ਸਮਰਾਲਾ, 2 ਦਸੰਬਰ (ਇੰਦਰਜੀਤ ਸਿੰਘ ਕੰਗ) – ਨਿੱਕੀ ਉਮਰ ਤੋਂ ਹੀ ਸਖਤ ਮਿਹਨਤ ਸਦਕਾ ਗਾਇਕ ਹਰਪ੍ਰੀਤ ਬੁਜ਼ਕਰ ਹੁਣ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ।ਗਾਇਕੀ ਦੇ ਨਾਲ-ਨਾਲ ਉਸ ਨੇ ਪ੍ਰੋਡਿਊਸਰ ਵਜੋਂ ਵੀ ਆਪਣੀ ਪਛਾਣ ਕਾਇਮ ਕੀਤੀ ਹੈ।ਗਾਇਕ ਅਤੇ ਪ੍ਰੋਡਿਊਸਰ ਹਰਪ੍ਰੀਤ ਬੁਜ਼ਕਰ ਨੇ ਕਿਹਾ ਕਿ ਬਪਚਨ ਤੋਂ ਹੀ ਉਸ ਦਾ ਇਹ ਸੁਪਨਾ ਸੀ ਕਿ ਉਹ ਜ਼ਿੰਦਗੀ ਵਿੱਚ ਆਪਣੀ ਵਿਲੱਖਣ ਪਛਾਣ ਕਾਇਮ ਕਰਦਿਆਂ ਇੱਕ ਵਧੀਆ ਮੁਕਾਮ ਹਾਸਲ ਕਰੇਗਾ।ਪਿਛਲੇ ਸਾਲ ਹੀ ਇੰਡਸਟਰੀ ਵਿੱਚ ਕਦਮ ਧਰਦਿਆਂ ਹਰਪ੍ਰੀਤ ਬੁਜ਼ਕਰ ਨੇ ਹੁਣ ਤੱਕ ਕਈ ਗੀਤ ਪੇਸ਼ ਕੀਤੇ ਅਤੇ ਸਰੋਤਿਆ ਨੇਂ ਉਸ ਨੂੰ ਬੇਹੱਦ ਪਿਆਰ ਦਿੱਤਾ ਹੈ।ਬੁਜ਼ਕਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ‘ਚ ਉਹ ਬਹੁਤ ਹੀ ਖੂਬਸੂਰਤ ਗਾਣੇ ਸਰੋਤਿਆਂ ਅੱਗੇ ਪੇਸ਼ ਕਰੇਗਾ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …