ਮਕਬੂਲ ਪੁਰਾ ਵਿੱਚ ਚਲਾਏ ਜਾ ਰਹੇ ਸਕੂਲ ਦਾ ਕੀਤਾ ਦੌਰਾ
ਅੰਮ੍ਰਿਤਸਰ, 6 ਦਸੰਬਰ (ਸੁਖਬੀਰ ਸਿੰਘ) – ਡਾਕਟਰ ਭੀਮ ਰਾਓ ਅੰਬੇਦਕਰ ਦਾ ਮਹਾਂ ਪ੍ਰੀ ਨਿਰਵਾਣ ਦਿਵਸ ਫੋਕਲ ਪੁਆਇੰਟ ਜਵਾਹਰ ਨਗਰ ਮਹਿਤਾ ਰੋਡ ਅੰਮ੍ਰਿਤਸਰ ਦੇ ਵਾਸੀਆਂ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ।ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।ਉਨ੍ਹਾਂ ਨੇ ਬਾਬਾ ਸਾਹਿਬ ਨੂੰ ਸਰਧਾਂਜਲੀ ਦਿੰਦੇ ਕਿਹਾ ਕਿ ਅੱਜ ਸਮਾਜ ਅਤੇ ਦੇਸ਼ ਨੇ ਵਿਸ਼ਵ ਭਰ ਵਿੱਚ ਜੋ ਸਥਾਨ ਬਣਾਇਆ ਹੈ, ਉਸ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਦਾ ਵੱਡਾ ਯੋਗਦਾਨ ਹੈ।ਉਨ੍ਹਾਂ ਕਿਹਾ ਕਿ ਉਹ ਸਾਡੇ ਸਾਰਿਆਂ ਲਈ ਸਦਾ ਪਰੇਣਾ ਸਰੋਤ ਬਣੇ ਰਹਿਣਗੇ ਅਤੇ ਸਾਨੂੰ ਵੀ ਉਨ੍ਹਾਂ ਦੇ ਦਿਖਾਏ ਨਕਸ਼ੇ ਉਤੇ ਚੱਲ ਕੇ ਸਮਾਜ ਦੀ ਸੇਵਾ ਲਈ ਅਗੇ ਆਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਾਬਾ ਸਾਹਿਬ ਦੇ ਪੂਰਨਿਆਂ ਉਤੇ ਚੱਲਦੇ ਹੋਏ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਅਤੇ ਸਾਨੂੰ ਸਿਰਫ਼ ਤੁਹਾਡੇ ਸਹਿਯੋਗ ਦੀ ਲੋੜ ਹੈ।ਕੈਬਨਿਟ ਮੰਤਰੀ ਨੇ ਮਕਬੂਲ ਪੁਰਾ ਵਿਖੇ ਮਾਸਟਰ ਅਜੀਤ ਸਿੰਘ ਹੁਰਾਂ ਵਲੋਂ ਲੋੜਵੰਦ ਬੱਚਿਆਂ ਲਈ ਚਲਾਏ ਜਾ ਰਹੇ ਸਕੂਲ ਦਾ ਦੌਰਾ ਵੀ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਚੌਗਾਵਾਂ, ਕੇਵਲ ਅਟਵਾਲ, ਤਰਵੇਜ਼ ਗਿਲ, ਮਾਸਟਰ ਮੋਹਨ ਲਾਲ, ਪਾਰਟੀ ਦੇ ਜਿਲਾ ਪ੍ਰਧਾਨ ਜਸਪ੍ਰੀਤ ਸਿੰਘ, ਮਾਸਟਰ ਅਜੀਤ ਸਿੰਘ, ਰਾਜੇਸ਼ ਸ਼ਰਮਾ, ਰਿੰਕੂ ਪ੍ਰਧਾਨ, ਸੁਰਜੀਤ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।