ਜੇਤੂ ਖਿਡਾਰੀਆਂ ਨੂੰ ਇਨਾਮ ਵਿੱਚ ਦਿੱਤੀ ਗਈ 5100-5100 ਰੁਪਏ ਦੀ ਨਕਦ ਰਾਸ਼ੀ
ਸਮਰਾਲਾ, 17 ਅਕਤੂਬਰ (ਇੰਦਰਜੀਤ ਸਿੰਘ ਕੰਗ) – ਬਲਾਕ ਮਾਛੀਵਾੜਾ-2 ਦੀਆਂ ਪ੍ਰਾਇਮਰੀ ਸਕੂਲ ਖੇਡਾਂ-2022 ਇਸ ਸਾਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੁਸ਼ਕਾਬਾਦ ਵਿਖੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਈਆਂ।ਇਹ ਖੇਡਾਂ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਮੈਡਮ ਜਸਵਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਸਿੰਘ, ਬਲਾਕ ਸਿੱਖਿਆ ਅਫਸਰ ਮਾਛੀਵਾੜਾ-2 ਇੰਦੂ ਸੂਦ ਅਤੇ ਬਲਾਕ ਖੇਡ ਕਮੇਟੀ ਮੈਂਬਰ ਰਣਜੀਤ ਸਿੰਘ, ਲਖਵਿੰਦਰ ਸਿੰਘ, ਦਵਿੰਦਰ ਸਿੰਘ, ਹਰਮਨਦੀਪ ਸਿੰਘ ਮੰਡ, ਰਿਤੂ ਬਾਲਾ ਅਤੇ ਪਵਨਦੀਪ ਕੌਰ ਦੇ ਦਿਸ਼ਾ ਨਿਰਦੇਸ਼ ਹੇਠ ਹੋਈਆਂ।ਖੇਡਾਂ ਦਾ ਰਸਮੀ ਉਦਘਾਟਨ ਮਾਲਵਿੰਦਰ ਸਿੰਘ ਸਰਪੰਚ ਮੁਸ਼ਕਾਬਾਦ ਅਤੇ ਸਮੂਹ ਨਗਰ ਪੰਚਾਇਤ ਵਲੋਂ ਕੀਤਾ ਗਿਆ।
ਸਕੂਲ ਅਧਿਆਪਕ ਹਰਮਨਦੀਪ ਸਿੰਘ ਮੰਡ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਮਾਛੀਵਾੜਾ-2 ਬਲਾਕ ਦੇ 6 ਸੈਟਰਾਂ ਦੇ ਲਗਭਗ 600 ਖਿਡਾਰੀਆਂ ਨੇ ਭਾਗ ਲਿਆ ਅਤੇ ਖੇਡਾਂ ਦੀ ਸ਼ੁਰੂਆਤ ਖਿਡਾਰੀਆਂ ਦੁਆਰਾ ਮਾਰਚ ਪਾਸਟ ਕਰਕੇ ਕੀਤੀ ਗਈ।ਜੇਤੂ ਖਿਡਾਰੀਆਂ ਨੂੰ ਟਰਾਫੀਆਂ ਤੋਂ ਇਲਾਵਾ 5100-5100 ਰੁਪਏ ਦੀ ਨਕਦ ਰਾਸ਼ੀ ਦਿੱਤੀ ਗਈ। ਖੇਡ ਕਮੇਟੀ ਮੈਂਬਰ ਲਖਵਿੰਦਰ ਸਿੰਘ ਨੇ ਵ ਦੱਸਿਆ ਕਿ ਕਬੱਡੀ ਸਰਕਲ ਸਟਾਈਲ ਸੈਂਟਰ ਬਹਿਲੋਲਪੁਰ ਨੇ ਪਹਿਲਾ ਅਤੇ ਸੈਂਟਰ ਭੱਟੀਆਂ ਨੇ ਦੂਜਾ, ਕਬੱਡੀ ਨੈਸ਼ਨਲ ਸਟਾਇਲ (ਮੁੰਡੇ) ਭੱਟੀਆਂ ਨੇ ਪਹਿਲਾ ਅਤੇ ਬਹਿਲੋਲਪੁਰ ਨੇ ਦੂਜਾ, ਕਬੱਡੀ ਨੈਸ਼ਨਲ ਸਟਾਇਲ (ਲੜਕੀਆਂ) ਭੱਟੀਆਂ ਨੇ ਪਹਿਲਾ ਅਤੇ ਬਹਿਲੋਲਪੁਰ ਨੇ ਦੂਜਾ, ਰੱਸਾਕਸੀ ਵਿੱਚ ਭੱਟੀਆ ਨੇ ਪਹਿਲਾ ਅਤੇ ਬਹਿਲੋਲਪੁਰ ਨੇ ਦੂਜਾ, ਯੋਗਾ (ਮੁੰਡੇ) ਰਾਈਆਂ ਪਹਿਲਾ ਅਤੇ ਬਹਿਲੋਲਪੁਰ ਦੂਜਾ, ਯੋਗਾ (ਰਿਦਮਿਕ) ਭੱਟੀਆਂ ਪਹਿਲਾਂ ਅਤੇ ਰਾਈਆਂ ਦੂਜਾ, ਰੱਸੀ ਟੱਪਣਾ ਰਾਈਆਂ ਪਹਿਲਾ, ਬਾਲਿਓਂ ਦੂਜਾ, ਕੁਸ਼ਤੀ (25 ਕਿਲੋ) ਬਾਲਿਓਂ ਪਹਿਲਾ, ਭੱਟੀਆਂ ਦੂਜਾ, ਕੁਸ਼ਤੀ (28 ਕਿਲੋ) ਰਾਈਆਂ ਪਹਿਲਾ, ਬਹਿਲੋਲਪੁਰ ਦੂਜਾ, ਸ਼ਤਰੰਜ ਸਹਿਜੋਮਾਜਰਾ ਪਹਿਲਾ , ਭੱਟੀਆਂ ਦੂਜਾ, ਰਿਲੇਅ ਰੇਸ (ਕੁੜੀਆਂ) ਭੱਟੀਆਂ ਤੇ ਬਹਿਲੋਲਪੁਰ ਪਹਿਲਾ ਅਤੇ ਰਾਈਆਂ ਦੂਜਾ, ਰਿਲੇਅ ਦੌੜ (ਮੁੰਡੇ) ਭੱਟੀਆਂ ਪਹਿਲਾ ਤੇ ਬਹਿਲੋਲਪੁਰ ਦੂਜਾ, ਖੋ-ਖੋ (ਮੁੰਡੇ) ਭੱਟੀਆਂ ਪਹਿਲਾ, ਸਹਿਜੋਮਾਜਰਾ ਦੂਜਾ, ਖੋ-ਖੋ (ਕੁੜੀਆਂ) ਭੱਟੀਆਂ ਪਹਿਲਾ ਅਤੇ ਪੰਜੇਟਾ ਦੂਜਾ, ਫੁੱਟਬਾਲ (ਮੁੰਡੇ) ਰਾਈਆਂ ਪਹਿਲਾ ਅਤੇ ਸਹਿਜੋਮਾਜਰਾ ਨੇ ਦੂਜਾ ਸਥਾਨ ਹਾਸਲ ਕੀਤਾ।
ਉਪ ਜ਼ਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਸਿੰਘ ਖਿਡਾਰੀਆਂ ਨੂੰ ਅਸ਼ੀਰਵਾਰਵਾਦ ਦੇਣ ਵਿਸ਼ੇਸ਼ ਤੌਰ ‘ਤੇ ਪੁੱਜੇ। ਸਰਕਾਰੀ ਪ੍ਰਾਇਮਰੀ ਸਕੂਲ ਮੁਸ਼ਕਾਬਾਦ ਜੋ ਸੈਲਫ ਮੇਡ ਸਮਾਰਟ ਸਕੂਲ ਜ਼ਿਲ੍ਹਾ ਲੁਧਿਆਣਾ ਦੇ ਪ੍ਰਮੁੱਖ ਸਕੂਲਾਂ ਵਿੱਚੋਂ ਇੱਕ ਹੈ, ਦੀ ਖੂਬਸੂਰਤੀ ਅਤੇ ਸਮੂਹ ਸਟਾਫ ਵਲੋਂ ਕੀਤੀ ਮਿਹਨਤ ਦੀ ਵੀ ਸਰਾਹਨਾ ਕੀਤੀ।ਇਨ੍ਹਾਂ ਖੇਡਾਂ ਦੀ ਕੁਮੈਂਟਰੀ ਕਰਦੇ ਹੋਏ ਅੰਤਰਰਾਸ਼ਟਰੀ ਕੁਮੈਂਟੇਟਰ ਓਮ ਕਡਿਆਣਾ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਮਹੌਲ ਨੂੰ ਰੌਚਕ ਬਣਾਈ ਰੱਖਿਆ।ਖੇਡਾਂ ਦੌਰਾਨ ਤਿੰਨੇ ਦਿਨ ਲੰਗਰ ਦੀ ਸੇਵਾ ਹਰਮੇਲ ਸਿੰਘ ਮੇਲੀ ਸਾਬਕਾ ਸਰਪੰਚ ਦੇ ਪਰਿਵਾਰ ਵੱਲੋਂ ਨਿਭਾਈ ਗਈ। ਇਨ੍ਹਾਂ ਬਲਾਕ ਪੱਧਰੀ ਖੇਡਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਦਾਨੀ ਸੱਜਣ ਅਮਰ ਸਿੰਘ ਖਾਲਸਾ, ਸੁਖਦੇਵ ਸਿੰਘ, ਸਲਵਿੰਦਰ ਸਿੰਘ, ਜਸ਼ਨਦੀਪ ਸਿੰਘ, ਜਤਿੰਦਰ ਸਿੰਘ ਯੂ.ਐਸ.ਏ, ਮੈਡਮ ਹਰਜੀਤ ਕੌਰ, ਸੋਨੂੰ ਮੁਸ਼ਕਾਬਾਦ ਪ੍ਰਧਾਨ ਸਪੋਰਟਸ ਕਲੱਬ ਅਤੇ ਸਮੁੱਚੇ ਨਗਰ ਨਿਵਾਸੀਆਂ ਆਪਣਾ ਭਰਵਾਂ ਯੋਗਦਾਨ ਪਾਇਆ।
ਦਾਨੀ ਸੱਜਣ ਅਮਰ ਸਿੰਘ ਖਾਲਸਾ ਮੁਸ਼ਕਾਬਾਦ ਜਿਨ੍ਹਾਂ ਪਹਿਲਾਂ ਵੀ ਸਕੂਲ ਦੀ ਦਿੱਖ ਸੰਵਾਰਨ ਲਈ ਲਗਭਗ ਦੋ ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਦਾਨ ਕਰ ਚੁੱਕੇ ਹਨ, ਉਨ੍ਹਾਂ ਦੇ ਪਰਿਵਾਰ ਨੂੰ ਸਕੂਲ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਖੇਡਾਂ ਦੇ ਆਖਰੀ ਦਿਨ ਇਨਾਮਾਂ ਦੀ ਵੰਡ ਇੰਦੂ ਸੂਦ ਬਲਾਕ ਸਿਖਿਆ ਅਫਸਰ ਮਾਛੀਵਾੜਾ-2 ਅਤੇ ਸਮੂਹ ਨਗਰ ਪੰਚਾਇਤ ਵਲੋਂ ਸਾਂਝੇ ਤੌਰ ਤੇ ਕੀਤੀ ਗਈ।
ਇਸ ਮੌਕੇ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਅਮਨਦੀਪ ਕੌਰ ਹੇੜੀਆਂ, ਰੀਨਾ ਰਾਣੀ, ਸਚਿਨ ਸਿੰਗਲਾ, ਸੁਨੰਦਾ ਡਾਢਾ (ਸਾਰੇ ਸੀ.ਐਚ.ਟੀ), ਪਰਮਜੀਤ ਸਿੰਘ ਮਾਨ, ਬਲਜਿੰਦਰ ਸਿੰਘ, ਹਰਪ੍ਰੀਤ ਸਿੰਘ ਮਾਂਗਟ, ਕੁਸ਼ਲਦੀਪ ਸ਼ਰਮਾ, ਚੱਘੜ ਸਿੰਘ, ਅਸ਼ਵਨੀ ਕੁਮਾਰ ਬਾਮਾ, ਵਰਿੰਦਰ ਸਿੰਘ, ਬਲਵਿੰਦਰ ਸਿੰਘ, ਰੇਸ਼ਮ ਸਿੰਘ, ਰਣਜੋਧ ਸਿੰਘ, ਸੁਖਵਿੰਦਰ ਸਿੰਘ ਪੂੰਨੀਆ, ਮੈਡਮ ਰਜਨੀ, ਮਨਪ੍ਰੀਤ ਕੌਰ ਭੱਟੀਆਂ, ਗੁਰਮੁੱਖ ਸਿੰਘ, ਪਰਮਜੀਤ ਸਿੰਘ ਨੂਰਪੁਰ, ਮਨਪ੍ਰੀਤ ਕੌਰ, ਗੁਰਦੀਪ ਸਿੰਘ ਬਰਮਾਂ, ਅਵਨੀਸ਼ ਭੱਲਾ, ਅਮਰਜੀਤ ਸਿੰਘ ਅਤੇ ਮਿਨਾਲ ਬਹਿਲੋਲਪੁਰ ਨੇ ਖੇਡਾਂ ਦੌਰਾਨ ਵੱਖੋ ਵੱਖਰੀਆਂ ਡਿਊਟੀਆਂ ਨਿਭਾਈਆਂ ਅਤੇ ਖੇਡਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ।