Saturday, July 27, 2024

ਵਿਧਾਇਕ ਸਮਰਾਲਾ ਦੇ ਦਫਤਰ ‘ਚ ਸ਼ਹੀਦ ਭਗਤ ਸਿੰਘ ਨੂੰ ਕੀਤਾ ਸਿਜ਼ਦਾ

ਸਮਰਾਲਾ, 30 ਸਤੰਬਰ (ਇੰਦਰਜੀਤ ਸਿੰਘ ਕੰਗ) – ਸਮਰਾਲਾ ਦੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ‘ਆਮ ਆਦਮੀ ਪਾਰਟੀ’ ਦੇ ਸਮਰਾਲਾ ਦਫਤਰ ਵਿਖੇ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਹਾੜ੍ਹਾ ਮਨਾਏ ਜਾਣ ਮੌਕੇ ਕਿਹਾ ਕਿ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਭਗਤ ਸਿੰਘ ਦੀ ਸੋਚ ਨੂੰ ਲੈ ਤੁਰੇ ਹਨ, ਜਿਸ ਤਰ੍ਹਾਂ ਦਾ ਸੁਪਨਾ ਸ਼ਹੀਦ ਭਗਤ ਸਿੰਘ ਨੇ ਭਾਰਤ ਪ੍ਰਤੀ ਸੋਚਿਆ ਸੀ, ਉਸ ਨੂੰ ਭਾਰਤ ਦੀਆਂ ਰਿਵਾਇਤੀ ਪਾਰਟੀਆਂ ਨੇ ਆਪਣੇ ਨਿੱਜੀ ਮੁਫਾਦਾਂ ਲਈ ਚਕਨਾ ਚੂਰ ਕਰ ਦਿੱਤਾ ਹੈ।ਪੰਜਾਬ ਅੰਦਰ ਵੀ ਪਿਛਲੇ 75 ਸਾਲਾਂ ਤੋਂ ਇਹੀ ਰਿਵਾਇਤ ਤੁਰੀ ਰਹੀ, ਪ੍ਰੰਤੂ ਇਸ ਵਾਰ ਪੰਜਾਬ ਦੇ ਲੋਕਾਂ ਨੇ ‘ਆਪ’ ਪ੍ਰਤੀ ਆਪਣਾ ਭਰੋਸਾ ਪ੍ਰਗਟਾਇਆ, ਇਸ ਲਈ ਉਹ ਆਪਣੇ ਇਲਾਕੇ ਲਈ ਦਿਨ ਰਾਤ ਇੱਕ ਕਰ ਦੇਣਗੇ।
ਇਕੱਤਰ ਹੋਏ ‘ਆਪ’ ਵਰਕਰਾਂ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਅੱਗੇ ਕੇਕ ਕੱਟਿਆ ਅਤੇ ਤਸਵੀਰ ਨੂੰ ਫੁੱਲਾਂ ਦੀ ਮਾਲਾ ਪਹਿਣਾਈ ਗਈ।ਸਾਰੇ ਵਰਕਰਾਂ ਨੇ ਇਕੱਠੇ ਹੋ ਕੇ ਦ੍ਰਿੜ ਨਿਸਚਾ ਕੀਤਾ ਕਿ ਉਹ ਸਾਰੇ ਭਗਤ ਸਿੰਘ ਦੀ ਸੋਚ ‘ਤੇ ਪਹਿਰਾ ਦੇਣਗੇ ਅਤੇ ਭਗਤ ਸਿੰਘ ਦੀ ਸੋਚ ਦਾ ਪੰਜਾਬ ਬਣਾਉਣ ਵਿੱਚ ਆਪਣਾ ਪੂਰਨ ਹਿੱਸਾ ਪਾਉਣਗੇ।
ਇਸ ਮੌਕੇ ਬਲਾਕ ਸਮਰਾਲਾ ਦੇ ਪ੍ਰਧਾਨ ਕਸ਼ਮੀਰੀ ਲਾਲ, ਸੁਖਵਿੰਦਰ ਸਿੰਘ ਗਿੱਲ, ਮੇਜਰ ਸਿੰਘ, ਸੂਬੇਦਾਰ ਪ੍ਰੀਤਮ ਸਿੰਘ, ਹਰਦੀਪ ਸਿੰਘ ਓਸ਼ੋ, ਐਡਵੋਕੇਟ ਗੁਰਪ੍ਰੀਤ ਸਿੰਘ, ਪਿੰਦਰਜੀਤ ਕੌਰ, ਅੰਮ੍ਰਿਤ ਪੁਰੀ, ਸਰੋਜ ਬਾਲਾ, ਵਰਿੰਦਰ ਸਿੰਘ ਮਾਨ, ਮਲਕੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ‘ਆਪ’ ਦੇ ਵਰਕਰ ਤੇ ਅਹੁੱਦੇਦਾਰ ਹਾਜਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …