Wednesday, July 16, 2025
Breaking News

ਗੁਰੂ ਨਾਨਕ ਭਵਨ ਵਿਖੇ ਰਾਹੀ ਈ-ਆਟੋ ਮੇਲਾ ਭਲਕੇ

ਈ-ਆਟੋ ਤੇ ਮਿਲ ਰਹੀ ਹੈ 1.25 ਲੱਖ ਦੀ ਸਬਸਿਡੀ

ਅੰਮ੍ਰਿਤਸਰ, 17 ਅਕਤੂਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਸਮਾਰਟ ਸਿਟੀ ਵਲੋਂ ਰਾਹੀ ਸਕੀਮ ਤਹਿਤ ਭਲਕੇ ਗੁਰੂ ਨਾਨਕ ਭਵਨ ਆਡੀਟੋਰੀਅਮ ਸਿਟੀ ਸੈਂਟਰ ਵਿਖੇ “ਰਾਹੀ ਈ-ਆਟੋ ਮੇਲਾ” ਕਰਵਾਇਆ ਜਾ ਰਿਹਾ ਹੈ।ਇਹ ਮੇਲਾ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗਾ।ਅੰਮ੍ਰਿਤਸਰ ਸਮਾਰਟ ਸਿਟੀ ਦੇ ਰਮਨ ਸ਼ਰਮਾ ਨੇ ਦੱਸਿਆ ਕਿ ਮੇਲੇ ਦਾ ਮੰਤਵ ਆਟੋ ਰਿਕਸ਼ਾ ਚਾਲਕਾਂ ਨੂੰ ਰਾਹੀ ਸਕੀਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣਾ ਅਤੇ ਸਕੀਮ ਤਹਿਤ ਬੈਂਕਾਂ ਵਲੋਂ ਦਿੱਤੇ ਜਾ ਰਹੇ ਕਰਜ਼ੇ ਬਾਰੇ ਜਾਣਕਾਰੀ ਦੇਣਾ ਹੈ।ਆਟੋ ਚਾਲਕ ਮੇਲੇ ਵਿੱਚ ਈ-ਆਟੋ ਬਾਰੇ ਜਾਣਕਾਰੀ ਲੈਣ ਦੇ ਨਾਲ-ਨਾਲ ਇਸ ਦੀ ਟੈਸਟ ਡਰਾਈਵ ਵੀ ਲੈ ਸਕਣਗੇ।ਉਨ੍ਹਾਂ ਆਟੋ ਚਾਲਕਾਂ ਨੂੰ ਉਤਸ਼ਾਹ ਨਾਲ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਮੇਲੇ ਵਿੱਚ ਈ-ਆਟੋ ਦੀ ਬੁਕਿੰਗ ਕਰਵਾਉਣ `ਤੇ ਕੰਪਨੀਆਂ ਵਲੋਂ ਛੂਟ ਅਤੇ ਆਕਰਸ਼ਕ ਤੋਹਫੇ ਵੀ ਦਿੱਤੇ ਜਾਣਗੇ।
ਦੱਸਣਯੋਗ ਹੈ ਕਿ ਸਰਕਾਰ ਵਲੋਂ ਰਾਹੀ ਸਕੀਮ ਤਹਿਤ ਜ਼ੀਰੋ ਡਾਊਨ ਪੇਮੈਂਟ `ਤੇ ਪੁਰਾਣੇ ਡੀਜ਼ਲ ਆਟੋ ਦੇ ਕੇ ਈ-ਆਟੋ ਲਏ ਜਾ ਸਕਦੇ ਹਨ, ਜਿਸ ਲਈ 1.25 ਲੱਖ ਦੀ ਨਕਦ ਸਬਸਿਡੀ ਵੀ ਦਿੱਤੀ ਜਾ ਰਹੀ ਹੈ।ਰਾਹੀ ਈ-ਆਟੋ ਮੇਲਾ ਬੁੱਧਵਾਰ 19 ਅਕਤੂਬਰ 2022 ਨੂੰ ਆਯੋਜਿਤ ਕੀਤਾ ਜਾਵੇਗਾ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …