Thursday, October 24, 2024

ਲਾਈਫ ਕੇਅਰ ਸੁਸਾਇਟੀ ਵਲੋਂ ਏ.ਸੀ.ਪੀ ਟ੍ਰੈਫਿਕ ਰਜੇਸ਼ ਕੱਕੜ ਦਾ ਸਨਮਾਨ

ਅੰਮ੍ਰਿਤਸਰ, 7 ਅਕਤੂਬਰ (ਸੁਖਬੀਰ ਸਿੰਘ) – ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਦੀਪਕ ਸੂਰੀ, ਸਰਪ੍ਰਸਤ ਡਾ. ਕੁੰਵਰ ਵਿਸ਼ਾਲ ਅਤੇ ਰੋਹਿਤ ਭੱਲਾ, ਹਿਤੇਸ਼ ਸ਼ਰਮਾ ਦੀ ਅਗਵਾਈ ਵਿੱਚ ਸੁਸਾਇਟੀ ਦੇ ਮੈਂਬਰਾਂ ਨੇ ਏ.ਸੀ.ਪੀ ਟ੍ਰੈਫਿਕ ਅੰਮ੍ਰਿਤਸਰ ਰਜੇਸ਼ ਕੱਕੜ ਨਾਲ ਉਨ੍ਹਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ।ਉਨਾਂ ਨੇ ਏ.ਸੀ.ਪੀ ਟ੍ਰੈਫਿਕ ਅੰਮ੍ਰਿਤਸਰ ਰਜੇਸ਼ ਕੱਕੜ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਅਤੇ ਸ਼ਹਿਰ ਵਿਚ ਵਧ ਰਹੀ ਟ੍ਰੈਫਿਕ ਸਮੱਸਿਆ ਤੋਂ ਇਲਾਵਾ ਸੁਸਾਇਟੀ ਵਲੋਂ ਕੀਤੇ ਜਾ ਰਹੇ ਕਾਰਜ਼ਾਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਸੁਸਾਇਟੀ ਪਿਛਲੇ 5 ਸਾਲਾਂ ਤੋਂ ਸਮਾਜ ਭਲਾਈ ਦੇ ਕੰਮ ਰਹੀ ਹੈ, ਜਿਸ ਵਿੱਚ ਲੜਕੀਆਂ ਦੇ ਵਿਆਹ ਤੇ ਰਾਸ਼ਨ ਸਮੱਗਰੀ, ਮੈਡੀਕਲ ਕੈਂਪ, ਪੌਦੇ ਲਗਾਉਣਾ, ਸਕੂਲਾਂ ਵਿਚ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਦੇਣਾ ਅਤੇ ਬਜ਼ੁਰਗਾਂ ਨੂੰ ਰਾਸ਼ਨ ਆਦਿ ਸ਼ਾਮਲ ਹੈ।ਏ.ਸੀ.ਪੀ ਰਜੇਸ਼ ਕੱਕੜ ਨੇ ਕਿਹਾ ਕਿ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਜਲਦ ਹੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਇਸ ਮੌਕੇ ਪ੍ਰਧਾਨ ਕਸ਼ਮੀਰ ਸਿੰਘ ਸਹੋਤਾ, ਮੁੱਖ ਸਲਾਹਕਾਰ ਮਨਦੀਪ ਸਿੰਘ ਮੈਨੇਜਰ ਸਾਡਾ ਪਿੰਡ, ਜਨਰਲ ਸੈਕਟਰੀ ਹਰਪਾਲ ਸਿੰਘ ਸੰਧੂ, ਸੈਕਟਰੀ ਨਿਸ਼ਾਨ ਸਿੰਘ ਸਿੰਘ ਅਟਾਰੀ, ਸੁਸਾਇਟੀ ਦੇ ਮੀਡੀਆ ਇੰਚਾਰਜ਼ ਅਮਨਦੀਪ ਸਿੰਘ, ਮੰਗਲ ਸਿੰਘ, ਪ੍ਰੇਮ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸ਼ਰਮਾ, ਹਰਜਿੰਦਰ ਸਿੰਘ ਅਟਾਰੀ, ਗੁਰਮੀਤ ਸਿੰਘ ਸੋਹਲ ਆਦਿ ਮੌਜ਼ੂਦ ਸਨ।

Check Also

ਚੇਤਨਾ ਪ੍ਰੀਖਿਆ ਸਫਲਤਾ ਪੂਰਵਕ ਸੰਪਨ

ਸੰਗਰੂਰ, 24 ਅਕਤੂਬਰ (ਜਗਸੀਰ ਲੌਂਗੋਵਾਲ) – ਬੱਚਿਆਂ ਵਿੱਚ ਵਿਗਿਆਨਕ ਚੇਤਨਾ ਵਿਕਸਤ ਕਰਨ, ਉਨ੍ਹਾਂ ਨੂੰ ਅੰਧਵਿਸ਼ਵਾਸ਼ਾਂ, …