ਅੰਮ੍ਰਿਤਸਰ, 19 ਅਗਸਤ (ਖੁਰਮਣੀਆਂ) – ਸਰਹੱਦੀ ਖੇਤਰ ਵਿੱਚ ਲੜਕੀਆਂ ਦੀ ਉਚੇਰੀ ਵਿੱਦਿਆ ਲਈ ਵਰਦਾਨ ਸਾਬਤ ਹੋ ਰਿਹਾ ਗੁਰੂ ਨਾਨਕ ਦੇਵ ਕਾਲਜ (ਗਰਲਜ਼) ਚੋਗਾਵਾਂ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਤੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ।ਜਿਸ ਵਿੱਚ ਸ਼੍ਰੀਮਤੀ ਹਰਜੋਤ ਕੌਰ ਚੀਫ਼ ਫਾਰਮਾਸਿਸਟ ਲੋਪੋਕੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਆਪਣੇ ਸੰਬੋਧਨ ‘ਚ ਉਨ੍ਹਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਅਤੇ ਪੁਰਾਤਣ ਰੀਤੀ ਰਿਵਾਜ਼ਾਂ ਨੂੰ ਜੀਵਤ ਰੱਖਣ ਲਈ ਸਾਨੂੰ ਅਜਿਹੇ ਤਿਉਹਾਰ ਮਨਾਉਂਦੇ ਰਹਿਣਾ ਚਾਹੀਦਾ ਹੈ।ਕਾਲਜ ਵਿੱਚ ਪੜ੍ਹ ਰਹੀਆਂ ਵਿਦਿਆਰਥਣਾਂ ਅਤੇ ਸਟਾਫ਼ ਨੇ ਪੀਂਘ ਝੂਟਦਿਆਂ ਅਤੇ ਗਿੱਧਾ ਪਾਉਂਦਿਆ ਸਾਉਣ ਮਹੀਨੇ ਨਾਲ ਸਬੰਧਤ ਗੀਤ ਗਾਏ ਉਥੇ ਬੋਲੀਆਂ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਕਾਲਜ ਐਮ.ਡੀ ਮੈਡਮ ਪ੍ਰਭਜੀਤ ਕੌਰ, ਪ੍ਰਿੰਸੀਪਲ ਮੈਡਮ ਕੁਲਜਿੰਦਰ ਕੌਰ ਅਤੇ ਮਨਤੇਸ਼ਵਰ ਸਿੰਘ ਵਲੋਂ ਮੁੱਖ ਮਹਿਮਾਨ ਸ੍ਰੀਮਤੀ ਹਰਜੋਤ ਕੌਰ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਕਾਲਜ ਵਿਚ ਲੜਕੀਆਂ ਲਈ ਕਿੱਤਾ-ਮੁਖੀ ਕੋਰਸ ਸਿਲਾਈ ਕਢਾਈ, ਕੰਪਿਊਟਰ ਕੋਰਸ, ਬੀ.ਏ ਆਦਿ ਸਫ਼ਲਤਾ ਪੂਰਵਕ ਚੱਲ ਰਹੇ ਹਨ, ਉਥੇ ਮਾਹਿਰ ਪ੍ਰੋਫੈਸਰਾਂ ਵਲੋਂ ਆਈਲੈਟਸ ਦੀ ਤਿਆਰੀ ਵੀ ਕਰਾਈ ਜਾਂਦੀ ਹੈ।
ਇਸ ਮੌਕੇ ਐਡਵੋਕੇਟ ਅਤੇ ਪ੍ਰੋਫ਼ੈਸਰ ਹਰਬੰਸ ਲਾਲ ਸ਼ਰਮਾ, ਵਿਦਿਆਰਥਣਾਂ ਦੇ ਮਾਪਿਆਂ ਅਤੇ ਸਕੂਲ ਸਟਾਫ਼ ਨੇ ਤੀਆਂ ਦੇ ਤਿਉਹਾਰ ਦਾ ਅਨੰਦ ਮਾਣਿਆਂ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …