ਸਮਰਾਲਾ, 2 ਸਤੰਬਰ (ਇੰਦਰਜੀਤ ਸਿੰਘ ਸੱਗੂ) – ਅੱਜ ਨਿਰਮਾਣ ਮਜ਼ਦੂਰ ਯੂਨੀਅਨ ਸਮਰਾਲਾ ਦੀ ਅਹਿੰਮ ਮੀਟਿੰਗ ਪ੍ਰਧਾਨ ਕਾਮਰੇਡ ਭਜਨ ਸਿੰਘ ਸਮਰਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮਜ਼ਦੂਰਾਂ ਨੂੰ ਬੈਠਣ ਲਈ ਸ਼ਹਿਰ ਵਿੱਚ ਕੋਈ ਵੀ ਸਥਾਨ ਨਹੀਂ ਹੈ, ਜਿਸ ਕਰਕੇ ਇਨ੍ਹਾਂ ਮਜ਼ਦੂਰਾਂ ਨੂੰ ਗਰਮੀ ਸਰਦੀ ਅਤੇ ਬਰਸਾਤ ਦੇ ਸਮੇਂ ਆਪਣਾ ਪੱਕਾ ਅੱਡਾ ਜਾਂ ਸ਼ੈਡ ਨਾ ਹੋਣ ਕਾਰਨ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ ਅਤੇ ਉਨ੍ਹਾਂ ਨੂੰ ਕੰਮਕਾਰ ਦੀ ਭਾਲ ਵਿੱਚ ਕਈ ਘੰਟੇ ਖੁੱਲ੍ਹੀ ਜਗ੍ਹਾ/ਸੜਕ ’ਤੇ ਹੀ ਬਤੀਤ ਕਰਨਾ ਪੈਦਾ ਹੈ।ਉਹਨਾਂ ਵਲੋਂ ਐਸ.ਡੀ.ਐਮ ਸਰਮਾਲਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਮਜ਼ਦੂਰਾਂ ਲਈ ਪੱਕਾ ਸ਼ੈਡ, ਬਾਥਰੂਮ, ਫਲੱਸ਼ ਅਤੇ ਬੈਠਣ ਲਈ ਢੁੱਕਵਾਂ ਪ੍ਰਬੰਧ ਮੁਹੱਈਆ ਕਰਾਇਆ ਜਾਣਾ ਲਾਜ਼ਮੀ ਹੈ ਤਾਂ ਕਿ ਮਜ਼ਦੂਰ ਵਰਗ ਆਪਣੀ ਮਜ਼ਦੂਰੀ ਤੰਦਰੁਸਤੀ ਨਾਲ ਅਤੇ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦੇ ਕਰ ਸਕਣ।
ਮੀਟਿੰਗ ਵਿਚ ਦਿਲਬਾਰਾ ਸਿੰਘ ਬੌਂਦਲੀ ਸੈਕਟਰੀ, ਜੀਵਨ ਸਿੰਘ ਬੰਬ ਖਜ਼ਾਨਚੀ, ਕੁਲਵੰਤ ਸਿੰਘ ਭਗਵਾਨਪੁਰਾ, ਕਸ਼ਮੀਰਾ ਸਿੰਘ ਸਮਰਾਲਾ, ਧਰਮ ਸਿੰਘ ਬਾਲਿਓਂ, ਜਸਵੀਰ ਸਿੰਘ, ਕੁਲਵੰਤ ਸਿੰਘ ਬਘੌਰ, ਸੁਰਜੀਤ ਸਿੰਘ ਭਰਥਲਾ, ਅਤੇ ਦਲਜੀਤ ਸਿੰਘ ਮਾਣਕੀ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਮੋਬਾਇਲ ਫੋਨ ਸੁਵਿਧਾ ਜਾਂ ਦੁਵਿਧਾ ’ਤੇ ਲੈਕਚਰ
ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ …