Sunday, November 3, 2024

ਜਿਲ੍ਹਾ ਪੱਧਰੀ ਟੂਰਨਾਂਮੈਟ ਦੇ ਨੌਵੇਂ ਦਿਨ ਹੋਏ ਫਸਵੇਂ ਖੇਡ ਮੁਕਾਬਲੇ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਆਯੋਜਨ ਪੰਜਾਬ ਦੇ ਹਰੇਕ ਵਸਨੀਕ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ।ਰਾਜ ਕਮਲ ਚੌਧਰੀ, ਸਕੱਤਰ ਪੰਜਾਬ ਸਰਕਾਰ ਅਤੇ ਯੁਵਕ ਸੇਵਾਵਾਂ ਪੰਜਾਬ ਸਰਕਾਰ ਅਤੇ ਡਾਇਰੈਕਟਰ ਸਪੋਰਟਸ ਪੰਜਾਬ ਮੋਹਾਲੀ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸੁਰਿੰਦਰ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੂਧਲ ਦੀ ਰਹਿਨੁਮਾਈ ਹੇਠ ਅੱਜ ਜਿਲ੍ਹਾ ਪੱਧਰ ਦੇ ਫਸਵੇਂ ਮੁਕਾਬਲੇ ਹੋਏ।
ਸ਼੍ਰੀਮਤੀ ਜਸਮੀਤ ਕੌਰ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਜਿਲ੍ਹਾ ਪੱਧਰ ‘ਤੇ ਅੰਡਰ-14,17,21 ਅਤੇ 21 ਤੋਂ 40 ਉਮਰ ਵਰਗ ਵਿੱਚ ਕੁੱਲ 21 ਗੇਮਾਂ (ਫੁਟਬਾਲ, ਕਬੱਡੀ ਨੈਸ਼ਨਲ ਅਤੇ ਸਰਕਲ ਸਟਾਈਲ, ਖੋਹ ਖੋਹ, ਹੈਂਡਬਾਲ, ਸਾਫਟਬਾਲ, ਜੁਡੋ, ਰੋਲਰ ਸਕੇਟਿੰਗ, ਗਤਕਾ, ਕਿੱਕ ਬਾਕਸਿੰਗ, ਹਾਕੀ, ਬਾਸਕਿਟਬਾਲ, ਪਾਵਰ ਲਿਫਟਿੰਗ, ਕੁਸ਼ਤੀ, ਤੈਰਾਕੀ, ਬਾਕਸਿੰਗ, ਵੇਟਲਿਫਟੰਗ, ਟੇਬਲ ਟੈਨਿਸ, ਵਾਲੀਬਾਲ, ਬੈਡਮਿੰਟਨ, ਐਥਲੈਟਿਕਸ ਕਰਵਾਈਆਂ ਜਾ ਰਹੀਆਂ ਹਨ।41 ਤੋ 50 ਅਤੇ 50 ਤੋ ਵੱਧ ਉਮਰ ਵਰਗ ਵਿੱਚ ਕੇਵਲ ਗੇਮ ਟੇਬਲ ਟੈਨਿਸ, ਲਾਅਨ ਟੈਨਿਸ, ਵਾਲੀਬਾਲ, ਬੈਡਮਿੰਟਨ ਅਤੇ ਐਥਲੈਟਿਕਸ ਕਰਵਾਈਆਂ ਜਾਣਗੀਆਂ।
ਅੱਜ ਗੇਮ ਲਾਅਨ ਟੈਨਿਸ ਦੇ ਜਿਲ੍ਹਾ ਪੱਧਰ ਟੂਰਨਾਮੈਂਟ ਦੇ ਸਥਾਨ ਮਹਾਰਾਜਾ ਰਣਜੀਤ ਸਿੰਘ ਟੈਨਿਸ ਕੰਪਲੈਕਸ ਕੰਪਨੀ ਬਾਗ ਅੰਮ੍ਰਿਤਸਰ ਵਿਖੇ ਡਾ: ਅਮਨਦੀਪ ਕੌਰ ਏ.ਡੀ.ਸੀ ਅਰਬਨ ਡਿਵੈਲਪਮੈਂਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਮੁੱਖ ਮਹਿਮਾਨ ਵਲੋਂ ਖਿਡਾਰੀਆਂ ਦੇ ਨਾਲ ਜਾਣ ਪਛਾਣ ਕੀਤੀ ਗਈ ਅਤੇ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ।ਅੱਜ ਦੇ ਨਤੀਜੇ ਇਸ ਪ੍ਰਕਾਰ ਰਹੇ।
ਗੇਮ ਫੁੱਟਬਾਲ – ਦਾ ਟੂਰਨਾਮੈਂਟ ਵਿੱਚ 21 ਸਾਲ ਤੋ ਘੱਟ ਉਮਰ ਵਰਗ ਵਿੱਚ ਲੜਕਿਆਂ ਦੇ ਮੁਕਾਬਲੇ ‘ਚ ਪਹਿਲਾ ਮੈਚ ਸਫੀਪੁਰ ਅਤੇ ਜਲਾਲ ਉਸਮਾ ਵਿਚਕਾਰ ਹੋਇਆ।ਜਿਸ ਵਿੱਚ ਸਫੀਪੁਰ ਨੇ 1-0 ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ।ਦੂਜਾ ਮੈਚ ਕੋਟਲਾ ਸੁਲਤਾਨ ਸਿੰਘ ਅਤੇ ਬਲ ਕਲਾਂ ਵਿਚਕਾਰ ਹੋਇਆ।ਜਿਸ ਵਿੱਚ ਕੋਟਲਾ ਸੁਲਤਾਨ ਸਿੰਘ ਨੇ 4-0 ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ।ਤੀਜਾ ਮੈਚ ਜਲਾਲਉਸਮਾਂ ਅਤੇ ਬਲ ਕਲਾਂ ਵਿਚਕਾਰ ਹੋਇਆ। ਜਿਸ ਵਿੱਚ ਜਲਾਲ ਉਸਮਾ ਨੇ 1-0 ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ।ਫਾਈਨਲ ਮੈਚ ਸਫੀਪੁਰ ਅਤੇ ਕੋਟਲਾ ਸੁਲਤਾਨ ਸਿੰਘ ਵਿਚਕਾਰ ਹੋਇਆ।ਜਿਸ ਵਿੱਚ ਕੋਟਲਾ ਸੁਲਤਾਨ ਸਿੰਘ ਨੇ 2-4 ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ।
ਗੇਮ ਲਾਅਨ ਟੈਨਿਸ ਟੂਰਨਾਂਮੈਟ ਵਿੱਚ 21 ਸਾਲ ਤੋ ਘੱਟ ਉਮਰ ਵਰਗ ਲੜਕੀਆਂ ਦੇ ਮੈਚ ਵਿਚ ਅਨਾਹਤ ਪਨੂੰ ਨੇ ਪਹਿਲਾ ਸਥਾਨ ਅਤੇ ਗੁਰਸਿਮਰਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।21 ਤੋਂ 40 ਸਾਲ ਘੱਟ ਉਮਰ ਵਰਗ ਵਿੱਚ ਸੂਰਜ ਕੁਮਾਰ ਨੇ ਸਿਮਰਨਜੀਤ ਸਿੰਘ ਨੂੰ 4-1 ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਗੇਮ ਬਾਸਕਿਟਬਾਲ ਟੂਰਨਾਮੈਟ ਵਿਚ 17 ਸਾਲ ਤੋ ਘੱਟ ਉਮਰ ਵਰਗ ਲੜਕਿਆਂ ਦੇ ਮੁਕਾਬਲੇ ‘ਚ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਦੀ ਟੀਮ ਨੇ ਪਹਿਲਾ ਸਥਾਨ, ਦਿੱਲੀ ਪਬਲਿਕ ਸਕੂਲ ਮਾਨਾਂਵਾਲਾ ਦੀ ਟੀਮ ਨੇ ਦੂਜਾ ਸਥਾਨ ਅਤੇ ਸੀਨੀਅਰ ਸਟੱਡੀ-2 ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਗੇਮ ਰੋਲਰ ਸਕੇਟਿੰਗ ਟੂਰਨਾਮੈਂਟ ‘ਚ 17 ਸਾਲ ਤੋ ਘੱਟ ਉਮਰ ਵਰਗ ਲੜਕੀਆਂ ਦੇ 500 ਡੀ ਕੁਆਡਜ ਵਿੱਚ ਦੇਵਸ਼ੀ ਖੇੜਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ 500 ਡੀ ਇਨਲਾਈਨ ਈਵੈਂਟ ਵਿੱਚ ਘਨਿਕਾ ਸਨਨ ਨੇ ਪਹਿਲਾ ਸਥਾਨ ਅਤੇ ਰਿਧਮਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।17 ਸਾਲ ਤੋ ਘੱਟ ਉਮਰ ਵਰਗ ਵਿੱਚ ਲੜਕਿਆਂ ਦੇ 500 ਡੀ ਕੁਆਡਜ ਵਿੱਚ ਅਭੈਪ੍ਰਤਾਪ ਸਿੰਘ ਨੇ ਪਹਿਲਾ ਸਥਾਨ, ਰਾਘਵ ਨੇ ਦੂਜਾ ਸਥਾਨ ਅਤੇ ਯੁਗ ਚੋਪੜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।500 ਡੀ ਇਨਲਾਈਨ ਈਵੈਂਟ ਵਿੱਚ ਗੌਰਵਰਾਜ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।21 ਤੋਂ 40 ਸਾਲ ਉਮਰ ਵਰਗ ਲੜਕਿਆਂ ਦੇ ਈਵੈਂਟ 500 ਡੀ ਕੁਆਡਜ ਵਿੱਚ ਕ੍ਰਿਸ਼ਨਾ ਮੂਰਤੀ ਦੱਤਾ ਨੇ ਪਹਿਲਾ ਸਥਾਨ, ਅਕਸ਼ਗੁਰ ਨੈਣ ਸਿੰਘ ਨੇ ਦੂਜਾ ਅਤੇ ਕਪਿਲ ਮੱਕੜ ਨੇ ਤੀਜਾ ਸਥਾਨ ਪ੍ਰਾਪਤ ਕੀਤਾ।21 ਸਾਲ ਤੋ ਘੱਟ ਉਮਰ ਵਰਗ ਦੇ 500 ਡੀ ਇਨਲਾਈਨ ਈਵੈਂਟ ਵਿੱਚ ਕਨਨ ਕਪੂਰ ਨੇ ਪਹਿਲਾ ਸਥਾਨ ਅਤੇ ਸੰਦੀਪ ਸਿੰਘ ਗਿੱਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

 

 

Check Also

ਦੀਵਾਲੀ ਮੌਕੇ ਵੱਡੀ ਗਿਣਤੀ ‘ਚ ਲੱਗੇ ਡੈਕੋਰੇਸ਼ਨ ਤੇ ਆਤਿਸ਼ਬਾਜ਼ੀ ਦੇ ਸਟਾਲ

ਅੰਮ੍ਰਿਤਸਰ, 2 ਨਵੰਬਰ (ਜਗਦੀਪ ਸਿੰਘ) – ਅੰਮ੍ਰਿਤਸਰ ਵਿੱਚ ਦੀਵਾਲੀ ਮੌਕੇ ਜਿਥੇ ਮਾਪਿਆਂ ਨੇ ਘਰ ਦੀ …