ਅੰਮ੍ਰਿਤਸਰ, 3 ਨਵੰਬਰ (ਸੁਖਬੀਰ ਸਿੰਘ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 18-10-2022 ਤੋਂ 21-10-2022 ਤੱਕ ਹੋਏ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਨੈਸ਼ਨਲ ਸਟਾਈਲ ਕਬੱਡੀ ਟੂਰਾਨਾਮੈਂਟ ਵਿੱਚ ਮੁੱਖ ਸਿਪਾਹੀ ਸਿਮਰਜੀਤ ਸਿੰਘ ਨੇ ਪੰਜਾਬ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ।ਥਾਣਾ ਬੀ ਡਵੀਜ਼ਨ ਅੰਮ੍ਰਿਤਸਰ ਸ਼ਹਿਰ ਵਿਖੇ ਤਾਇਨਾਤ ਸਿਮਰਜੀਤ ਸਿੰਘ ਨੇ ਬਤੌਰ ਕੈਪਟਨ ਖੇਡਦੇ ਹੋਏ ਇਹ ਪ੍ਰਾਪਤੀ ਕੀਤੀ ਹੈ।ਉਨਾਂ ਦੀ ਟੀਮ ਵਲੋਂ ਪੰਜਾਬ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਨ ‘ਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਅਰੁਨ ਪਾਲ ਸਿੰਘ ਆਈ.ਪੀ.ਐਸ ਨੇ ਵਧਾਈ ਦਿੱਤੀ ਹੈ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …