Monday, May 27, 2024

ਬਾਬਾ ਖੜਕ ਸਿੰਘ ਬਾਬਾ ਦਰਸ਼ਨ ਸਿੰਘ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ

ਅੰਮ੍ਰਿਤਸਰ, 28 ਨਵੰਬਰ (ਸੁਖਬੀਰ ਸਿੰਘ) – ਸੁਖਬੀਰ ਸਿੰਘ ਬਾਬਾ ਖੜਕ ਸਿੰਘ ਬਾਬਾ ਦਰਸ਼ਨ ਸਿੰਘ ਸਕੂਲ ਵਲੋਭਜ਼ਂ ਮੈਨੇਜਿੰਗ ਡਾਇਰੈਕਟਰ ਮੈਡਮ ਦਲਜੀਤ ਕੌਰ ਅਤੇ ਸਟਾਫ ਅੰਮ੍ਰਿਤਸਰ ਬਰਾਂਚ-1 ਅਤੇ ਗੁਰੂ ਕੀ ਵਡਾਲੀ ਬਰਾਂਚ 2 ਦਾ ਸਾਂਝਾ ਸਲਾਨਾ ਇਨਾਮ ਵੰਡ ਸਮਾਰੋਹ ਗੁਰੂ ਕੀ ਵਡਾਲੀ ਵਿਖੇ ਕਰਵਾਇਆ ਗਿਆ।ਸਕੂਲ ਵਿਦਿਆਰਥੀਆਂ ਵਲੋਂ ਜਿਥੇ ਸਕੂਲ ਦੇ ਇਨਾਮ ਵੰਡ ਸਮਾਰੋਹ ਵਿਚ ਪੰਜਾਬੀ ਸਭਿਆਚਾਰ, ਭਾਸ਼ਾ ਅਤੇ ਪੰਜਾਬੀਅਤ ਸਬੰਧੀ ਆਪਣੀ ਕਲਾ ਰਾਹੀ ਸਟੇਜ਼ ‘ਤੇ ਪੇਸ਼ ਕੀਤੇ ਪ੍ਰੋਗਰਾਮ ਰਾਹੀਂ ਆਏ ਹੌਏ ਮਹਿਮਾਨਾਂ ਦਾ ਮਨ ਮੋਹਿਆ, ਉਥੇ ਹੀ ਯੁਵਾ ਪੀੜੀ ਨੂੰ ਨਸ਼ਿਆਂ ਤੋ ਬਚਣ ਦਾ ਸੰਦੇਸ਼ ਦੇਣ ਲਈ ਇਕ ਨਾਟਕ ਵੀ ਪੇਸ਼ ਕੀਤਾ।ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਾਬਾ ਸੰਤੋਖ ਸਿੰਘ ਅਤੇ ਪ੍ਰਿੰਸੀਪਲ ਰਵਿੰਦਰ ਕੌਰ ਕੰਬੋਜ਼ ਅਤੇ ਪ੍ਰਿੰਸੀਪਲ ਹਰਸ਼ਰਨ ਕੌਰ ਵਲੋ ਸਕੂਲ ਦੀਆਂ ਸਲਾਨਾ ਪ੍ਰੀਖਿਆਵਾਂ ਵਿਚੋਂ ਅੱਵਲ ਆਉਣ ਅਤੇ ਸਲਾਨਾ ਇਨਾਮ ਵੰਡ ਸਮਾਰੋਹ ‘ਚ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨ ਚਿੰਨ ਭੇਟ ਕਰ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਵਿੱਚ ਉਚੇਚੇ ਤੋਰ ‘ਤੇ ਪਹੁੰਚੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਾਬਾ ਸੰਤੋਖ ਸਿੰਘ ਨੇ ਦੱਸਿਆ ਕਿ ਬੱਚਿਆਂ ਵਲੋਂ ਨਸ਼ਿਆਂ ਖਿਲਾਫ ਇਕ ਨੁੱਕੜ ਨਾਟਕ ਖੇਡ ਕੇ ਸਮਾਜ ਨੂੰ ਇਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

Check Also

ਲਾਰੇ-ਲੱਪਿਆਂ ਦੀ ਬਰਾਤ…

ਮਾਤਾ ਜੀ! ਮਾਤਾ ਜੀ!! ਕਰਦੇ ਹੱਥ ਜੋੜੀ ਪੰਝੀ ਤੀਹ ਜਣੇ ਦਿਨ ਚੜ੍ਹਦਿਆਂ ਘਰੇ ਆ ਗਏ।ਪੰਜਾਂ-ਸੱਤਾਂ …