ਅੰਮ੍ਰਿਤਸਰ, 26 ਨਵੰਬਰ (ਸੁਖਬੀਰ ਸਿੰਘ) – 14 ਤੋਂ 20 ਨਵੰਬਰ ਤੱਕ ਪੁਨੇ (ਮਹਾਰਾਸ਼ਟਰ) ਵਿਖੇ ਹੋਈ 71ਵੀਂ ਆਲ ਇੰਡੀਆ ਪੁਲਿਸ ਰੈਸਲਿੰਗ ਕਲਸਟਰ ਚੈਪੀਅਨਸ਼ਿਪ 2022 ਵਿੱਚ ਸਟੇਟ ਪੁਲਿਸ ਅਤੇ ਪੈਰਾ-ਮਿਲਟਰੀ ਪੁਲਿਸ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ।
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਿਖੇ ਡਿਊਟੀ ਕਰ ਰਹੇ ਮੁੱਖ ਸਿਪਾਹੀ ਯੰਗਦੀਪ ਸਿੰਘ ਨੇ 67 ਕਿੱਲੋ ਵਰਗ ਕੁਸ਼ਤੀ ਮੁਕਾਬਲੇ ਦੌਰਾਨ ਸੀ.ਆਰ.ਪੀ.ਐਫ, ਸੀ.ਆਈ.ਐਸ.ਐਫ, ਐਸ.ਐਸ.ਬੀ, ਬੀ.ਐਸ.ਐਸ.ਐਫ ਅਤੇ ਆਈ.ਟੀ.ਬੀ.ਪੀ ਦੇ ਖਿਡਾਰੀਆਂ ਨੂੰ ਪਿਛਾੜਦੇ ਹੋਏ, ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦਾ ਤਗਮਾ ਜਿੱਤਿਆ।ਮੁੱਖ ਸਿਪਾਹੀ ਯੰਗਦੀਪ ਸਿੰਘ ਵਲੋਂ ਕੁਸ਼ਤੀ ਵਿੱਚ ਸੋਨੇ ਦਾ ਤਗਮਾ ਜਿੱਤਣ ‘ਤੇ ਕਮਿਸ਼ਨਰ ਪੁਲਿਸ ਨੇ ਇਸ ਕਰਮਚਾਰੀ ਦੀ ਹੌਸਲਾ ਅਫ਼ਜ਼ਾਈ ਕੀਤੀ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …