Saturday, July 27, 2024

ਸ਼ਹੀਦ-ਏ-ਆਜ਼ਮ ਸ. ਕਰਤਾਰ ਸਿੰਘ ਸਰਾਭਾ ਦੀ ਯਾਦ ‘ਚ ਕਰਵਾਇਆ ਤੀਸਰਾ ਬਾਲ ਮੇਲਾ

ਸੰਗਰੂਰ, 21 ਨਵੰਬਰ (ਜਗਸੀਰ ਲੌਂਗੋਵਾਲ) – ਕੌਮੀ ਸੇਵਾ ਯੋਜਨਾ ਇਕਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਵਲੋਂ ਸ਼ਹੀਦ-ਏ-ਆਜ਼ਮ ਕਰਤਾਰ ਸਿੰਘ ਸਰਾਭਾ ਦੀ ਯਾਦ ਨੂੰ ਸਮਰਪਿਤ ਤੀਸਰਾ ਬਾਲ ਮੇਲਾ ਕਰਵਾਇਆ ਗਿਆ।ਮੇਲੇ ਦਾ ਉਦਘਾਟਨ ਕਰਦਿਆਂ ਪ੍ਰਿਸੀਪਲ ਇਕਦੀਸ਼ ਕੌਰ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਦਰਸਾਏ ਰਾਹ ‘ਤੇ ਚੱਲਣਾ ਚਾਹੀਦਾ ਹੈ।ਉਹਨਾ ਕਿਹਾ ਕਿ ਕਰਤਾਰ ਸਿੰਘ ਸਰਾਭਾ ਨੇ ਬਹੁਤ ਛੋਟੀ ਉਮਰ ਵਿੱਚ ਸ਼ਹੀਦੀ ਪ੍ਰਾਪਤ ਕਰਕੇ ਆਪਣਾ ਜੀਵਨ ਦੇਸ਼ ਦੇ ਲੇਖੇ ਲਾ ਦਿੱਤਾ।ਸਾਨੂੰ ਮਹਾਨ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣੇ ਫਰਜ਼ਾਂ ਦੀ ਪੂਰਤੀ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਪਰਮਿੰਦਰ ਕੁਮਾਰ ਲੌਂਗੋਵਾਲ ਪ੍ਰੋਗਰਾਮ ਅਫਸਰ ਦੀ ਦੇਖ-ਰੇਖ ਵਿਚ ਰਾਜੇਸ਼ ਕੁਮਾਰ, ਰਕੇਸ਼ ਕੁਮਾਰ, ਗੁਰਦੀਪ ਸਿੰਘ, ਲਖਵੀਰ ਸਿੰਘ, ਕਰਨੈਲ ਸਾਸਤਰੀ, ਸ਼ਮਸ਼ੇਰ ਸਿੰਘ, ਭਰਤ ਸ਼ਰਮਾ, ਸੌਰਵ ਅੱਤਰੇ, ਨਿਰਮਲ ਸਿੰਘ, ਹਰਵਿੰਦਰ ਸਿੰਘ ਦੀ ਅਗਵਾਈ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਖੇਡਾਂ ਕਰਵਾਈਆਂ ਗਈਆਂ।ਮੈਡਮ ਸੁਖਵਿੰਦਰ ਕੌਰ, ਅੰਜ਼ਨ ਅੰਜ਼ੂ, ਹਰਵਿੰਦਰ ਸਿੰਘ ਨੇ ਵੀ ਮੇਲੇ ਦੀ ਰੌਣਕ ਵਿੱਚ ਵਾਧਾ ਕੀਤਾ।ਵਾਇਸ ਪ੍ਰਿੰਸੀਪਲ ਮੈਡਮ ਨਵਰਾਜ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਨਰੇਸ਼ ਰਾਣੀ, ਬਲਵਿੰਦਰ ਕੌਰ, ਪ੍ਰੀਤੀ ਰਾਣੀ, ਰਕੇਸ਼ ਸ਼ਰਮਾ,ਰਜਨੀ ਬਾਲਾ, ਸ਼ਵੇਤਾ ਰਾਣੀ, ਸੰਜੀਵ ਕੁਮਾਰ, ਹਰਦੇਵ ਕੌਰ, ਵਨੀਤੀ ਰਾਣੀ ਨੇ ਵਿਸ਼ੇਸ਼ ਯੋਗਦਾਨ ਪਾਇਆ।

ਮੇਲੇ ਦੌਰਾਨ ਨਤੀਜੇ ਇਸ ਪ੍ਰਕਾਰ ਰਹੇ
ਸੀਨੀਅਰ ਵਰਗ ਲੜਕੀਆਂ ਇੱਕ ਟੰਗੀ ਦੌੜ ਸ਼ਮਨਦੀਪ, ਖੁਸ਼ਪ੍ਰੀਤ, ਮਨਪ੍ਰੀਤ ਤਿੰਨ ਟੰਗੀ ਦੌੜ ਮਹਿਕ ਤੇ ਮਨਜਿੰਦਰ ਅਮ੍ਰਿਤ ਪਾਲ ਤੇ ਅਰਸ਼ਦੀਪ ਹਰਮਨਜੀਤ ਤੇ ਮਨਪ੍ਰੀਤ ਨਿੰਬੂ ਦੌੜ ਜੈਸਮੀਨ, ਸ਼ਹਿਬਾਜ਼, ਲੱਕੀ ਪੁੱਠੀ ਦੌੜ ਸ਼ਮਨਦੀਪ, ਹਰਪ੍ਰੀਤ, ਕੋਮਲਪ੍ਰੀਤ ਹੌਲੀ ਸਾਇਕਲ ਦੌੜ ਕਮਲਪ੍ਰੀਤ, ਖੁਸ਼ਪ੍ਰੀਤ, ਹਰਮਨਜੀਤ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਰਹੇ ਸੀਨੀਅਰ ਵਰਗ ਲੜਕੇ ਇੱਕ ਟੰਗੀ ਦੌੜ ਵਿਸ਼ਾਲ, ਕ੍ਰਿਸ਼ਨ, ਕੁਲਵਿੰਦਰ ਤਿੰਨ ਟੰਗੀ ਦੌੜ ਚਰਨਪ੍ਰੀਤ ਤੇ ਲਵਪ੍ਰੀਤ ਮਨਜਿੰਦਰ ਤੇ ਅਮਰ ਪ੍ਰਿੰਸ ਤੇ ਗੁਰਸ਼ਰਨਪ੍ਰੀਤ ਨਿੰਬੂ ਦੌੜ ਮਨਜਿੰਦਰ, ਜਸਪ੍ਰੀਤ, ਕਮਲਪ੍ਰੀਤ ਪੁੱਠੀ ਦੌੜ ਕੁਲਵਿੰਦਰ ਵਿਸ਼ਾਲ ਪ੍ਰਿਤਪਾਲ, ਹੌਲੀ ਸਾਇਕਲ ਦੌੜ ਪ੍ਰਿਤਪਾਲ, ਸਿੱਧੂ, ਪ੍ਰਿੰਸ ਅਲੀ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ ਲੇਡੀਜ਼ ਸਟਾਫ ਇੱਕ ਟੰਗੀ ਦੌੜ ਰਿੰਪੀ, ਸਵਿਤਾ, ਪ੍ਰੀਤੀ ਤੇ ਕੰਚਨ ਤਿੰਨ ਟੰਗੀ ਦੌੜ ਨੈਣਾ-ਪ੍ਰੀਤੀ ਕੰਚਨ ਤੇ ਵੰਦਨਾ ਸਵਿਤਾ ਤੇ ਮਨਪ੍ਰੀਤ ਨਿੰਬੂ ਦੌੜ ਰਿੰਪੀ ਤੇ ਹਰਦੇਵ ਕੌਰ ਕੰਚਨ, ਵੰਦਨਾ ਪੁੱਠੀ ਦੌੜ ਵੰਦਨਾ, ਨੈਣਾਂ-ਰਿੰਪੀ, ਕੰਚਨ ਤੇਜ ਦੌੜ ਰਿੰਪੀ-ਨੈਣਾਂ, ਪ੍ਰੀਤੀ, ਕੰਚਨ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ ਮਰਦ ਅਧਿਆਪਕ ਹੌਲੀ ਸਾਇਕਲ ਸ਼ਮਸ਼ੇਰ ਸਿੰਘ, ਲਖਬੀਰ ਸਿੰਘ ਤੇ ਗੁਰਦੀਪ ਸਿੰਘ ਨਿੰਬੂ ਦੌੜ ਸ਼ਮਸ਼ੇਰ ਸਿੰਘ, ਗੁਰਦੀਪ ਸਿੰਘ ਸੌਰਵ ਅਤਰੇ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਰਹੇ।
ਹਾਈ ਵਰਗ ਲੜਕੇ ‘ਚ

ਇੱਕ ਟੰਗੀ ਦੌੜ ਸ਼ਤਰੂ, ਚਿੰਟੂ ਸ਼ਰਮਾ, ਹਰਮਨਜੀਤ ਪੁੱਠੀ ਦੌੜ ਸ਼ਤਰੂ, ਰਾਜਵੀਰ ਤੇ ਅਰਸ਼ਦੀਪ ਤਿੰਨ ਟੰਗੀ ਦੌੜ ਚਿੰਟੂ-ਵਿਨੈ ਰਾਜਵੀਰ-ਗੁਰਪ੍ਰੀਤ ਹਰਮਨਜੀਤ-ਅਕਾਸ਼ਦੀਪ ਹੌਲੀ ਸਾਇਕਲ ਗਗਨਦੀਪ, ਗੈਵੀ ਤੇ ਅਕਾਸ਼ਦੀਪ ਕ੍ਰਮਵਾਰ ਪਹਿਲੇ ਦੂਜੇ ਤੇ ਤੀਜੇ ਸਥਾਨ ‘ਤੇ ਰਹੇ।
ਹਾਈ ਵਰਗ ਲੜਕੀਆਂ ‘ਚ
ਇੱਕ ਟੰਗੀ ਦੌੜ ਸਿਮਰਨ, ਸੋਨਮ ਤੇ ਕੋਮਲ ਤਿੰਨ ਟੰਗੀ ਦੌੜ ਮਮਤਾ-ਅਰਸ਼ ਸਿਮਰਨਜੀਤ-ਨੈਨਸੀ, ਲਵਜੋਤ-ਲਾਡੀ ਪੁੱਠੀ ਦੌੜ ਸੋਨਮ, ਲਾਡੀ ਤੇ ਖੁਸ਼ੀ ਨਿੰਬੂ ਦੌੜ ਅਮਨਪ੍ਰੀਤ, ਕੋਮਲ ਤੇ ਦੀਪ-ਮੁਸਕਾਨ ਕ੍ਰਮਵਾਰ ਪਹਿਲੇ ਦੂਜੇ ਤੇ ਤੀਜੇ ਸਥਾਨ ‘ਤੇ ਰਹੇ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …