ਸੰਗਰੂਰ, 2 ਨਵੰਬਰ (ਜਗਸੀਰ ਲੌਂਗੋਵਾਲ) – ਸੁਨਾਮ ਰੋਡ ਸਥਿਤ ਇਲਾਕੇ ਦੇ ਆਈ.ਸੀ.ਐਸ ਈ ਬੋਰਡ ਤੋਂ ਮਾਨਤਾ ਪ੍ਰਾਪਤ ਦਾ ਆਕਸਫੋਰਡ ਪਬਲਿਕ ਸਕੂਲ ਚੀਮਾਂ ਦੀਆਂ ਲੜਕੀਆਂ ਨੇ ਜਿਲ੍ਹਾ ਪੱਧਰੀ ਖੇਡਾਂ ਵਿੱਚ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ।ਇਹ ਖੇਡ ਮੁਕਾਬਲੇ 27-28 ਅਕਤੂਬਰ 2022 ਨੂੰ ਸ਼੍ਰੀ ਮਸਤੂਆਣਾ ਸਾਹਿਬ ਵਿਖੇ ਕਰਵਾਏ ਗਏ।ਸਕੂਲ ਪ੍ਰਿੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਨੇ ਕਿਹਾ ਕਿ ਇਹਨਾਂ ਖੇਡਾਂ ਵਿੱਚ ਜਿਲ੍ਹੇ ਦੀਆਂ 10 ਜ਼ੋਨ ਟੀਮਾਂ ਨੇ ਭਾਗ ਲਿਆ।ਆਕਸਫੋਰਡ ਪਬਲਿਕ ਸਕੂਲ ਨੇ ਉਮਰ ਵਰਗ 14 ਸਾਲ ਵਿਚੋਂ ਰੱਸਾ ਕਸੀ ਖੇਡ ਵਿੱਚ ਪਹਿਲਾ ਸਥਾਨ ਅਤੇ ਉਮਰ ਵਰਗ 17 ਸਾਲ ਰੱਸਾ ਕਸੀ ਖੇਡ ਮੁਕਾਬਲੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।ਖੇਡ ਕਬੱਡੀ ਸਰਕਲ ਸਟਾਈਲ ਦੇ ਉਮਰ ਵਰਗ 17 ਸਾਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੀ ਚੋਣ ਸਟੇਟ ਪੱਧਰੀ ਖੇਡਾਂ ਲਈ ਹੋਈ।ਉਹਨਾਂ ਨੇ ਡੀ.ਪੀ.ਈ ਮਨਜੀਤ ਸਿੰਘ, ਕੋਚ ਰਾਹੁਲ ਕੁਮਾਰ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਸੰਸਥਾ ਦੇ ਚੈਅਰਮੈਨ ਸਰਦਾਰ ਚਮਕੌਰ ਸਿੰਘ, ਮੈਨੇਜਿੰਗ ਡਾਇਰੈਕਟਰ ਸਰਦਾਰ ਗੁਰਧਿਆਨ ਸਿੰਘ ਚਹਿਲ ਅਤੇ ਸਮੂਹ ਮੈਨੇਜਮੈਂਟ ਮੈਂਬਰਾਂ ਵਲੋਂ ਸਕੂਲ ਪੁੱਜਣ ‘ਤੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …