ਸੰਗਰੂਰ, 16 ਨਵੰਬਰ (ਜਗਸੀਰ ਲੌਂਗੋਵਾਲ) – ਗੁਜਰਾਤ ਚੋਣਾਂ ਦੌਰਾਨ ਲੋਕਾਂ ਵਲੋਂ ਅਥਾਹ ਪਿਆਰ ਮਿਲ ਰਿਹਾ ਹੈ ਅਤੇ ਲੋਕ ਆਪ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ।ਗੁਜਰਾਤ ਤੋਂ ਫੋਨ ‘ਤੇ ਪੱਤਰਕਾਰ ਨਾਲ ਗੱਲ ਕਰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ 27 ਸਾਲ ‘ਚ ਭਾਜਪਾ ਸਰਕਾਰ ਵਲੋਂ ਕੀਤਾ ਵਿਕਾਸ ਕਿਧਰੇ ਵੀ ਨਜ਼ਰ ਨਹੀ ਆ ਰਿਹਾ।ਜਿਸ ਕਾਰਨ ਏਥੇ ਦੇ ਲੋਕੀਂ ਅਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।ਆਮ ਲੋਕਾਂ ਨੂੰ ਇੱਥੇ ਕੋਈ ਸਹੂਲਤ ਮਿਲਦੀ ਨਜ਼ਰ ਨਹੀਂ ਆ ਰਹੀ।ਪਿੰਡਾਂ ਵਿਚ ਬੁਨਿਆਦੀ ਸਹੁਲਤਾਂ ਦੀ ਬਹੁਤ ਕਮੀ ਹੈ।ਉਹਨਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਆਪ ਸਰਕਾਰ ਆਉਣ ‘ਤੇ ਪੰਜਾਬ ਅਤੇ ਦਿੱਲੀ ਦੀ ਤਰਜ਼ ‘ਤੇ ਗੁਜਰਾਤ ਦਾ ਵਿਕਾਸ ਕੀਤਾ ਜਾਵੇਗਾ।ਧਾਲੀਵਾਲ ਨੇ ਦੱਸਿਆ ਕਿ ਉਹਨਾਂ ਨੇ ਵਿਧਾਨ ਸਭਾ ਖੇਤਰ ਜਮਜੋਧਪੁਰ ਦੇ ਉਮੀਦਵਾਰ ਹੇਮੰਤ ਖਵਾ ਨਾਲ ਜਾ ਕੇ ਲਾਲਪੁਰ ਵਿਖੇ ਨਾਮਜ਼ਦਗੀ ਪੱਤਰ ਵੀ ਭਰਵਾਏ। ਇਸ ਤੋਂ ਪਹਿਲਾਂ ਇੱਕ ਭਰਵੀਂ ਅਤੇ ਪ੍ਰਭਾਵਸ਼ਾਲੀ ਰੈਲੀ ਨੂੰ ਸੰਬੋਧਨ ਕੀਤਾ।
ਇਸ ਮੌਕੇ ਸਾਗਰ ਮਨਸੁੱਖ ਮੈਂਬਰ ਤਾਲੁਕਾ ਪੰਚਾਇਤ, ਨਲਿਨ ਦੇਤਰੋਜਾ, ਸੰਗਠਨ ਮੰਤਰੀ, ਬਸ਼ੀਰ ਪਠਾਂ ਅਤੇ ਆਪ ਉਮੀਦਵਾਰ ਹੇਮੰਤ ਖਵਾ ਨੇ ਵੀ ਸੰਬੋਧਨ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …