Thursday, December 26, 2024

ਚੌਥੀ ਅੰਤਰਰਾਸ਼ਟਰੀ ਅਤੇ 20ਵੀਂ ਰਾਸ਼ਟਰੀ ਆਨਕੋਲੋਜੀ ਨਰਸਿੰਗ ਕਾਰਨਫਰੰਸ ਦਾ ਆਯੋਜਨ

ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵੱਲ੍ਹਾ ਵਿਖੇ ਸਮਾਗਮ
ਅੰਮ੍ਰਿਤਸਰ, 3 ਦਸੰਬਰ (ਜਗਦੀਪ ਸਿੰਘ ਸੱਗੂ) – ਡਾ. ਏ.ਪੀ ਸਿੰਘ, (ਡੀਨ, ਐਸ.ਜੀ.ਆਰ.ਡੀ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਅਤੇ ਆਰਗੇਨਾਈਜ਼ਿੰਗ ਚੇਅਰਪਰਸਨ) ਦੀ ਅਗਵਾਈ ਹੇਠ ਸ੍ਰੀ ਗੁਰੂ ਰਾਮ ਦਾਸ ਕਾਲਜ ਆਫ਼ ਨਰਸਿੰਗ ਸ੍ਰੀ ਅੰਮ੍ਰਿਤਸਰ ਅਤੇ ਓਨਕੋਲੋਜੀ ਨਰਸਿਜ਼ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਮਿਤੀ 1 ਤੋਂ 3 ਦਸੰਬਰ ਤੱਕ ‘ਵਨ ਟੀਮ ਵਨ ਡ੍ਰੀਮ – ਲੇਟਸ ਅਪ-ਲਿਫਟ ਹੀਲਿੰਗ ਐਂਡ ਕੇਅਰਿੰਗ ਅਕਰੋਸ ਦਾ ਕੈਂਸਰ ਕੋਂਟੀਨੀਅਮ’ ਥੀਮ ਤੇ 4ਵੀਂ ਅੰਤਰਰਾਸ਼ਟਰੀ ਅਤੇ 20ਵੀਂ ਰਾਸ਼ਟਰੀ ਆਨਕੋਲੋਜੀ ਨਰਸਿੰਗ ਕਾਨਫਰੰਸ ਕਰਵਾਈ ਜਾ ਰਹੀ ਹੈ।ਡਾ. ਅਚਲਾ ਏ.ਡੀ.ਜੀ (ਨਰਸਿੰਗ) ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਭਾਰਤ ਸਰਕਾਰ, ਡਾ. ਮਨਜੀਤ ਸਿੰਘ ਉੱਪਲ ਵਾਈਸ ਚਾਂਸਲਰ ਸ੍ਰੀ ਗੁਰੂ ਰਾਮਦਾਸ ਯੂਨੀਵਰਸਟੀ ਆਫ਼ ਹੈਲਥ ਸਾਇੰਸਜ਼ ਸ੍ਰੀ ਅੰਮ੍ਰਿਤਸਰ ਨੇੇ ਮੁੱਖ ਮਹਿਮਾਨ ਅਤੇ ਡਾ. ਪੁਨੀਤ ਗਿਰਧਰ, ਰਜਿਸਟਰਾਰ, ਪੀ.ਐਨ.ਆਰ.ਸੀ ਅਤੇ ਸ਼੍ਰੀਮਤੀ ਅਨੀਤਾ ਡਿਸੂਜ਼ਾ, ਸਕੱਤਰ ਓ.ਐਨ.ਏ.ਆਈ-ਕਮ-ਪਿ੍ਰੰਸੀਪਲ ਟਾਟਾ ਮੈਮੋਰੀਅਲ ਹਸਪਤਾਲ ਕਾਲਜ ਆਫ ਨਰਸਿੰਗ ਮੁੰਬਈ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਡਾ. ਸੁਸ਼ਮਾ ਸੈਣੀ ਨੇ ਤੰਬਾਕੂ ਦੇ ਕਾਰਸੀਨੋਜਨ, ਉਨ੍ਹਾਂ ਦੇ ਬਾਇਓਮਾਰਕਰ ਅਤੇ ਰੋਕਥਾਮ ਦੇ ਵੱਖ-ਵੱਖ ਪਹਿਲੂਆਂ ‘ਤੇ ਅਹਿਮ ਜਾਣਕਾਰੀ ਦਿੱਤੀ।ਸ਼੍ਰੀਮਤੀ ਸ਼੍ਰੀਵਾਨੀ ਕੰਦੂਲਾ (ਐਨ.ਐਸ ਇੰਡੋ ਅਮੈਰੀਕਨ ਕੈਂਸਰ ਹਸਪਤਾਲ, ਹੈਦਰਾਬਾਦ), ਸ਼੍ਰੀਮਤੀ ਰੀਨਾ ਨਾਇਰ (ਖਜ਼ਾਨਚੀ ਓ.ਐਨ.ਏ.ਆਈ ਏ.ਐਨ.ਐਸ ਟੀ.ਐਮ.ਐਚ ਮੁੰਬਈ), ਸ਼੍ਰੀਮਤੀ ਸ਼ਿਲਪਾ ਭੋਸਲੇ (ਟੀ.ਐਮ.ਐਚ ਮੁੰਬਈ) ਅਤੇ ਸ਼੍ਰੀਮਤੀ ਰੰਗਨਾਇਕੀ ਪ੍ਰੋਫੈਸਰ (ਸ੍ਰੀ ਗੁਰੂ ਰਾਮਦਾਸ ਕਾਲਜ ਆਫ ਨਰਸਿੰਗ) ਦੁਆਰਾ ਛਾਤੀ ਅਤੇ ਗਾਇਨੀਕੋਲੋਜੀਕਲ ਕੈਂਸਰ ਦੇ ਵਿਸ਼ੇ ‘ਤੇ ਸਿੰਪੋਜ਼ੀਅਮ ਦਾ ਆਯੋਜਨ ਕੀਤਾ ਗਿਆ।ਉਨ੍ਹਾਂ ਨੇ ਡਾਇਗਨੌਸਟਿਕ ਮਾਪਦੰਡ, ਟ੍ਰਿਪਲ ਨੈਗੇਟਿਵ ਛਾਤੀ ਦੇ ਕੈਂਸਰ, ਸਰਵਾਈਕਲ ਕੈਂਸਰ ਦੇ ਇਲਾਜ ਅਤੇ ਕੈਂਸਰ ਦੇ ਮਰੀਜ਼ ਲਈ ਪੁਨਰ ਨਿਰਮਾਣ ਸਰਜਰੀਆਂ ਬਾਰੇ ਵਿਸਥਾਰਪੂਰਵਕ ਦੱਸਿਆ
ਸ਼੍ਰੀਮਤੀ ਅਨੀਤਾ ਡਿਸੂਜ਼ਾ ਸਕੱਤਰ ਓ.ਐਨ.ਏ.ਆਈ ਨੇ ਪੰਜਾਬ ਚੈਪਟਰ ਓ.ਐਨ.ਏ.ਆਈ ਦੀ ਸ਼ੁਰੂਆਤ ਦਾ ਐਲਾਨ ਕੀਤਾ ਅਤੇ ਡਾ. ਸੁਸ਼ੀਲ ਕੇ. ਮਹੇਸ਼ਵਰੀ (ਪ੍ਰੋਫੈਸਰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫਰੀਦਕੋਟ) ਅਤੇ ਸ਼੍ਰੀਮਤੀ ਅਨੀਤਾ ਡਿਸੂਜ਼ਾ ਨੇ ਪਲੈਨਰੀ ਸੈਸ਼ਨ ਵਿੱਚ ਕਿਸ਼ੋਰਾਂ ਦੇ ਕੈਂਸਰਾਂ ਲਈ ਜਿੰਮੇਵਾਰ ਮਨੋਖ਼ਸਮਾਜਿਕ ਕਾਰਕਾਂ ਅਤੇ ਕਿਸ਼ੋਰ ਕੈਂਸਰਾਂ ਦੇ ਇਲਾਜ ਵਿੱਚ ਨਰਸਿੰਗ ਅਨੁਭਵ ਦੀ ਖੋਜ ਕਰਨ ਬਾਰੇ ਜਾਗਰੂਕਤਾ ਪੈਦਾ ਕੀਤੀ।ਸ਼੍ਰੀਮਤੀ ਐਨੀ ਯੰਗ, ਨਰਸਿੰਗ ਪ੍ਰੋਫੈਸਰ, ਵਾਰਵਿਕ ਮੈਡੀਕਲ ਸਕੂਲ, ਯੂ.ਕੇ ਅਤੇ ਡਾ. ਇਜ਼ਾਬੇਲਾ ਵ੍ਹਾਈਟ ਮੁੱਖੀ ਕਲੀਨਿਕਲ ਅਤੇ ਸਾਈਕੋਸੈਕਸੁਅਲ ਥੈਰੇਪੀ ਲੀਡ ਲੰਡਨ ਨੇ ਤੰਬਾਕੂ ਕਾਰਸੀਨੋਜਨ, ਯੂਰੋਜਨੀਟਲ ਕੈਂਸਰ ਅਤੇ ਲਿੰਗਕਤਾ, ਪੈਲੀਏਟਿਵ ਕੈਂਸਰ ਕੇਅਰ, ਸਿਰ ਅਤੇ ਗਰਦਨ, ਛਾਤੀ ਅਤੇ ਗਾਇਨੀਕੋਲੋਜੀ ਕੈਂਸਰ, ਕੋਲੋਰੈਕਟਲ ਅਤੇ ਕਿਸ਼ੋਰ ਕੈਂਸਰ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਆਨਕੋਲੋਜੀ ਨਰਸਿੰਗ ਦੇ ਖੇਤਰ ਵਿੱਚ ਨਰਸਾਂ ਦੁਆਰਾ ਜਿੰਨ੍ਹਾਂ ਜ਼ਿੰਮੇਵਾਰੀਆਂ ਅਤੇ ਚੁਣੌਤੀਆਂ ਦਾ ਸਾਹਮਣਾ ਕੀਤਾ ਜਾਂਦਾ ਹੈ, ਦੇ ਸਬੰਧ ਵਿੱਚ ਆਪਣੇ ਕੀਮਤੀ ਤਜ਼ਰਬੇ ਨੂੰ ਸਾਂਝਾ ਕੀਤਾ।
ਇਸ ਮੌਕੇ ਬੋਲਦਿਆਂ ਡਾ. ਪਰਵੇਸ਼ ਸੈਣੀ (ਪ੍ਰਿੰਸੀਪਲ ਸ੍ਰੀ ਗੁਰੂ ਰਾਮਦਾਸ ਕਾਲਜ ਆਫ ਨਰਸਿੰਗ ਅਤੇ ਕੋ-ਆਰਗੇਨਾਈਜ਼ਿੰਗ ਚੇਅਰਪਰਸਨ) ਨੇ ਕਿਹਾ ਕਿ ਸਮਾਗਮ ਵਿੱਚ 700 ਤੋਂ ਵੱਧ ਯੂ.ਕੇ, ਲੰਡਨ, ਆਇਰਲੈਂਡ ਅਤੇ ਪੂਰੇ ਭਾਰਤ ਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਡੈਲੀਗੇਟਾਂ ਨੇ ਕਾਨਫਰੰਸ ਵਿੱਚ ਹਿੱਸਾ ਲਿਆ।ਉਨ੍ਹਾਂ ਕਿਹਾ ਕਿ ਏਮਜ਼ (ਰੋਹਤਕ) ਅਤੇ ਨਵੀਂ ਦਿੱਲੀ), ਪੁਡੂਚੇਰੀ, ਰਾਜਸਥਾਨ, ਨਵੀਂ ਦਿੱਲੀ, ਉੱਤਰਾਖੰਡ, ਮਹਾਰਾਸ਼ਟਰ, ਹਰਿਆਣਾ, ਉਤਰ ਪ੍ਰਦੇਸ਼, ਤੇਲੰਗਾਨਾ, ਅਸਾਮ, ਮੇਘਾਲਿਆ, ਹਿਮਾਚਲ ਪ੍ਰਦੇਸ਼, ਕੇਰਲ, ਕਰਨਾਟਕ, ਜੰਮੂ ਤੇ ਕਸ਼ਮੀਰ, ਪੰਜਾਬ ਅਤੇ ਲਗਭਗ 23 ਭਾਗੀਦਾਰਾਂ ਨੇ ਪੇਪਰ ਅਤੇ 15 ਪੋਸਟਰ ਪੇਸ਼ ਕੀਤੇ ਵੱਖ-ਵੱਖ ਵਿਸ਼ਿਆਂ ਤੇ ਉਨ੍ਹਾਂ ਅੱਗੇ ਦੱਸਿਆ ਕਿ ਸ੍ਰੀਮਤੀ ਪਵਨਦੀਪ ਕੌਰ (ਐਨ.ਐਸ, ਜੀ.ਜੀ.ਐਸ.ਐਮ.ਐਚ ਫਰੀਦਕੋਟ), ਸ੍ਰੀਮਤੀ ਨੀਰ ਕਮਲ (ਐਨ.ਐਸ, ਐਸ.ਜੀ.ਆਰ.ਡੀ.ਆਰ.ਸੀ.ਐਚ ਅੰਮ੍ਰਿਤਸਰ), ਸ੍ਰੀਮਤੀ ਰਮਨਦੀਪ ਕੌਰ (ਐਨ.ਐਸ ਏ.ਸੀ.ਆਈ ਬਠਿੰਡਾ) ਅਤੇ ਡਾ. ਸ਼੍ਰੀਮਤੀ ਮਨਦੀਪ ਕੌਰ ਦੁਆਰਾ ਮਰੀਜ਼ਾਂ ਦੀ ਦੇਖਭਾਲ ਦੇ ਤਜ਼ਰਬਿਆਂ ਬਾਰੇ ਖੁੱਲ੍ਹੀ ਚਰਚਾ ਕੀਤੀ ਗਈ।
ਡਾ. ਏ.ਪੀ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਨਫਰੰਸ ਦਾ ਆਯੋਜਨ ਕਰਨਾ ਯੂਨੀਵਰਸਿਟੀ ਲਈ ਬੜੇ ਮਾਣ ਵਾਲੀ ਗੱਲ ਹੈਡਾ. ਏ.ਪੀ ਸਿੰਘ ਨੇ ਨਰਸਿੰਗ ਸਟਾਫ਼ ਵੱਲੋਂ ਮਰੀਜ਼ਾਂ ਦੀ ਦੇਖਭਾਲ ਵਿੱਚ ਉਨ੍ਹਾਂ ਵੱਲੋਂ ਦਿੱਤੇ ਜਾ ਰਹੇ ਯੋਗਦਾਨ ਲਈ ੳਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨਰਸਿੰਗ ਸਟਾਫ ਮਰੀਜ਼ਾਂ ਨੂੰ ਠੀਕ ਕਰਨ ਵਿੱਚ ਬਹੁੱਤ ਵੱਡੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ
ਸ਼੍ਰੀਮਤੀ ਰੁਪਿੰਦਰ ਕੌਰ (ਐਸੋਸੀਏਟ ਪ੍ਰੋਫੈਸਰ ਸ੍ਰੀ ਗੁਰੂ ਰਾਮਦਾਸ ਕਾਲਜ ਆਫ ਨਰਸਿੰਗ ਅਤੇ ਆਰਗੇਨਾਈਜ਼ਿੰਗ ਸਕੱਤਰ) ਨੇ ਸਾਰੇ ਮੈਂਬਰਾਂ ਨੂੰ ਉਨ੍ਹਾਂ ਦੀ ਮੌਜੂਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਬਿਆਨ ਨਾਲ ਸਮਾਪਤ ਕੀਤਾ ਕਿ ਐਸ.ਜੀ.ਆਰ.ਡੀ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੀ ਗਈ ਇਹ ਪਹਿਲੀ ਅੰਤਰਰਾਸ਼ਟਰੀ ਆਨਕੋਲੋਜੀ ਕਾਨਫਰੰਸ ਸੀ, ਜਿਸ ਨੂੰ ਇੰਡੀਅਨ ਨਰਸਿੰਗ ਕੌਂਸਲ ਨਵੀਂ ਦਿੱਲੀ ਦੁਆਰਾ 5 ਸੀ.ਐਨ.ਈ ਘੰਟੇ ਕ੍ਰੈਡਿਟ ਕੀਤੇ ਗਏ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …