ਅੰਮ੍ਰਿਤਸਰ, 18 ਦਸੰਬਰ (ਸੁਖਬੀਰ ਸਿੰਘ) – ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਟੂਰਿਜ਼ਮ ਮੰਤਰੀ ਅਨਮੋਲ ਗਗਨ ਮਾਨ ਵਲੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੌਣ ਤੋ ਬਾਅਦ ਹੈਰੀਟੇਜ਼ ਸਟਰੀਟ ਦਾ ਦੌਰਾ ਕਰਨ ਉਪਰੰਤ ਕੁੱਝ ਖਾਮੀਆ ਨੋਟ ਕੀਤੀਆ ਸਨ ਅਤੇ ਉਹਨਾਂ ਵਿੱਚ ਸੁਧਾਰ ਅਤੇ ਹੈਰੀਟੇਜ਼ ਸਟਰੀਟ ਨੂੰ ਨਵਾਂ ਰੂਪ ਦੇਣ ਲਈ ਉਥੇ ਨਵਾਂ ਪੈਂਟ, ਸਾਫ ਸਫਾਈ ਅਤੇ ਵਿਰਾਸਤੀ ਦਿੱਖ ਦਾ ਨਵੀਨੀਕਰਨ ਕਰਨ ਸੰਬਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਸ ਉਪਰ ਅਮਲ ਕਰਦਿਆਂ ਟੂਰਿਜ਼ਮ ਵਿਭਾਗ ਦੇ ਅਧਿਕਾਰੀਆਂ ਵਲੋ ਹੈਰੀਟੇਜ਼ ਸਟਰੀਟ ਦੇ ਨਵੀਨੀਕਰਨ ਨੂੰ ਲੈ ਕੇ ਜਿਥੇ ਪੁਖਤਾ ਪ੍ਰਬੰਧ ਕੀਤੇ ਗਏ ਹਨ।ਉਥੇ ਹੀ ਹੈਰਿਟੇਜ਼ ਸਟਰੀਟ ਵਿਖੇ ਪੈਂਟ, ਮੀਨਾਕਾਰੀ, ਸਾਫ ਸਫਾਈ ਅਤੇ ਹੋਰ ਕਾਰਜ਼ਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੰਮ ਕੀਤਾ ਜਾ ਰਿਹਾ ਹੈ।ਜਿਕਰਯੋਗ ਹੈ ਕਿ ਹੈਰਿਟੇਜ ਸਟਰੀਟ ਦਾ ਉਦਘਾਟਨ 26 ਅਕਤੂਬਰ 2016 ਨੂੰ ਅਕਾਲੀ-ਭਾਜਪਾ ਸਰਕਾਰ ਮੌਕੇ ਕੀਤਾ ਗਿਆ ਸੀ ਅਤੇ ਹੁਣ 6 ਸਾਲ ਬਾਅਦ ਇਹ ਕਾਰਜ਼ ਕੀਤਾ ਜਾ ਰਿਹਾ ਹੈ।
ਜਿਸ ਸੰਬਧੀ ਜਾਣਕਾਰੀ ਦਿੰਦਿਆਂ ਟੂਰਿਜ਼ਮ ਵਿਭਾਗ ਦੇ ਮੈਨੇਜਰ ਪ੍ਰਦੀਪ ਸਿੰਘ ਅਤੇ ਇੰਜੀਨੀਅਰ ਹਰਪ੍ਰੀਤ ਸਿੰਘ ਨੇ ਦਸਿਆ ਕਿ ਹੈਰੀਟੇਜ ਸਟਰੀਟ ਜਿਥੇ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੌਣ ਆਉਣ ਵਾਲੀਆ ਸੰਗਤਾ ਲਖਾ ਦੀ ਗਿਣਤੀ ਵਿਚ ਗੁਜਰਦਿਆ ਹਨ ਜਿਸ ਦੇ ਚਲਦੇ ਇਸ ਦੀ ਸਾਫ ਸਫਾਈ ਅਤੇ ਨਵੀਨੀਕਰਨ ਲਈ ਪੰਜਾਬ ਸਰਕਾਰ ਦੇ ਆਦੇਸ਼ਾਂ ਉਪਰ ਸਾਡੀ ਸਾਰੀ ਟੀਮ ਜ਼ਮੀਨੀ ਪਧਰ ‘ਤੇ ਰਾਤ ਦਿਨ ਕੰਮ ਕਰ ਰਹੀ ਹੈ ਅਤੇ ਉਹ ਰੰਗ ਰੌਗਨ ਅਤੇ ਸਫਾਈ ਦੇ ਕਾਰਜ਼ ਪੁਰੇ ਕਰਨ ਵਿੱਚ ਲਗੇ ਹਨ ਅਤੇ ਹੈਰੀਟੇਜ਼ ਸਟਰੀਟ ਦੀ ਵਿਰਾਸਤੀ ਦਿੱਖ ਵਿਚ ਕੋਈ ਵੀ ਬਦਲਾਅ ਨਹੀ ਕੀਤਾ ਜਾ ਰਿਹਾ, ਸਗੋ ਪਹਿਲਾ ਵਾਂਗ ਹੀ ਰੰਗ ਕੀਤਾ ਜਾ ਰਿਹਾ ਹੈ ਅਤੇ ਦੁਕਾਨਦਾਰਾਂ ਕੋਲੋਂ ਵੀ ਅਸੀ ਸਹਿਯੋਗ ਦੀ ਮੰਗ ਕੀਤੀ ਗਈ ਹੈ ਕਿ ਉਹ ਵੀ ਹੈਰੀਟੇਜ਼ ਸਟਰੀਟ ਦੀ ਸੁੰਦਰੀਕਰਨ ਵਿਚ ਸਹਿਯੋਗ ਕਰ ਸਾਫ ਸਫਾਈ ਦਾ ਧਿਆਨ ਰੱਖਣ।
Check Also
ਜੇਤੂ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ ਗਾਬਾ ਨੇ ਸ੍ਰੀ ਮਹਾਂ ਕਾਲੀ ਮਾਤਾ ਮੰਦਰ ‘ਚ ਮੱਥਾ ਟੇਕਿਆ
ਸੰਗਰੂਰ, 29 ਦਸੰਬਰ (ਜਗਸੀਰ ਲੌਂਗੋਵਾਲ) – ਜੇਤੂ ਕਾਂਗਰਸ ਦੇ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ …