Monday, September 16, 2024

ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਵਿਖੇ ਬਾਲ ਦਿਵਸ ਮਨਾਇਆ

ਸੰਗਰੂਰ, 17 ਨਵੰਬਰ (ਜਗਸੀਰ ਲੌਂਗੋਵਾਲ)- ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਵਿਖੇ ਬਾਲ ਦਿਵਸ ਮਨਾਇਆ ਗਿਆ।ਜਿਸ ਵਿੱਚ ਨਰਸਰੀ ਤੇ ਕਿੰਡਰ ਗਾਰਡਨ ਕਲਾਸ ਦੇ ਲਗਭਗ 200 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਅਤੇ ਮਾਪਿਆਂ ਨੇ ਵੀ ਬੜੇ ਉਤਸ਼ਾਹ ਨਾਲ ਸ਼ਿਰਕਤ ਕੀਤੀ।ਸਮਾਗਮ ਵਿੱਚ ਜਵਾਹਰ ਨਵੋਦਿਆ ਵਿਦਿਆਲਿਆ ਲੌਂਗੋਵਾਲ ਦੀ ਮੈਡਮ ਹਰਮੋਹਿੰਦਰ ਕੌਰ ਅਤੇ ਮੈਡਮ ਮੰਜ਼ੂ ਬਾਲਾ ਨੇ ਬਤੌਰ ਜੱਜ ਵਜੋਂ ਸੇਵਾ ਨਿਭਾਈ।ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਕੂਲ ਦੇ ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ ਅਤੇ ਵਾਇਸ ਪ੍ਰਿੰਸੀਪਲ ਮੈਡਮ ਸੀਮਾ ਠਾਕੁਰ ਨੇ ਇਨਾਮ ਵੰਡੇ।ਮੁਕਾਬਲਿਆਂ ਵਿੱਚ ਪਹਿਲੀ ਪੁਜੀਸ਼ਨ ਅਮਾਨਤ ਕੌਰ (ਨਰਸਰੀ ਡੀ) ਰਵਨੀਤ ਕੌਰ (ਨਰਸਰੀ ਏ) ਦੂਜੀ ਪੁਜੀਸ਼ਨ ਵੈਸਨਵੀ (ਨਰਸਰੀ ਸੀ) ਨਵੀਸਾ (ਨਰਸਰੀ ਸੀ ਤੀਸਰੀ ਪੁਜੀਸ਼ਨ ਗੁਲਮਹਿਕ ਕੌਰ (ਨਰਸਰੀ ਡੀ) ਨਵਦੀਪ ਕੌਰ (ਨਰਸਰੀ ਏ) ਅਤੇ ਹਰਨੂਰ ਕੌਰ (ਨਰਸਰੀ ਏ) ਨੇ ਪ੍ਰਾਪਤ ਕੀਤੀ। ਇਸੇ ਤਰ੍ਹਾਂ ਪ੍ਰੀਆਦਰਸ਼ਨੀ (ਕੇ.ਜੀ.ਬੀ) ਜਸਨੂਰ ਸਿੰਘ ਧਾਲੀਵਾਲ (ਜੇ.ਜੀ.ਡੀ) ਨੇ ਪਹਿਲੀ ਪੁਜੀਸ਼ਨ, ਦੂਜੀ ਪੁਜੀਸ਼ਨ ਹਰਗੁਨ ਸਿੰਘ (ਕੇ.ਜੀ.ਈ) ਅਤੇ ਅਸਮੀਤ ਕੌਰ (ਕੇ.ਜੀ.ਬੀ) ਅਤੇ ਤੀਜੀ ਪੁਜੀਸ਼ਨ ਪਰੀਨਾਜ ਕੌਰ (ਕੇ.ਜੀ.ਬੀ), ਨਿਮਰਤ ਕੌਰ (ਕੇ.ਜੀ.ਡੀ) ਅਤੇ ਅਮਨਿੰਦਰ ਸਿੰਘ (ਕੇ.ਜੀ.ਏ) ਨੇ ਪ੍ਰਾਪਤ ਕੀਤੀ।
ਇਸ ਸਮੇਂ ਸਕੂਲ ਪ੍ਰਿੰਸੀਪਲ ਅਤੇ ਵਾਇਸ ਪ੍ਰਿੰਸੀਪਲ ਨੇ ਬੱਚਿਆਂ, ਮਾਪਿਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …