Saturday, December 21, 2024

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਵਿਗਿਆਨ ਪ੍ਰੋਜੈਕਟ ਦੀ ਰਾਸ਼ਟਰੀ ਪੱਧਰ ‘ਤੇ ਚੋਣ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂੂ) – ਡੀ.ਏ.ਵੀ ਇੰਟਰਨੈਸ਼ਨਲ ਸ਼ਕੂਲ ਦੇ ਵਿਦਿਆਰਥੀਆਂ ਵਲੋਂ ਬਣਾਏ ਗਏ ਵਿਗਿਆਨ ਪ੍ਰੋਜੈਕਟ ਸੀ.ਬੀ.ਐਸ.ਈ ਰਾਸ਼ਟਰੀ ਪੱਧਰ ਕੀ ਪ੍ਰਤਿਯੋਗਿਤਾ ਲਈ ਚੁਣੇ ਗਏ ਹਨ।ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ ਸੀ.ਬੀ.ਐਸ.ਈ ਦੀ ਰੀਜ਼ਨਲ ਪੱਧਰ ਦੀ ਵਿਗਿਆਨ ਪ੍ਰੋਜੈਕਟ ਪ੍ਰਤਿਯੋਗਿਤਾ 19 ਤੋਂ 20 ਦਸੰਬਰ 2022 ਨੂੰ ਭਵਨਜ ਐਸ.ਐਲ.ਪਬਲਿਕ ਸਕੂਲ ਅੰਮ੍ਰਿਤਸਰ ਵਿਖੇ ਕਰਵਾਈ ਗਈ ਸੀ।ਜਿਸ ਵਿੱਚ ਉਤਰੀ ਜ਼ੋਨ ਤੋਂ ਪੰਜਾਬ ਤੇ ਜੰਮੂ-ਕਸ਼ਮੀਰ ਖੇਤਰ ਦੇ ਵੱਖ-ਵੱਖ ਸੀ.ਬੀ.ਐਸ.ਈ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਕੁੱਲ 97 ਵਿਗਿਆਨ ਪ੍ਰੋਜੈਕਟ ਪੇਸ਼ ਕੀਤੇ ਗਏ।ਇਹਨਾਂ ਵਿੱਚੋਂ 14 ਪ੍ਰੋਜੈਕਟ ਸੀ.ਬੀ.ਐਸ.ਈ ਰਾਸ਼ਟਰੀ ਪੱਧਰ ਦੀ ਪ੍ਰਤਿਯੋਗਿਤਾ ਲਈ ਚੁਣੇ ਗਏ।ਡੀ.ਏ.ਵੀ ਇੰਟਰਨੈਸ਼ਨਲ ਸ਼ਕੂਲ ਦੇ ਵਿਦਿਆਰਥੀਆਂ ਇਨੇਸ਼ ਗੁਪਤਾ ਅਤੇ ਆਸ਼ਵਨ ਮੇਹਰਾ ਵਲੋਂ ਟੈਕਨਾਲੋਜੀ ਤੇ ਟਾਯਜ ਥੀਮ ਤਹਿਤ ਵਾਤਵਰਣ ਸਬੰਧੀ ਸਮੱਸਿਆਵਾਂ, ਖਾਸਕਰ ਹਵਾ ਵਿੱਚ ਪ੍ਰਦੂਸ਼ਣ ਦੀ ਜਾਂਚ ਅਤੇ ਉਸ ਨੂੰ ਦੂਰ ਕਰਨ ਦੇ ੳਪਾਅ ਵਿਸ਼ੇ ‘ਤੇ ਪ੍ਰੋਜੈਕਟ ਤਿਆਰ ਕੀਤੇ ਗਏ।ਜਿਸ ਨੂੰ ਰਾਸ਼ਟਰੀ ਪੱਧਰ ਦੀ ਪ੍ਰਤਿਯੋਗਿਤਾ ਚੁਣਿਆ ਗਿਆ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਸਭ ਵਿਦਿਆਰਥੀਆਂ ਤੇ ਸਕੂਲਾਂ ਦੇ ਵਿਗਿਆਨ ਵਿਭਾਗ ਅਧਿਆਪਕਾਂ ਨੂੰ ਇਸ ਸਫਲਤਾ ‘ਤੇ ਵਧਾਈ ਦਿੱਤੀ।ਸਕੂਲ ਕਮੇਟੀ ਦੇ ਚੇਅਰਮੈਨ ਡਾ. ਵੀ.ਪੀ ਲੱਖਨਪਾਲ, ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵੀ ਵਿਦਿਆਰਥੀਆਂ ਦੀ ਇਸ ਉਪਲੱਬਧੀ ਲਈ ਸ਼ੁਭਕਾਮਨਾਵਾਂ ਦਿੱਤੀਆਂ ।

Check Also

“On The Spot painting Competition” of school students held at KT :Kalã Museum

Amritsar, December 20 (Punjab Post Bureau) – An “On The Spot painting Competition” of the …