Thursday, September 28, 2023

ਵਿਧਾਇਕ ਕੁੰਵਰ ਨੇ ਲੋਕਾਂ ਨੂੰ ਸੜਕ ਦੇ ਨਵੀਨੀਕਰਨ ਦਾ ਕੰਮ ਕਰਵਾਉਣ ਲਈ ਕਰਵਾਇਆ

ਅੰਮ੍ਰਿਤਸਰ, 11 ਸਤੰਬਰ (ਸੁਖਬੀਰ ਸਿੰਘ) – ਹਲਕਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਹਲਕਾ ਉਤਰੀ `ਚ ਸੜਕ ਦੇ ਨਵੀਨੀਕਰਨ ਯੋਜਨਾ ਦਾ ਉਦਘਾਟਨ ਇਲਾਕਾ ਵਾਸੀਆਂ ਤੋਂ ਕੀਤਾ ਗਿਆ।ਇਸ ਸਮੇਂ ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਲੋਕ ਰਾਜ ਕਰਦੇ ਹਨ।ਉਹ ਇਸ ਗੱਲੋਂ ਖੁਸ਼ ਹਨ ਕਿ ਉਹ ਲੋਕਾਂ ਦੇ ਹੱਥੀਂ ਲੋਕਾਂ ਦੇ ਕੰਮ ਕਰਵਾ ਰਹੇ ਹਨ।ਸੜਕ ਦੇ ਨਵੀਨੀਕਰਨ ਸਕੀਮ ਤਹਿਤ ਮਜੀਠਾ ਰੋਡ `ਤੇ ਘਾਲਾਮਾਲਾ ਚੋਕ ਤੋਂ ਡਾ. ਐਵਨਿਊ ਤੱਕ ਟੁੱਟੀ ਸੜਕ ਨੂੰ ਦੁਬਾਰਾ ਬਣਾਇਆ ਜਾ ਰਿਹਾ ਹੈ।ਇਹ ਕੰਮ ਐਸ.ਈ ਸੰਦੀਪ ਸਿੰਘ ਅਤੇ ਜੇ.ਈ ਰਜ਼ਤ ਦੀ ਦੇਖ ਰੇਖ ਹੇਠ ਕੀਤਾ ਜਾ ਰਿਹਾ ਹੈ।ਇਸ ਮੌਕੇ ਜਸਪਾਲ ਸਿੰਘ, ਅਸ਼ੀਸ਼ ਲੂਥਰਾ, ਕਰਨ ਵਰਮਾ, ਪਰਮਿੰਦਰ ਸਿੰਘ, ਰਾਣਾ ਪ੍ਰਤਾਪ ਸਿੰਘ, ਖੁਸ਼ਵੰਤ ਸਿੰਘ, ਨਰਿੰਦਰਪਾਲ ਸਿੰਘ ਆਦਿ ਹਾਜ਼ਰ ਸਨ।

Check Also

ਗਾਂਧੀ ਜਯੰਤੀ ਨੂੰ ‘ਇਕ ਤਾਰੀਖ, ਇਕ ਘੰਟਾ, ਇਕ ਸਾਥ’ ਸਫਾਈ ਮੁਹਿੰਮ

ਸਮੂਹ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਦੀ ਅਪੀਲ ਅੰਮ੍ਰਿਤਸਰ, 27 …