ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ ਬਿਊਰੋ) – ਲਾਇਨਜ਼ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ ਵਲੋਂ 15 ਅਗਸਤ 2022 ਨੂੰ ਲਾਇਨਜ਼ ਭਵਨ ਰਣਜੀਤ ਐਵੀਨਿਊ ਵਿਖੇ 75ਵਾਂ ਸੁਤੰਤਰਤਾ ਦਿਵਸ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ।ਕਲੱਬ ਦੇ ਸੈਕਟਰੀ ਜਗਮੋਹਨ ਸਿੰਘ ਦੂਆ ਨੇ ਦੱਸਿਆ ਕਿ ਕਲੱਬ ਪ੍ਰਧਾਨ ਲਾਇਨ ਮਨਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਰਾਸ਼ਟਰੀ ਗੀਤ ਗਾ ਕੇ ਸਲਾਮੀ ਦਿੱਤੀ ਗਈ।
ਆਪਣੇ ਸੰਬੋਧਨ ‘ਚ ਕਲੱਬ ਪ੍ਰਧਾਨ ਲਾਇਨ ਮਨਦੀਪ ਸਿੰਘ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਤਸੀਹੇ ਝੱਲਣ ਅਤੇ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।ਉਨਾਂ ਨੇ ਮਹਿੰਗੇ ਮੁੱਲ ਪ੍ਰਾਪਤ ਕੀਤੀ ਇਸ ਆਜ਼ਾਦੀ ਦੀ ਰੱਖਿਆ ਲਈ ਹਮੇਸ਼ਾਂ ਤਿਆਰ ਰਹਿਣ ਦੀ ਦੇਸ਼ ਵਾਸੀਆਂ ਨੂੰ ਅਪੀਲ ਕੀਤੀ।ਦੇਸ਼ ਦੀ ਅਜ਼ਾਦੀ ਦੀ 75ਵੀਂ ਵਰੇ੍ਹਗੰਢ ਮੌਕੇ ਲੱਡੀ ਵੀ ਵੰਡੇ ਗਏ।
ਇਸ ਸਮਾਗਮ ਵਿੱਚ ਲਾਇਨ ਨਰਿੰਦਰ ਸਿੰਘ, ਲਾਇਨ ਬਲਜੀਤ ਸਿੰਘ ਜੰਮੂ, ਲਾਇਨ ਸੁਖਦੇਵ ਸਿੰਘ, ਲਾਇਨ ਐਸ.ਐਸ ਸਮਰਾ, ਲਾਇਨ ਗੁਰਪਾਲ ਸਿੰਘ ਮਠਾਰੂ, ਲਾਇਨ ਬਲਦੇਵ ਸਿੰਘ, ਲਾਇਨ ਆਰ.ਪੀ ਸੇਠ, ਲਾਇਨ ਕੇ.ਪੀ.ਸਿੰਘ, ਲਾਇਨ ਡਾ. ਸਰਬਜੀਤ ਸਿੰਘ, ਲਾਇਨ ਐਸ.ਪੀ ਸਿੰਘ ਸੌਂਦ ਆਦਿ ਹਾਜ਼ਰ ਸਨ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …