ਮੇਲੇ ‘ਚ ਦੇਖਣ ਨੂੰ ਮਿਲਿਆ ਲੋਕਾਂ ਵਿੱਚ ਖਰੀਦਦਾਰੀ ਕਰਨ ਦਾ ਉਤਸ਼ਾਹ
ਅੰਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ) – ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਆਯੋਜਿਤ ਕੀਤੇ ਜਾ ਰਹੇ 16ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਪਾਈਟੈਕਸ ਮੇਲੇ ਵਿੱਚ ਆਪਣੇ ਆਪਣੇ ਸਮਾਨ ਦੀ ਪ੍ਰਦਰਸ਼ਨੀ ਕਰਨ ਅਤੇ ਸਮਾਨ ਵੇਚਣ ਵਾਲਿਆਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਵੱਖ-ਵੱਖ ਸਟਾਲਾਂ ਦੇ ਦੌਰੇ ਦੌਰਾਨ ਦੇਖਣ ਨੂੰ ਮਿਲਿਆ ਕਿ ਜਿਥੇ ਮੇਲਾ ਦੇਖਣ ਆਏ ਆਸ ਪਾਸ ਦੇ ਜਿਲਿਆਂ ਦੇ ਲੋਕਾਂ ਵਿੱਚ ਉਤਸ਼ਾਹ ਹੈ।ਉਥੇ ਸਟਾਲ ਮਾਲਿਕਾਂ ਦੇ ਚੇਹਰੇ ‘ਤੇ ਰੌਣਕ ਦੇਖਣ ਨੂੰ ਮਿਲੀ ਹੈ।
ਹਾਲ ਨੰਬਰ ਇੱਕ ਵਿੱਚ ਫਰਨੀਚਰ ਮਾਲ ਦੇ ਸੰਚਾਲਕ ਸਟਾਲ ਮਾਲਕ ਅਸਲਮ ਨੇ ਦੱਸਿਆ ਕਿ ਉਹ ਦਿੱਲੀ ਤੋਂ ਵਿਸ਼ੇਸ ਤੌਰ ‘ਤੇ ਇਥੇ ਫਰਨੀਚਰ ਦਾ ਸਟਾਲ ਲਗਾਉਣ ਆਏ ਹਨ ਅਤੇ ਖਰੀਦਦਾਰਾਂ ਦਾ ਵਧੀਆ ਸਹਿਯੋਗ ਮਿਲ ਰਿਹਾ ਹੈ।ਉਨਾਂ ਦੱਸਿਆ ਕਿ ਫਰਨੀਚਰ ਮਾਰਕੀਟ ਨਾਲੋਂ ਸਸਤਾ ਵੇਚਣ ਕਾਰਨ ਜਿਆਦਾ ਮਾਤਰਾ ਵਿੱਚ ਫਰਨੀਚਰ ਤਿਆਰ ਕਰਕੇ ਦੇਸ਼ ਦੇ ਹਰ ਰਾਜ ਵਿੱਚ ਸਪਲਾਈ ਕੀਤਾ ਜਾਂਦਾ ਹੈ।
ਪੰਸਾਰੀ ਗਰੁੱਪ ਦਿੱਲੀ ਵਲੋਂ ਲਗਾਏ ਆਪਣੇ ਸਟਾਲ ਵਿੱਚ ਘਰੇਲੂ ਰਸੋਈ ਵਿੱਚ ਵਰਤਨ ਵਾਲਾ ਸਮਾਨ ਰੱਖਿਆ ਗਿਆ ਹੈ।ਹਾਲ ਨੰਬਰ ਸੱਤ ਵਿੱਚ ਸਟਾਲ ‘ਤੇ ਹਾਜ਼ਰ ਪੰਸਾਰੀ ਗਰੁੱਪ ਦੇ ਮਾਲਿਕ ਸਚਿਨ ਜੈਨ ਨੇ ਦੱਸਿਆ ਕਿ ਪੰਸਾਰੀ ਗਰੁੱਪ ਦੀਆਂ ਦੇਸ਼ ਭਰ ‘ਚ ਬਰਾਂਚਾ ਖੋਲੀਆਂ ਗਈਆਂ ਹਨ ਅਤੇ ਘਰ ਵਰਤਨ ਵਾਲਾ ਸਮਾਨਾ ਮਾਰਕੀਟ ਨਾਲੋ ਸਸਤਾ ਮਿਲਦਾ ਹੈ।ਮੇਲੇ ਵਿੱਚ ਪਹਿਲੀ ਵਾਰ ਆਏ ਹਨ ਅਤੇ ਲੋਕਾਂ ਦਾ ਵਧੀਆਂ ਰਿਸਪਾਂਸ ਮਿਲ ਰਿਹਾ ਹੈ।ਹਰੀ ਦਰਸ਼ਨ ਧੂਫ ਅਤੇ ਅਗਰਬਤੀ ਦੀ ਸਟਾਲ ‘ਤੇ ਲੋਕਾਂ ਦੀ ਰੁੱਚੀ ਦੇਖਣ ਨੂੰ ਮਿਲੀ।ਸੱਤ ਨੰਬਰ ਹਾਲ ਵਿੱਚ ਸਟਾਲ ਦੇ ਪ੍ਰਬੰਧਕ ਨਵੀਨ ਕੁਮਾਰ ਨੇ ਦੱਸਿਆ ਕਿ ਪਹਿਲੀ ਵਾਰ ਹੀ ਮੇਲੇ ਵਿੱਚ ਉਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਐਟੀਕ ਗਮਲਿਆਂ, ਪਿਕਨਿਕ ਚਿਕਸ਼ ਅਤੇ ਐਟੀਕ ਲੈਪਸ਼ ਦੀ ਪ੍ਰਦਰਸ਼ਨੀ ਵਿੱਚ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ ਜਿਥੇ ਕਿ ਬਜ਼ਾਰ ਨਾਲੋਂ ਸਸਤਾ ਸਮਾਨ ਮਿਲ ਰਿਹਾ ਸੀ।ਹਾਲ ਨੰਬਰ 4 ਵਿੱਚ ਗਾਜਿਆਬਾਦ ਲੋਨੀ ਤੋਂ ਆਏ ਨੈਸ਼ਨਲ ਸੇਲਜ਼ ਕਾਰਪੋਰੇਸ਼ਨ ਦੇ ਮਾਲਕ ਮੁਹੰਮਦ ਵਸ਼ੀਮ ਨੇ ਦੱਸਿਆ ਕਿ ਪਹਿਲੀ ਵਾਰ ਇਸ ਮੇਲੇ ਵਿੱਚ ਆਏ ਹਨ ਅਤੇ ਉਨਾ ਫਲੋਚੈਕ ਸੈਟ, ਚਟਾਈਆਂ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ।ਮੁਹੰਮਦ ਵਸ਼ੀਮ ਨੇ ਕਿਹਾ ਕਿ ਅਜਿਹੇ ਮੇਲੇ ਲੱਗਣ ਨਾਲ ਜਿਥੇ ਲੋਕਾਂ ਨੂੰ ਲਾਭ ਮਿਲਦਾ ਹੈ, ਉਥੇ ਆਪਸੀ ਭਾਈਚਾਰਾ ਵੀ ਵਧਦਾ ਹੈ।
ਜਲੰਧਰ ਤੋਂ ਮੇਲੇ ਵਿੱਚ ਫਰਨੀਚਰ ਦੀ ਖਰੀਦ ਕਰਨ ਆਈੇ ਮਨਜੀਤ ਕੌਰ ਨੇ ਦੱਸਿਆ ਕਿ ਇਥੇ ਮਾਰਕੀਟ ਨਾਲੋਂ 20 ਤੋ 25 ਫੀਸਦ ਸਮਾਨ ਸਸਤਾ ਮਿਲ ਰਿਹਾ ਹੈ।ਦਸ਼ਮੇਸ ਐਵਨਿਊ ਅੰਮ੍ਰਿਤਸਰ ਤੋਂ ਮੇਲਾ ਦੇਖਣ ਆਈ ਰਮਨਦੀਪ ਕੌਰ ਨੇ ਕਿਹਾ ਕਿ ਅਜਿਹੇ ਮੇਲੇ ਲੱਗਣ ਨਾਲ ਲੋਕਾਂ ਨੂੰ ਨਵੀਂ ਵਰਾਇਟੀ ਦੇਖਣ ਲਈ ਮਿਲਦੀ ਹੈ।