ਝਾੜੋਂ ਨੇ ਪਹਿਲਾ ਅਤੇ ਪੁਲਿਸ ਲਾਈਨ ਦੀ ਟੀਮ ਨੇ ਹਾਸਲ ਕੀਤਾ ਦੂਸਰਾ ਸਥਾਨ
ਸੰਗਰੂਰ, 13 ਦਸੰਬਰ (ਜਗਸੀਰ ਲੌਂਗੋਵਾਲ) – ਨੌਜਵਾਨ ਕਲੱਬ ਕਾਂਝਲੀ ਵਲੋਂ ਸਵ. ਸੁਖਪਾਲ ਸਿੰਘ ਪਾਲੀ ਚਹਿਲ ਦੀ ਯਾਦ ਨੂੰ ਸਮਰਪਿਤ ਪਹਿਲਾ ਨੈਸ਼ਨਲ ਸਟਾਈਲ ਕਬੱਡੀ ਟੂਰਨਾਮੈਂਟ ਅਮਰੀਕ ਸਿੰਘ ਤੁਫਾਨ ਅੰਤਰਰਾਸ਼ਟਰੀ ਕਬੱਡੀ ਅੰਪਾਇਰ ਦੀ ਨਿਗਰਾਨੀ ਹੇਠ ਸ਼ੁਰੂ ਹੋਇਆ।ਟੂਨਾਮੈਂਟ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ ਉਂਕਾਰ ਸਿੰਘ ਨੇ ਕੀਤਾ, ਜਦੋਂਕਿ ਵਿਸ਼ੇਸ਼ ਮਹਿਮਾਨ ਵਜੋਂ ਹਰੀ ਸਿੰਘ ਚਹਿਲ, ਆਪ ਆਗੂ ਸਤਿੰਦਰ ਚੱਠਾ, ਸਰਪੰਚ ਜਸਪਾਲ ਸਿੰਘ ਸਿੱਧੂ ਲਿੱਦੜਾਂ ਅਤੇ ਗੁਰਮੀਤ ਸਿੰਘ ਚਹਿਲ ਨੇ ਸ਼ਿਰਕਤ ਕੀਤੀ।ਟੂਰਨਾਮੈਂਟ ਦੌਰਾਨ 50 ਕਿਲੋ ਭਾਰ ਵਰਗ ਦੀਆਂ 22 ਟੀਮਾਂ ਅਤੇ 80 ਕਿਲੋ ਭਾਰ ਵਰਗ ਦੀਆਂ 14 ਟੀਮਾਂ ਨੇ ਭਾਗ ਲਿਆ।ਨੈਸ਼ਨਲ ਸਟਾਇਲ ਕਬੱਡੀ ਮੁਕਾਬਲਿਆਂ ਦੌਰਾਨ ਉਦਘਾਟਨੀ ਮੈਚ ਦੌਰਾਨ 50 ਕਿਲੋ ਭਾਰ ਵਰਗ ਚੋਂ ਝਾੜੋਂ ਦੀ ਟੀਮ ਨੇ ਪਹਿਲਾ ਅਤੇ ਪੁਲਿਸ ਲਾਈਨ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਇਸੇ ਤਰਾਂ ਕਾਂਝਲੀ ਦੀ ਟੀਮ ਨੇ ਦਾਨਗੜ ਨੂੰ ਅਤੇ ਬੁਸ਼ੈਹਰਾ ਦੀ ਟੀਮ ਨੇ ਉਭਿਆ ਨੂੰ ਹਰਾਇਆ।
ਇਸ ਮੌਕੇ ਆਪ ਆਗੂ ਗੁਰਤੇਜ ਸਿੰਘ ਤੇਜੀ, ਸਰਪੰਚ ਗੁਰਜੰਟ ਸਿੰਘ ਕਾਂਝਲੀ, ਸਗਨਦੀਪ ਸਿੰਘ, ਆਤਮਾ ਸਿੰਘ ਸਾਬਕਾ ਸਰਪੰਚ, ਤਰਨਜੀਤ ਸਿੰਘ ਤਰਨੀ, ਹੰਸਾ ਸਿੰਘ ਕਾਂਝਲਾ, ਲਛਮਣ ਸਿੰਘ ਪ੍ਰਧਾਨ ਗੰਨਮੈਨ ਤੇ ਗਾਰਡ ਯੂਨੀਅਨ, ਮੇਜਰ ਸਿੰਘ, ਭਗਵਾਨ ਸਿੰਘ, ਪ੍ਰੀਤ ਸਿੰਘ, ਮਨਜੀਤ ਸਿੰਘ ਨਾਗਰਾ, ਕੀਪਾ ਰਾਜੋਮਾਜਰਾ, ਨਿੰਮਾ ਸੇਖਾ ਅਤੇ ਸਮੂਹ ਮੈਂਬਰਾਨ ਨੇ ਵਿਸ਼ੇਸ਼ ਸਹਿਯੋਗ ਦਿੱਤਾ।