Saturday, July 27, 2024

ਜੰਡਿਆਲਾ ਹਲਕੇ ਦੀਆਂ ਸੜ੍ਹਕਾਂ ਦੀ ਬਦਲੀ ਜਾਵੇਗੀ ਨੁਹਾਰ – ਈ.ਟੀ.ਓ

ਦੋ ਸੰਪਰਕ ਸੜ੍ਹਕਾਂ ਦਾ ਕੀਤੀ ਸ਼ੁਰੂਆਤ

ਜੰਡਿਆਲਾ ਗੁਰੂ, 2 ਨਵੰਬਰ (ਸੁਖਬੀਰ ਸਿੰਘ) – ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਹਲਕੇ ਦੀਆਂ ਦੋ ਸੰਪਰਕ ਸੜ੍ਹਕਾਂ ਦੀ ਸ਼ੁਰੂਆਤ ਕਰਦੇ ਐਲਾਨ ਕੀਤਾ ਕਿ ਜੰਡਿਆਲਾ ਹਲਕੇ ਦੀਆਂ ਸਾਰੀਆਂ ਸੜ੍ਹਕਾਂ ਦੀ ਨੁਹਾਰ ਬਦਲੀ ਜਾਵੇਗੀ।ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪਿੰਡਾਂ ਦੀਆਂ ਸੜ੍ਹਕਾਂ ਨੂੰ ਚੌੜੀਆਂ ਕਰਨ ਦਾ ਹੁਕਮ ਲਗਾਇਆ ਗਿਆ ਹੈ।ਜਿਸ ਤਹਿਤ ਹਲਕੇ ਦੇ ਪਿੰਡਾਂ ਨੂੰ ਜਾਂਦੀਆਂ ਸੰਪਰਕ ਸੜ੍ਹਕਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ।ਜਿਸ ਨਾਲ ਕਈ ਸੜ੍ਹਕਾਂ ਚੌੜੀਆਂ ਹੋ ਜਾਣਗੀਆਂ।ਉਨਾਂ ਕਿਹਾ ਕਿ ਜੰਡਿਆਲਾ ਹਲਕਾ ਕਈ ਰਾਸ਼ਟਰੀ ਮਾਰਗਾਂ ਨਾਲ ਜੁੜਿਆ ਹੈ ਅਤੇ ਛੇਤੀ ਹੀ ਇਥੋਂ ਦਿੱਲੀ-ਕੱਟੜਾ ਐਕਸਪ੍ਰੈਸ ਹਾਈਵੇ ਬਣ ਜਾਵੇਗੀ, ਜਿਸ ਲਈ ਜ਼ਮੀਨ ਐਕਵਾਈਰ ਕਰਨ ਦਾ ਕੰਮ ਜ਼ੰਗੀ ਪੱਧਰ ’ਤੇ ਚੱਲ ਰਿਹਾ ਹੈ।ਉਨਾਂ ਕਿਹਾ ਕਿ ਸੜ੍ਹਕਾਂ ਕਿਸੇ ਵੀ ਇਲਾਕੇ ਦੀ ਬਿਹਤਰੀ ਅਤੇ ਵਿਕਾਸ ਲਈ ਮੁੱਢਲੀ ਲੋੜ੍ਹ ਹੈ ਜਿਸ ਨੂੰ ਸਮਝਦੇ ਹੋਏ ਸਰਕਾਰ ਵਲੋਂ ਇਹ ਕੰਮ ਪ੍ਰਮੁੱਖਤਾ ਦੇ ਆਧਾਰ ‘ਤੇ ਕੀਤਾ ਜਾ ਰਿਹਾ ਹੈ।ਅੱਜ ਕੈਬਨਿਟ ਮੰਤਰੀ ਨੇ ਗੁਰਦੁਆਰਾ ਝੰਗੀ ਸਾਹਿਬ ਰੋਡ ਤੋਂ ਲਿੰਕ ਰੋਡ ਜੰਡਿਆਲਾ ਗੁਰੂ-ਪੱਖੋਕੇ ਅਤੇ ਤਰਨ ਤਾਰਨ-ਪੱਖੋਕੇ ਰੋਡ ਤੋਂ ਕਾਲੋਨੀ ਜਾਣੀਆਂ ਤੱਕ ਬਣਨ ਵਾਲੀਆਂ ਸੰਪਰਕ ਸੜ੍ਹਕਾਂ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਤਰਸੇਮ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ ਅਤੇ ਪਿੰਡ ਦੇ ਹੋਰ ਮੋਹਤਬਰ ਹਾਜ਼ਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …