ਸੰਗਰੂਰ, 29 ਸਤੰਬਰ (ਜਗਸੀਰ ਲੌਂਗੋਵਾਲ) – ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਅਤੇ ਸੀ.ਐਚ.ਸੀ ਲੌਂਗੋਵਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੁਰਦੀਪ ਸਿੰਘ ਬੋਪਾਰਾਏ ਦੀ ਅਗਵਾਈ ‘ਚ ਸੀ.ਐਚ.ਸੀ ਲੌਂਗੋਵਾਲ ਵਿਖੇ ਵਿਸ਼ਵ ਦਿਲ ਦਿਵਸ ਮਨਾਇਆ ਗਿਆ।ਡਾ. ਗੁਰਦੀਪ ਸਿੰਘ ਬੋਪਾਰਾਏ ਨੇ ਦੱਸਿਆ ਕਿ ਵਿਸ਼ਵ ਭਰ ਵਿੱਚ 29 ਸਤੰਬਰ ਨੂੰ ਵਿਸ਼ਵ ਦਿਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਦਿਲ ਮਨੁੱਖੀ ਸਰੀਰ ਦੇ ਸਭ ਤੋਂ ਅਹਿਮ ਅੰਗਾਂ ਵਿਚੋਂ ਇੱਕ ਹੈ, ਪਰੰਤੂ ਅਜੋਕੇ ਸਮੇਂ ਲਗਾਤਾਰ ਨਵੀਂ ਬਿਮਾਰੀਆਂ ਅਤੇ ਸਾਡੇ ਖ਼ਰਾਬ ਖਾਨਪਾਨ ਦੇ ਕਾਰਨ ਸਿਹਤ ‘ਤੇ ਖ਼ਰਾਬ ਅਸਰ ਪੈ ਰਿਹਾ ਹੈ।ਜਿਸ ਦੇ ਨਾਲ ਦਿਲ ਨੂੰ ਵੀ ਕਾਫ਼ੀ ਨੁਕਸਾਨ ਪੁੱਜਦਾ ਹੈ।ਅਜਿਹੇ ਵਿੱਚ ਦਿਲ ਨੂੰ ਤੰਦੁਰੁਸਤ ਬਣਾਏ ਰੱਖਣ ਲਈ ਹਰ ਇੱਕ ਵਿਅਕਤੀ ਨੂੰ ਆਪਣੇ ਸਰੀਰ ਨੂੰ ਤੰਦੁਰੁਸਤ ਰੱਖਣ ਲਈ ਘੱਟੋ- ਘੱਟ 30 ਮਿੰਟ ਦੀ ਕਸਰਤ ਕਰਨੀ ਚਾਹੀਦੀ ਹੈ।ਤੇਲ ਅਤੇ ਫੈਟ ਯੁਕਤ ਖਾਦ ਪਦਾਰਥਾਂ ਤੋਂ ਦੂਰੀ ਬਣਾਉਣੀ ਚਾਹੀਦੀ ਹੈ।ਦਿਲ ਦੇ ਰੋਗਾਂ ਤੋ ਬਚਣ ਲਈ ਸਿਗਰੇਟ, ਸ਼ਰਾਬ ਅਤੇ ਹੋਰ ਨਸ਼ਿਆ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ।
ਬਲਾਕ ਐਜੂਕੇਟਰ ਯਾਦਵਿੰਦਰ ਨੇ ਕਿਹਾ ਸਭ ਨੂੰ 35 ਤੋਂ 40 ਸਾਲ ਦੀ ਉਮਰ ਬਾਅਦ ਆਪਣਾ ਰੁਟੀਨ ਚੈਕਅਪ ਅਤੇ ਟੈਸਟ ਸਮੇਂ ਸਮੇਂ ‘ਤੇ ਕਰਵਾਉਣੇ ਚਾਹੀਦੇ ਹਨ ਅਤੇ ਕਦੇ ਵੀ ਸੈਲਫ ਮੈਡੀਕੇਸ਼ਨ ਨਹੀਂ ਕਰਨੀ ਚਾਹੀਦੀ। ਲੋੜ ਤੋ ਵੱਧ ਨਮਕ, ਚਿਕਨਾਈ ਅਤੇ ਮਿੱਠਾ ਸਿਹਤ ਲਈ ਹਾਨੀਕਾਰਕ ਸਾਬਿਤ ਹੁੰਦਾ ਹੈ।ਸੰਤੁਲਿਤ ਭੋਜਨ ਅਤੇ ਰੋਜ਼ਾਨਾ ਕਸਰਤ ਨਾਲ ਦਿਲ ਦੀ ਬੀਮਾਰੀਆ ਤੋਂ ਬਚਿਆ ਜਾ ਸਕਦਾ ਹੈ।
ਇਸ ਮੌਕੇ ਸਮੂਹ ਸਟਾਫ ਅਤੇ ਹਾਜ਼ਰੀਨ ਨੂੰ ਦਿਲ ਦੇ ਰੋਗਾਂ ਤੋ ਬਚਣ ਲਈ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਲਈ ਸੰਹੁ ਵੀ ਚੁੱਕਵਾਈ ਗਈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …