Wednesday, September 18, 2024

ਕਾਮੇਡੀ ਤੇ ਸ਼ਰਾਰਤਾਂ ਭਰਪੂਰ ਫ਼ਿਲਮ `ਯਾਰ ਮੇਰਾ ਤਿੱਤਲੀਆਂ ਵਰਗਾ’

ਕਾਮੇਡੀ ਭਰਪੂਰ ਮਸਾਲਾ ਫ਼ਿਲਮਾਂ ਬਣਾ ਕੇ ਹਮੇਸ਼ਾਂ ਚਰਚਾ ਵਿੱਚ ਰਹਿਣ ਵਾਲੇ ਫ਼ਿਲਮਕਾਰਾਂ ‘ਚ ਹੁਣ ਗਿੱਪੀ ਗਰੇਵਾਲ ਵੀ ਆ ਰਲਿਆ ਹੈ।ਜਿਸ ਨੇ ਅਰਦਾਸ ਤੇ ਮਾਂ ਵਰਗੀ ਫ਼ਿਲਮ ਤੋਂ ਹਟ ਕੇ ਆਪਣਾ ਬਹੁਤਾ ਧਿਆਨ ਕਮਰਸ਼ੀਅਲ ਸਿਨਮੇ ਵੱਲ ਜੋੜਿਆ ਹੈ।ਲਗਾਤਾਰ ਮਨੋਰੰਜ਼ਕ ਮਸਾਲਾ ਫ਼ਿਲਮਾਂ ਦੇਣ ਵਾਲਾ ਹੰਬਲ ਮੋਸ਼ਨ ਪਿਕਰਚਰਜ਼ ਅਤੇ ਓਮ ਜੀ ਸਟਾਰ ਸਟੂਡੀਓਜ਼ ਦੀ ਪੇਸ਼ਕਸ਼ ‘ਯਾਰ ਮੇਰਾ ਤਿੱਤਲੀਆਂ ਵਰਗਾ’ ਲੈ ਕੇ ਆਇਆ ਹੈ।2 ਸਤੰਬਰ ਨੂੰ ਰਿਲੀਜ਼ ਹੋਈ ਇਸ ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ।ਜਿਸ ਵਿੱਚ ਸ਼ੋਸ਼ਲ ਮੀਡੀਆ, ਫੇਸਬੁੱਕ ਆਦਿ ਨਾਲ ਜੁੜੇ ਲੋਕਾਂ ਦੀ ਮਾਨਸਿਕਤਾ ਵਿਖਾਈ ਗਈ ਹੈ ਕਿ ਕਿਵੇਂ ਬਨਾਉਟੀ ਚਿਹਰਿਆਂ ਦੇ ਮੋਹ ਜਾਲ ਵਿੱਚ ਫਸਿਆ ਮਨੁੱਖ ਆਪਣੀਆਂ ਲਲਚਾਈਆਂ ਸੋਚਾਂ ਨਾਲ ਪਰਿਵਾਰਕ ਜ਼ਿੰਦਗੀ ਤਬਾਹ ਕਰਨ ਕਿਨਾਰੇ ਖੜ੍ਹਾ ਹੈ।ਇਹ ਫ਼ਿਲਮ ਜਿਥੇ ਦਰਸ਼ਕਾਂ ਦਾ ਚੰਗਾ ਮਨੋਰੰਜ਼ਨ ਕਰਦੀ ਹੈ, ਉਥੇ ਸ਼ੋਸ਼ਲ ਮੀਡੀਆ ਦੇ ਰਾਹ ਤੁਰੇ ਲੋਕਾਂ ਨੂੰ ਆਪਣੇ ਜੀਵਨ ਸਾਥੀ ਅਤੇ ਪਰਿਵਾਰਕ ਫ਼ਰਜ਼ਾਂ ਪ੍ਰਤੀ ਵਫ਼ਾਦਾਰ ਰਹਿਣ ਦਾ ਸੁਨੇਹਾ ਵੀ ਦਿੰਦੀ ਹੈ।ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਤੇ ਤਨੂ ਗਰੇਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ, ਜਦਕਿ ਕਰਮਜੀਤ ਅਨਮੋਲ, ਸਰਦਾਰ ਸੋਹੀ, ਮਲਕੀਤ ਰੌਣੀ, ਧੀਰਜ਼ ਕੁਮਾਰ, ਸਾਰਾ ਗੁਰਪਾਲ, ਸੀਮਾ ਕੌਸ਼ਲ, ਰਾਜ ਧਾਲੀਵਾਲ, ਹਰਿੰਦਰ ਭੁੱਲਰ, ਰਘਵੀਰ ਬੋਲੀ ਅਤੇ ਬਾਲ ਅਦਾਕਾਰ ਗੁਰਤੇਗ ਸਿੰਘ ਆਦਿ ਨੇ ਵੀ ਕਿਰਦਾਰ ਨਿਭਾਏ ਹਨ।

ਹਰਜਿੰਦਰ ਸਿੰਘ ਜਵੰਦਾ
ਮੋ – 9463828000

Check Also

ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ

ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …