ਖਾਲਸਾ ਇੰਜ਼ੀਨੀਅਰਿੰਗ ਕਾਲਜ ਵਿਖੇ ‘ਕਨਕਲੇਵ-2022’ ਦੌਰਾਨ ਅਹਿਮ ਵਿਚਾਰਾਂ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸੂਚਨਾ ਤਕਨਾਲੋਜੀ (ਆਈ.ਟੀ) ਦਾ ਖੇਤਰ ਦੇਸ਼ ਨੂੰ ਵਿਕਾਸ ਅਤੇ ਤਰੱਕੀ ਦੇ ਰਾਹ ਵੱਲ ਲੈ ਕੇ ਜਾਵੇਗਾ।ਇਹ ਵਿਚਾਰ ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵਨਿਊ ਵਿਖੇ ਐਚ.ਆਰ ਕਨਕਲੇਵ-2022 ਪ੍ਰੋਗਰਾਮ ਦੌਰਾਨ ਇਕੱਠੇ ਹੋਏ ਮਾਹਿਰਾਂ ਨੇ ਨਵੇਂ ਰੁਝਾਨਾਂ ਪ੍ਰਤੀ ਵਿਚਾਰ-ਵਟਾਂਦਰਾ ਕਰਦਿਆਂ ਉਜਾਗਰ ਕੀਤੇ।ਉਨ੍ਹਾਂ ਕਿਹਾ ਕਿ ਸੂਚਨਾ ਤਕਨਾਲੋਜੀ ਕੁਝ ਮੌਜ਼ੂਦਾ ਅੜਚਣਾਂ ਦੇ ਬਾਵਜ਼ੂਦ ਦੇਸ਼ ਦੇ ਨਿਰਯਾਤ ’ਚ ਮੁੱਖ ਹਿੱਸਾ ਨਿਭਾਵੇਗਾ।
ਕਨਕਲੇਵ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਮਾਹਿਰਾਂ ਨੇ ਉਦਯੋਗ ਦੇ ਵੱਖ-ਵੱਖ ਪਹਿਲੂਆਂ ਬਾਰੇ ਚਾਨਣਾ ਪਾਇਆ।ਜਿਸ ਵਿਚ ਆਈ.ਟੀ ਖੇਤਰ ’ਚ ਭਰਤੀ ਅਤੇ ਮੌਜ਼ੂਦਾ ਨੌਕਰੀਆਂ ਦੇ ਹਾਲਤਾਂ ਬਾਰੇ ਵਿਸ਼ੇਸ਼ ਤੌਰ ’ਤੇ ਜਾਣਕਾਰੀ ਪ੍ਰਦਾਨ ਕੀਤੀ ਗਈ।ਉਨ੍ਹਾਂ ਨੇ ਸਾਫਟਵੇਅਰ ਇੰਜੀਨੀਅਰਾਂ ਲਈ ਉੱਚ ਮੌਕਿਆਂ ਬਾਰੇ ਗੱਲ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਖੇਤਰ ’ਚ ਨਿਪੁੰਨ ਹੋਣ ਦੀ ਸਲਾਹ ਦਿੱਤੀ।
ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਨੇ ਮੁੱਖ ਮਹਿਮਾਨ ਹੋਵਰਰੋਬੋਟਿਕਸ ਦੇ ਸੰਸਥਾਪਕ ਅਤੇ ਸੀ.ਈ.ਓ ਡਾ. ਮੁਨੀਸ਼ ਜਿੰਦਲ ਅਤੇ ਰੇਵਅਪ ਲਾਈਫ਼ਸਕਿੱਲਜ਼ ਦੇ ਸੰਸਥਾਪਕ ਅਤੇ ਸੀ.ਈ.ਓ ਡਾ. ਨੈਨਸੀ ਜੁਨੇਜਾ, ਅੰਤਰਾ ਜਾਲ ਦੀ ਸੰਸਥਾਪਕ ਤੇ ਸੀ.ਈ.ਓ ਦੇ ਪ੍ਰਧਾਨ ਦੀਪਿਕਾ ਬਾਹਰੀ, ਪੀ.ਐਚ.ਡੀ. ਚੈਂਬਰ ਆਫ ਕਾਮਰਸ ਦੇ ਅੰਮ੍ਰਿਤਸਰ ਜ਼ੋਨ ਦੇ ਕਨਵੀਨਰ ਜੈਦੀਪ ਸਿੰਘ, ਅਗਨੀਵੀਰ ਕੈਰੀਅਰ ਅਫਸਰ ਸੂਬੇਦਾਰ ਕੁਲਵੰਤ ਸਿੰਘ, ਇੰਡੀਆ ਏਅਰ ਫੋਰਸ ਅਫਸਰ ਸਾਰਜੈਂਟ ਨਿਤਿਨ ਸ਼ਰਮਾ, ਐਨਸੀਸੀ ਕੈਡਿਟ ਅਫਸਰ ਸੂਬੇਦਾਰ ਮੇਜਰ ਮਨੀਰਾਮ ਸਮੇਤ ਹੋਰ ਦਾ ਸਵਾਗਤ ਕੀਤਾ।
ਸੀ.ਈ.ਟੀ.ਪੀ.ਏ ਗਰੁੱਪ ਵਿਖੇ ਸੀਨੀਅਰ ਮੈਨੇਜਰ ਸੋਮੇਸ਼ ਸ਼ਾਂਡਿਲਿਆ, ਸ਼ਿਵਾ ਰੰਭਾ, ਐਮ.ਡੀ, ਫ੍ਰੈਂਕਲਿਨ ਟੈਕ ਸਿਸਟਮਜ਼ ਪ੍ਰਾਈਵੇਟ ਲਿਮਟਿਡ, ਮਧੂ ਪੰਡਿਤ, ਹਿਤੇਸ਼ ਕੁਮਾਰ ਗੁਲਾਟੀ ਹਿਊਮਨ ਕੈਪੀਟਲ ਟਰਾਂਸਫਾਰਮੇਸ਼ਨ ਐਂਡ ਚੇਂਜ ਮੈਨੇਜਮੈਂਟ ਕੰਸਲਟੈਂਟ ਫਾਊਂਡਰ, ਡਾਇਵਰਸਿਟੀ ਏਸ ਬਿਜ਼ਨੇਸ ਕੰਸਲਟਿੰਗ, ਯੁਕਟ ਚਿੰਤਾਮਦਕਾ ਡਾਇਰੈਕਟਰ, ਅਕਾਦਮਿਕ ਪਹਿਲਕਦਮੀ ਸਮਾਰਟ ਇੰਟਰਨਜ਼, ਦੀਪਾਂਸ਼ੂ ਪ੍ਰਾਸ਼ਰ ਸੰਸਥਾਪਕ ਅਤੇ ਸੀ.ਈ.ਓ, ਵਰਚੁਅਲ ਸਾਈਬਰ ਲੈਬਜ਼ ਯੰਗਸਟ ਸਾਈਬਰ ਸੁਰੱਖਿਆ ਲੇਖਕ, ਜਗਦੀਪ ਸਿੰਘ ਗੰਧੋਕੇ ਨੇ ਵੀ ਕਨਕਲੇਵ ਦੌਰਾਨ ਸੰਬੋਧਨ ਕੀਤਾ।
ਡਾ. ਮੰਜੂ ਬਾਲਾ ਨੇ ਕਿਹਾ ਕਿ ਕਨਕਲੇਵ ਆਯੋਜਿਤ ਕਰਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਦਯੋਗਾਂ ’ਚ ਨਵੀਨਤਮ ਰੁਝਾਨਾਂ ਅਤੇ ਵਿਕਾਸ, ਇੰਟਰਨਸ਼ਿਪ ਦੇ ਤਰੀਕਿਆਂ ਬਾਰੇ ਜਾਣੂ ਕਰਵਾਉਣਾ ਸੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਰਾਹੀਂ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਨਵੀਨਤਮ ਮੰਗਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ।
ਡਾ. ਜਿੰਦਲ ਨੇ ਵਿਦਿਆਰਥੀਆਂ ਨੂੰ ਇਕ ਪੇਸ਼ੇਵਰ ਵਜੋਂ ਉਭਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ਸਟਾਰਟ ਅੱਪਸ ਅਤੇ ਨਵੇਂ ਵਿਚਾਰਾਂ ਦੀ ਉਪਜ਼ ਬਾਰੇ ਕੁੱਝ ਸੁਝਾਅ ਵੀ ਦਿੱਤੇ। ਡਾ. ਨੈਨਸੀ ਜੁਨੇਜਾ ਨੇ ਖ਼ੁਦ ਨੂੰ ਤਾਕਤਵਰ ਪ੍ਰੋਫ਼ੈਸ਼ਨਲ ਦਾ ਸੁਝਾਅ ਦਿੱਤਾ।ਕਾਲਜ ਦੇ ਟੀ.ਪੀ.ਓ ਇੰਜ਼. ਮਨੀਤ ਕੌਰ ਦੁਆਰਾ ਧੰਨਵਾਦ ਮਤਾ ਪੇਸ਼ ਕੀਤਾ ਗਿਆ।ਵੱਖ-ਵੱਖ ਕੰਪਨੀਆਂ ਹੋਵਰਰੋਬੋਟਿਕਸ, ਰੀਵਅਪ ਲਾਈਫ ਸਕਿਲਜ਼, ਵਰਚੁਅਲ ਸਾਈਬਰ ਲੈਬਜ਼, ਅੰਤਰਜਾਲ ਅਤੇ ਫ੍ਰੈਂਕਲਿਨ ਟੈਕ ਸਿਸਟਮਜ਼ ਅਤੇ ਕਾਲਜ ਦਰਮਿਆਨ ਸਮਝੌਤਿਆਂ ’ਤੇ ਹਸਤਾਖਰ ਵੀ ਕੀਤੇ ਗਏ।ਪ੍ਰੋਗਰਾਮ ਦੇ ਸਫਲਤਾਪੂਰਵਕ ਆਯੋਜਨ ਲਈ ਕੋਆਰਡੀਨੇਟਰ ਪੀ. ਪ੍ਰਸ਼ਾਂਤ, ਸਹਾਇਕ ਪ੍ਰੋਫੈਸਰ ਅਤੇ ਡਿਪਟੀ ਡੀਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ।