ਸੰਗਰੂਰ, 17 ਅਕਤੂਬਰ (ਜਗਸੀਰ ਲੌਂਗੋਵਾਲ) – ਸਲਾਈਟ ਲੌਂਗੋਵਾਲ ਦੇ ਫੂਡ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ, ਸਥਾਨਕ ਆਈ.ਐਸ.ਟੀ.ਈ ਸੈਮੀਨਾਰ ਹਾਲ ਵਿਖੇ `ਵਿਸ਼ਵ ਭੋਜਨ ਦਿਵਸ” ਮਨਾਇਆ ਗਿਆ।ਜਿਕਰਯੋਗ ਹੈ ਕਿ ਸਾਲ 1945 ਵਿੱਚ ਸੰਯੁਕਤ ਰਾਸ਼ਟਰ ਦੁਆਰਾ ਸ਼ੁਰੂ ਕੀਤੀ ਗਈ।ਖੁਰਾਕ ਅਤੇ ਖੇਤੀਬਾੜੀ ਸੰਗਠਨ (ਐਫ.ਏ.ਓ) ਦੀ ਸਥਾਪਨਾ ਮਨਾਉਣ ਲਈ ਇਹ ਦਿਨ ਹਰ ਸਾਲ ਦੁਨੀਆਂ ਭਰ ਵਿਚ ਮਨਾਇਆ ਜਾਂਦਾ ਹੈ। ਇਸ ਸਾਲ ਦੋ ਵਿਸ਼ਵ ਭੋਜਨ ਦਿਵਸ ਦਾ ਮੁੱਖ ਵਿਸ਼ਾ “ਕਿਸੇ ਨੂੰ ਵੀ ਪਿੱਛੇ ਨਾ ਛੱਡੋ` ਹੈ।ਪਿਛਲੇ ਦੋ ਹਫ਼ਤਿਆਂ ਤੋਂ ਇਸ ਮੌਕੇ ਨੂੰ ਮਨਾਉਣ ਲਈ “ਮਿਲਟਸ ਦਾ `ਅੰਤਰਸ਼ਟਰੀ ਸਾਲ ਥੀਮ ਤਹਿਤ ਪੋਸਟਰ ਮੇਕਿੰਗ, ਕੁਇਜ਼, ਬਹਿਸ, ਫੂਡ ਕ੍ਰਾਫਟ ਅਤੇ ਪ੍ਰੋਡਕਟ ਡਿਵੈਲਪਮੈਂਟ, ਰੰਗੋਲੀ ਵਰਗੇ ਕਈ ਮੁਕਾਬਲੇ ਕਰਵਾਏ ਗਏ।ਡਿਪਲੋਮਾ, ਅੰਡਰ-ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਇਨ੍ਹਾਂ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਨ੍ਹਾਂ ਗਤੀਵਿਧੀਆਂ ਦੇ ਜੇਤੂਆਂ ਨੂੰ ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰੋ: ਸ਼ੈਲੇਂਦਰ ਜੈਨ, ਡਾਇਰੈਕਟਰ ਸਲਾਈਟ ਦੁਆਰਾ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਡਾਇਰੈਕਟਰ ਸਲਾਈਟ ਨੂੰ ਉਭਰ ਰਹੇ ਖੁਰਾਕ ਟੈਕਨੋਕਰੇਟਸ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਅਤੇ ਮੁੱਖ ਮੁਕਤ ਦੁਨੀਆਂ ਵਿੱਚ ਉਨ੍ਹਾਂ ਦੀ ਵਧੇਰੇ ਭੂਮਿਕਾ ਪ੍ਰਤੀ ਜਾਗਰੂਕਤਾ ਲਿਆਉਣ ਲਈ ਏ.ਐਫ.ਐਸ.ਟੀ (ਆਈ) ਅਤੇ ਫੂਡ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਵਿਭਾਗ ਦੀ ਭੂਮਿਕਾ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਸਕਿੱਲ ਇੰਡੀਆ ਬਣਾਉਣ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਲਈ ਰੁਜ਼ਗਾਰ ਪੈਦਾ ਕਰਨ ਲਈ ਫੂਡ ਇੰਜੀਨੀਅਰਿੰਗ ਅਤੇ ਤਕਨਾਲੋਜੀ ਵਿਭਾਗ ਦੀ ਅਹਿਮ ਭੂਮਿਕਾ ਦਾ ਵੀ ਜ਼ਿਕਰ ਕੀਤਾ।ਵਿਭਾਗ ਦੇ ਸਾਬਕਾ ਵਿਦਿਆਰਥੀ ਅਤੇ ਪਾਰਨੋਡ ਰੀਕਾਰਡ ਇੰਡੀਆ ਦੇ ਜਨਰਲ ਮੈਨੇਜਰ (ਆਪਰੇਸ਼ਨ) ਪ੍ਰਸ਼ਾਂਤ ਗੈਰੇ ਨੇ ਉਦਯੋਗਾਂ ਵਿੱਚ ਨਿਰਮਾਣ ਉਤਮਤਾ ਬਾਰੇ ਵੀ ਵਿਆਖਿਆ ਕੀਤੀ।ਉਨ੍ਹਾਂ ਵਿਦਿਆਰਥੀਆਂ ਨੂੰ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਮੱਲਾਂ ਮਾਰਨ ਲਈ ਵਡਮੁੱਲੇ ਨੁਕਤੇ ਦਿੱਤੇ।ਏ.ਐਫ.ਐਸ.ਟੀ (ਆਈ) ਲੌਂਗੋਵਾਲ ਚੈਪਟਰ ਦੇ ਪ੍ਰਧਾਨ ਪ੍ਰੋਫੈਸਰ, ਡੀ.ਸੀ ਸਕਸੈਨਾ ਨੇ ਚੈਪਟਰ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਰਿਪੋਰਟ ਦਿੱਤੀ। ਡਾ. ਆਲੋਕ ਸ਼੍ਰੀਵਾਸਤਵ ਕੌਮੀ ਪ੍ਰਧਾਨ ਏ.ਐਫ.ਐਸ.ਟੀ (ਆਈ) ਵਿਸ਼ਵ ਭੋਜਨ ਦਿਵਸ ਦੇ ਥੀਮ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਫੂਡ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਵਿਭਾਗ ਦੇ ਮੁਖੀ ਪ੍ਰੋ: ਵਿਕਾਸ ਨੰਦਾ ਨੂੰ ਵਿਭਾਗ ਵਿੱਚ ਚੱਲ ਰਹੀਆਂ ਵੱਖ ਵੱਖ ਗਤੀਵਿਧੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਸਮਾਗਮ ਦੇ ਅੰਤ ਵਿੱਚ, ਏ.ਐਫ.ਐਸ.ਟੀ (ਆਈ) ਲੌਂਗੋਵਾਲ ਚੈਪਟਰ ਖਜ਼ਾਨਚੀ ਅਤੇ ਸਹਿਯੋਗੀ ਡੀਨ ਵਿਦਿਅਕ ਡਾ: ਨਵਦੀਪ ਜਿੰਦਲ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਸਾਡੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ: ਪੀ.ਐਸ ਪਨੇਸਰ ਡੀਨ (ਪੀ.ਐਂਡ.ਡੀ), ਪ੍ਰੋ. ਕੇ. ਪ੍ਰਸਾਦ, ਪ੍ਰੋ. ਪੀ. ਕੁਮਾਰ, ਮਨੋਜ ਪਾਂਡੇ, ਓਮ ਚੰਦ, ਦਵਿੰਦਰ ਸਿੰਘ, ਲਕਸ਼ਮੀ ਨਰਾਇਣ ਸਿੰਘ, ਸ੍ਰੀਮਤੀ ਪਰਵੀਨ ਕੌਰ, ਅਮਰੀਕ ਸਿੰਘ ਅਤੇ ਬੂਟਾ ਸਿੰਘ ਆਦਿ ਹਾਜ਼ਰ ਸਨ।