Tuesday, April 30, 2024

ਨਗਰ ਕੌਂਸਲ ਲੌਂਗੋਵਾਲ ਦੀ ਪ੍ਰਧਾਨਗੀ ਸਬੰਧੀ ਮੀਟਿੰਗ ਫੇਰ ਰੱਦ

11 ਕੌੰਸਲਰਾਂ ਨੇ ਮੀਟਿੰਗ ਸਮੇਂ ਦਫਤਰ ਵਿੱਚ ਪੁੱਜ ਕੇ ਪ੍ਰਗਟਾਈ ਆਪਣੀ ਇੱਕਜੁਟਤਾ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਵਿਰੁੱਧ ਬੇਭਰੋਸਗੀ ਮਤੇ ਦੇ ਮਾਮਲੇ ਨੂੰ ਲੈ ਕਾਰਜ ਸਾਧਕ ਅਫ਼ਸਰ ਵਲੋਂ ਰੱਖੀ ਮੀਟਿੰਗ ਅੱਜ ਨਿਰਧਾਰਤ ਸਮੇਂ ਤੋਂ ਕੁੱਝ ਸਮਾਂ ਪਹਿਲਾਂ ਹੀ ਰੱਦ ਕਰ ਦਿੱਤੀ ਗਈ।ਪਰ 11 ਕੌੰਸਲਰਾਂ ਨੇ ਮੀਟਿੰਗ ਸਮੇਂ ਦਫਤਰ ਵਿੱਚ ਪੁੱਜ ਕੇ ਅਪਣੀ ਇੱਕਜੁਟਤਾ ਨੂੰ ਦੁਹਰਾਇਆ।ਜਿਸ ਵਿਚ ਮੀਤ ਪ੍ਰਧਾਨ ਨਸੀਬ ਕੌਰ ਚੋਟੀਆਂ, ਕੌਂਸਲਰ ਮੇਲਾ ਸਿੰਘ ਸੂਬੇਦਾਰ, ਸ਼ੁਕਰਪਾਲ ਬਟੂਹਾ, ਪਰਮਿੰਦਰ ਕੌਰ ਬਰਾੜ, ਰਣਜੀਤ ਸਿੰਘ ਕੂਕਾ, ਗੁਰਮੀਤ ਸਿੰਘ ਲੱਲੀ, ਰੀਨਾ ਰਾਣੀ, ਸ਼ੁਸ਼ਮਾ ਰਾਣੀ, ਜਗਜੀਤ ਸਿੰਘ, ਬਲਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਫੌਜੀ ਮੌਜ਼ੂਦ ਸਨ।ਕਾਰਜ ਸਾਧਕ ਅਫਸਰ ਅੰਮ੍ਰਿਤ ਲਾਲ ਨੇ ਦੱਸਿਆ ਕਿ ਮੀਟਿੰਗ ਸ਼ੁਰੂ ਹੋਣ ਤੋਂ ਕੁੱਝ ਸਮਾਂ ਪਹਿਲਾਂ ਪ੍ਰਾਪਤ ਹੋਏ ਵਿਭਾਗੀ ਪੱਤਰ ਦੇ ਮੱਦੇਨਜ਼ਰ ਰੱਖਦਿਆਂ ਹੀ ਇਹ ਮੀਟਿੰਗ ਰੱਦ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ 4 ਨਵੰਬਰ ਨੂੰ 12 ਕੌਸਲਰਾਂ ਵਲੋਂ ਪ੍ਰਧਾਨ ਵਿਰੁੱਧ ਬੇਭਰੋਸਗੀ ਜਤਾਉਦਿਆਂ ਮੀਟਿੰਗ ਰੱਖਣ ਦੀ ਮੰਗ ਕੀਤੀ ਗਈ ਸੀ, ਜੋ ਕਿ 14 ਦਿਨਾਂ ਦੇ ਅੰਦਰ ਅੰਦਰ ਰੱਖਣੀ ਹੁੰਦੀ ਹੈ।ਉਨ੍ਹਾਂ ਕਿਹਾ ਕਿ ਇਸੇ ਦੌਰਾਨ ਹੀ 10 ਨਵੰਬਰ ਨੂੰ ਪ੍ਰਧਾਨ ਰੀਤੂ ਗੋਇਲ ਵਲੋ ਘਰੇਲੂ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇ ਦਿੱਤਾ ਗਿਆ।ਜਿਸ ਦੇ ਚੱਲਦਿਆਂ ਹੀ 11 ਕੌਸਲਰਾਂ ਦੀ ਲਿਖਤੀ ਮੰਗ ‘ਤੇ ਬੇਭਰੋਸਗੀ ਮਤੇ ਸਬੰਧੀ ਅੱਜ 3 ਵਜੇ ਮੀਟਿੰਗ ਰੱਖੀ ਗਈ ਸੀ।ਉਨ੍ਹਾਂ ਕਿਹਾ ਕਿ ਅੱਜ ਡੇਢ ਵਜੇ ਦੇ ਕਰੀਬ ਪ੍ਰਧਾਨ ਰੀਤੂ ਗੋਇਲ ਦਾ ਅਸਤੀਫਾ ਮਨਜ਼ੂਰ ਕੀਤੇ ਜਾਣ ਸਬੰਧੀ ਵਿਭਾਗ ਵਲੋਂ ਮਿਲੇ ਪੱਤਰ ਤੋਂ ਬਾਅਦ ਇਹ ਮੀਟਿੰਗ ਰੱਦ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਬੇਭਰੋਸਗੀ ਮੀਟਿੰਗ ਦਾ ਕੋਈ ਅਰਥ ਨਹੀ ਰਹਿ ਜਾਂਦਾ।ਇਸ ਤੋ ਇਲਾਵਾ ਹਾਜ਼ਰ ਕੌਸਲਰਾਂ ਨੇ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ ਮੀਤ ਪ੍ਰਧਾਨ ਨੂੰ ਪਾਵਰਾਂ ਦੇਣ ਦੀ ਮੰਗ ਕੀਤੀ।

ਮੀਟਿੰਗ ਰੱਖ ਕੇ ਈ.ਓ ਨੇ ਕੀਤੀ ਨਿਯਮਾਂ ਦੀ ਉਲੰਘਣਾ – ਰੀਤੂ ਗੋਇਲ

ਨਗਰ ਕੌਂਸਲ ਸਾਬਕਾ ਪ੍ਰਧਾਨ ਰੀਤੂ ਗੋਇਲ ਨੇ ਕਿਹਾ ਹੈ ਕਿ ਪ੍ਰਧਾਨ ਵਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਬੇਭਰੋਸਗੀ ਮਤੇ ਸਬੰਧੀ ਈ.ਓ ਕੋਲ ਮੀਟਿੰਗ ਰੱਖਣ ਦਾ ਕੋਈ ਅਧਿਕਾਰ ਨਹੀ ਹੈ।ਉਨ੍ਹਾਂ ਕਿਹਾ ਕਿ ਇਹ ਮੀਟਿੰਗ ਰੱਖ ਕੇ ਕਾਰਜ ਸਾਧਕ ਅਫਸਰ ਨੇ ਨਿਯਮਾਂ ਦਾ ਉਲੰਘਣਾ ਕੀਤੀ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ਵੀ ਭਰੋਸਗੀ ਸਬੰਧੀ ਮੀਟਿੰਗ ਰੱਖੀ ਗਈ ਸੀ, ਪਰ ਮਤਾ ਪਾਸ ਨਾ ਹੁੰਦਾ ਦੇਖ ਕੇ ਈ.ਓ ਸਾਹਿਬ ਛੁੱਟੀ ‘ਤੇ ਚਲੇ ਗਏ ਸਨ।
ਇਸ ਮੌਕੇ ਕੌੰਸਲਰ ਜਸਪ੍ਰੀਤ ਕੌਰ, ਬਲਵਿੰਦਰ ਸਿੰਘ ਸਿੱਧੂ ਅਤੇ ਬਲਜਿੰਦਰ ਕੌਰ ਮੌਜ਼ੂਦ ਸਨ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …