।ਜਿਸ ਵਿੱਚ ਐਮ.ਆਰ ਹੋਮ ਸਟੇਟ ਆਫ਼ਟਰ ਕੇਅਰ ਹੋਮ ਅਤੇ ਸਪੈਸ਼ਲ ਹੋਮ ਦੀਆਂ ਲੜਕੀਆਂ ਨਾਲ ਤੀਆਂ ਮਨਾਉਣ ਲਈ ਵਿਸ਼ੇਸ਼ ਤੌਰ ‘ਤੇ ਆਪ ਪਾਰਟੀ ਦੇ ਸਟੇਟ ਵਾਈਜ਼ ਪ੍ਰੈਜ਼ੀਡੈਂਟ ਸ਼੍ਰੀਮਤੀ ਸੀਮਾ ਸੋਢੀ ਪਹੁੰਚੇ।ਉਹਨਾ ਨਾਲ ਆਪ ਜ਼ਿਲ੍ਹਾ ਪ੍ਰਧਾਨ ਸ਼੍ਰੀਮਤੀ ਸੁਖਬੀਰ ਕੌਰ ਅਤੇ ਮਹਿਲਾ ਵਿੰਗ ਪ੍ਰਧਾਨ ਸ਼੍ਰੀਮਤੀ ਸੁਸ਼ਮਾ ਵੀ ਸਨ।
                   ਐਮ.ਆਰ ਹੋਮ ਅਤੇ ਸਟੇਟ ਆਫ਼ਟਰ ਕੇਅਰ ਹੋਮ ਦੀਆਂ ਲੜਕੀਆਂ ਵਲੋ ਆਏ ਮਹਿਮਾਨਾਂ ਨਾਲ ਗਿੱਧਾ ਅਤੇ ਬੋਲੀਆਂ ਪਾ ਕੇ ਖੁਸ਼ੀ ਸਾਂਝੀ ਕੀਤੀ ਗਈ।ਮੁੱਖ ਮਹਿਮਾਨਾਂ ਨੇ ਐਮ.ਆਰ ਹੋਮ ਦੀਆਂ ਲੜਕੀਆਂ ਦੁਆਰਾ ਬਣਾਈਆਂ ਗਈਆਂ ਰੱਖੜੀਆਂ, ਜਿਊਲਰੀ ਬਾਕਸ ਅਤੇ ਹੋਰ ਸਜਾਵਟੀ ਵਸਤਾਂ ਵਿੱਚ ਬਹੁਤ ਦਿਲਚਸਪੀ ਦਿਖਾਈ।ਸਟੇਟ ਕੇਅਰ ਆਫ਼ਟਰ ਹੋਮ ਦੇ ਸੁਪਰਡੈਂਟ ਸ਼੍ਰੀਮਤੀ ਰਜਿੰਦਰ ਕੌਰ, ਐਮ.ਆਰ ਹੋਮ ਸੁਪਰਡੈਂਟ ਸਵਿਤਾ ਦੁਆਰਾ ਹੋਮ ਵਿੱਚ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਮੁੱਖ ਮਹਿਮਾਨ ਨੂੰ ਜਾਣੂ ਕਰਵਾਇਆ।
                  ਇਹ ਤੀਆਂ ਦਾ ਤਿਉਹਾਰ ਦਾ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ‘ਚ ਕਰਵਾਇਆ ਗਿਆ।ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ, ਡੀ.ਪੀ.ਓ ਰਿਟਾਇਰ ਸ਼੍ਰੀਮਤੀ ਸੁਰਿੰਦਰ ਕੌਰ, ਸੀ.ਡੀ.ਪੀ.ਓ ਪ੍ਰੋਮਿਲਾ, ਸੀ.ਡੀ.ਪੀ.ਓ ਕੁਲਦੀਪ ਕੌਰ, ਸੀ.ਡੀ.ਪੀ.ਓ ਮੀਨਾ ਕੁਮਾਰੀ ਮੌਜ਼ੂਦ ਸਨ।ਇਸ ਤੋਂ ਇਲਾਵਾ ਅੰਮ੍ਰਿਤਸਰ ਅਰਬਨ-1, ਅਰਬਨ-2 ਅਤੇ ਅਰਬਨ-3 ਦੀਆਂ ਸੁਪਰਵਾਈਜ਼ਰ ਅਤੇ ਆਂਗਣਵਾੜੀ ਵਰਕਰਾਂ ਨੇ ਗਿੱਧਾ ਅਤੇ ਬੋਲੀਆਂ ਪਾ ਕੇ ਤੀਆਂ ਦੇ ਤਿਉਹਾਰ ਦੀ ਰੌਣਕ ਵਧਾਈ।
                   ਇਸ ਮੌਕੇ ਵਿਭਾਗ ਦੇ ਹੁਮਰੀਤ ਸ਼ੈਲੀ ਤੇ ਵਿਭੂਤੀ ਸ਼ਰਮਾ ਵੀ ਸ਼ਾਮਿਲ ਸਨ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …