Saturday, July 27, 2024

ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ

ਨੌਜਵਾਨ ਕਹਾਣੀਕਾਰ ਗੁਰਦੀਪ ਮਹੌਣ ਦੀ ਕਹਾਣੀ ‘ਜਾਦੂ’ ਨੇ ਸਾਹਿਤਕਾਰਾਂ ਤੇ ਵੀ ਜਾਦੂ ਕੀਤਾ

ਸਮਰਾਲਾ, 22 ਨਵੰਬਰ (ਇੰਦਰਜੀਤ ਸਿੰਘ ਕੰਗ) – ਸਾਹਿਤ ਸਭਾ (ਰਜਿ.) ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਦੀ ਪ੍ਰ੍ਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਪ੍ਰੋਫੈਸਰ ਬਲਦੀਪ ਦੇ ਨੌਜਵਾਨ ਬੇਟੇ ਦੀਪਇੰਦਰਪਾਲ ਸਿੰਘ (ਕੈਨੇਡਾ), ਸਾਹਿਤਕਾਰ ਨਿੰਦਰ ਗਿੱਲ ਦੀ ਬੇਵਕਤੀ ਮੌਤ ਅਤੇ ਰਾਮਪੁਰ ਲਿਖਾਰੀ ਸਭਾ ਦੇ ਪ੍ਰਧਾਨ ਜਸਵੀਰ ਝੱਜ ਦੇ ਚਾਚਾ ਦੇ ਅਕਾਲ ਚਲਾਣਾ ਕਰਨ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸ਼ੋਕ ਮਤਾ ਪਾਇਆ ਗਿਆ।ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾ ਗੁਰਨਾਮ ਸਿੰਘ ਬਿਜਲੀ ਨੇ ਗਜ਼ਲ਼ ‘ਇੱਕ ਇੱਕ ਕਰਕੇ’ ਸੁਣਾਈ।ਨਵੇਂ ਉਭਰ ਰਹੇ ਨੌਜਵਾਨ ਕਹਾਣੀਕਾਰ ਗੁਰਦੀਪ ਮਹੌਣ ਨੇ ਕਹਾਣੀ ‘ਜਾਦੂ’ ਸੁਣਾਈ, ਜਿਸ ’ਤੇ ਪੂਰੀ ਤਰ੍ਹਾਂ ਨਿੱਠ ਕੇ ਚਰਚਾ ਹੋਈ, ਜੋ ਸਫਲ ਕਹਾਣੀ ਹੋ ਨਿੱਬੜੀ।ਦੀਪ ਦਿਲਬਰ ਨੇ ਗੀਤ ‘ਪਲੀਆਂ ਭਰ ਭਰ ਤੇਲ ਸੀ ਪਾਇਆ’ ਸੁਣਾਇਆ।ਲਖਵਿੰਦਰ ਸਿੰਘ ਖਾਲਸਾ ਨੇ ‘ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਅਜੋਕੀ ਸਿੱਖ ਮਾਨਸਿਕਤਾ’ ਧਾਰਮਿਕ ਲੇਖ ਸੁਣਾਇਆ, ਜਿਸ ਉਪਰ ਕਾਫੀ ਚਰਚਾ ਕੀਤੀ ਗਈ।ਅਮਰਿੰਦਰ ਸੋਹਲ ਨੇ ਗਜ਼ਲ਼ ‘ਨਗਰ ਦੇ ਇਸ ਕਦਰ ਮੌਸਮ ਭਿਆਨਕ ਹੋਣ ਲੱਗੇ’ ਸੁਣਾਈ।ਤਰਨ ਬੱਲ ਨੇ ਕਹਾਣੀ ‘ਛਿੰਦਾ ਪੁੱਤ’ ਸੁਣਾਈ।ਸਭਾ ਦੀ ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੁੰਚੇ ਪ੍ਰਸਿੱਧ ਗਜ਼ਲਗੋ ਸਰਦਾਰ ਪੰਛੀ ਨੇ ਗਜ਼ਲ਼ ‘ਆਪ ਭੀ ਸੁਨੇ’ ਸੁਣਾ ਕੇ ਮਹਿਫਲ ਲੁੱਟੀ।ਡਾ. ਸੁਖਪਾਲ ਨੇ ਪਿਆਰ ਬਾਰੇ ਕਵਿਤਾ ਸੁਣਾਈ, ਦਲਜਿੰਦਰ ਰਹਿਲ ਨੇ ਕਵਿਤਾ ‘ਅੱਖਰ’ ਸੁਣਾਈ।
ਰਵਿੰਦਰ ਰੁਪਾਲ ਨੇ ਕਹਾਣੀ ‘ਨਿਖੱਟੂ’ ਸੁਣਾਈ।ਪੰਮੀ ਹਬੀਬ ਨੇ ਕਹਾਣੀ ‘ਸੈਸ਼ੋਪੰਜ’ ਸੁਣਾਈ।ਜੋਰਾਵਰ ਸਿੰਘ ਪੰਛੀ ਨੇ ਗ਼ਜ਼ਲ ‘ਜਦ ਵੀ ਕਦੇ’ ਸੁਣਾਈ।ਇਨ੍ਹਾਂ ਰਚਨਾਵਾਂ ‘ਤੇ ਵਧੀਆ ਤਰੀਕੇ ਨਾਲ ਚਰਚਾ ਹੋਈ, ਚਰਚਾ ਵਿੱਚ ਭਾਗ ਲੈਣ ਵਾਲੀਆਂ ਸਭਾਵਾਂ ਦੇ ਚੇਅਰਮੈਨ ਸੁਖਜੀਤ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਕਹਾਣੀਕਾਰਾ ਯਤਿੰਦਰ ਕੌਰ ਮਾਹਲ, ਡਾ. ਸੁਖਪਾਲ, ਦਲਜਿੰਦਰ ਰਹਿਲ ਇਟਲੀ, ਸੁਰਜੀਤ ਜੀਤ, ਸ਼੍ਰੋਮਣੀ ਬਾਲ ਸਹਿਤ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ, ਬੁੱਧ ਸਿੰਘ, ਸਨੇਹ ਇੰਦਰ ਮੀਲੂ, ਮਾ. ਪੁਖਰਾਜ ਸਿੰਘ ਘੁਲਾਲ, ਕਹਾਣੀਕਾਰ ਸੰਦੀਪ ਸਮਰਾਲਾ, ਕਹਾਣੀਕਾਰ ਅਮਨਦੀਪ ਸਮਰਾਲਾ, ਹਰਬੰਸ ਮਾਲਵਾ, ਅਵਤਾਰ ਸਿੰਘ ਉਟਾਲਾਂ, ਗੁਰਮੀਤ ਆਰਿਫ ਆਦਿ ਸ਼ਾਮਲ ਸਨ।ਸਮੁੱਚੀ ਮੀਟਿੰਗ ਦੀ ਕਾਰਵਾਈ ਅਮਨਦੀਪ ਸਮਰਾਲਾ ਜਨਰਲ ਸਕੱਤਰ (ਕਾਰਜ਼ਕਾਰੀ) ਦੁਆਰਾ ਬਾਖੂਬੀ ਨਿਭਾਈ ਗਈ।
ਅਖੀਰ ‘ਚ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਨੇ ਆਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …