Saturday, December 21, 2024

ਐਸ.ਜੀ.ਪੀ.ਸੀ ਦੇ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ ਦਾ ਬਾਲਿਓਂ ਵਿਖੇ ਵਿਸ਼ੇਸ਼ ਸਨਮਾਨ

ਸਮਰਾਲਾ, 12 ਨਵੰਬਰ (ਇੰਦਰਜੀਤ ਸਿੰਘ ਕੰਗ) – ਪਿੰਡ ਬਾਲਿਓਂ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਗੁਰਦੁਆਰਾ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਸ਼੍ਰੋਮਣੀ ਕਮਟੀ ਦੇ ਨਵਨਿਯੁੱਕਤ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ ਦਾ ਅੱਜ ਵਿਸ਼ੇਸ਼ ਸਨਮਾਨ ਕੀਤਾ ਗਿਆ।ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਬਾਲਿਓਂ ਨੇ ਦੱਸਿਆ ਕਿ ਸਮੂਹ ਨਗਰ ਨਿਵਾਸੀਆਂ ਨੇ ਅਵਤਾਰ ਸਿੰਘ ਰਿਆ ਨੂੰ ਐਸ.ਜੀ.ਪੀ.ਸੀ ਦੇ ਜੂਨੀਅਰ ਮੀਤ ਪ੍ਰਧਾਨ ਚੁਣੇ ਜਾਣ ਦੀ ਵਧਾਈ ਦਿੱਤੀ ਅਤੇ ਸਿਰਪਾਓ ਪਾ ਕੇ ਸਨਮਾਨ ਕੀਤਾ ਗਿਆ।ਅਵਤਾਰ ਸਿੰਘ ਰਿਆ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਆਪਣੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਸਿੱਖੀ ਨਾਲ ਜੋੜਨਾ ਹੈ।ਇਸ ਮਕਸਦ ਲਈ ਆਪਣੇ ਗੁਰੂ ਘਰਾਂ ਵਿੱਚ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਸਿੱਖੀ ਨਾਲ ਸਬੰਧਿਤ ਵੱਧ ਤੋਂ ਵੱਧ ਲਿਟਰੇਚਰ ਵੰਡਿਆ ਜਾਵੇਗਾ ਤੇ ਪਿੰਡ ਪਿੰਡ ਲਾਇਬਰੇਰੀਆਂ ਖੋਹਲੀਆਂ ਜਾਣਗੀਆਂ।ਹਰਪ੍ਰੀਤ ਸਿੰਘ ਬਾਲਿਓਂ ਨੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ, ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਅਤੇ ਪਿੰਡ ਤੋਂ ਇਲਾਵਾ ਇਲਾਕੇ ਵਿੱਚ ਸਿੱਖੀ ਪ੍ਰਚਾਰ ਕਰਨ ਅਤੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਦਾ ਉਪਰਾਲਾ ਵੀ ਕੀਤਾ ਜਾਵੇਗਾ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਕੱਤਰ ਸਿੰਘ, ਬੇਅੰਤ ਸਿੰਘ ਕੁੱਬੇ, ਅਵਤਾਰ ਸਿੰਘ ਐਮ.ਸੀ, ਹਰਮਿੰਦਰ ਸਿੰਘ ਘੁਲਾਲ ਸਾਬਕਾ ਬਲਾਕ ਸੰਮਤੀ ਮੈਂਬਰ, ਚਰਨ ਸਿੰਘ ਘੁਲਾਲ, ਬਲਵਿੰਦਰ ਸਿੰਘ ਪੂੰਨੀਆਂ, ਕਾਕਾ ਟਮਕੌਦੀ, ਨੌਰੰਗ ਸਿੰਘ ਬਾਲਿਓਂ, ਗਗਨ ਬਾਲਿਓਂ, ਮਨਦੀਪ ਸਿੰਘ ਬਾਲਿਓਂ, ਗੁਰਦੀਪ ਸਿੰਘ ਬਾਲਿਓਂ, ਰਣਜੀਤ ਸਿੰਘ, ਲਾਡੀ ਬਾਲਿਓਂ, ਹਰਨੇਕ ਸਿੰਘ ਬਾਲਿਓਂ, ਬਖਤੌਰ ਸਿੰਘ ਬਾਲਿਓਂ, ਸੋਨੀ ਬਾਬਾ, ਬਿੰਦਾ ਬਾਲਿਓਂ, ਘੋਲਾ ਸਿੰਘ ਸੰਧਰ, ਮਾਸਟਰ ਪਰਮਜੀਤ ਟੇਲਰ ਆਦਿ ਹਾਜ਼ਰ ਸਨ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …