ਕੇਂਦਰ ਸਰਕਾਰ ਕਰੋਨਾ ਦੀ ਆੜ ਵਿੱਚ ਮੁੜ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੀਆਂ ਘੜ ਰਹੀ ਸਾਜਸ਼ਾਂ- ਕਿਸਾਨ ਆਗੂ
ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ) – ਕਿਸਾਨ ਮਜਦੂਰ ਸਘੰਰਸ਼ ਕਮੇਟੀ ਪੰਜਾਬ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਆਗੂ ਗੁਰਬਚਨ ਸਿੰਘ ਚੱਬਾ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਵਿੱਚ ਚੱਲ ਰਹੇ ਮੋਰਚਿਆਂ ਵਿੱਚ ਅੱਜ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾਏ ਗਏ।ਜਿਸ ਵਿੱਚ ਕੀਰਤਨ ਰਾਹੀਂ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ ਅਤੇ ਗੁਰੂ ਸਾਹਿਬਾਨ ਦੇ ਸਮੇਂ ਜਿਸ ਤਰ੍ਹਾਂ ਜ਼ੁਲਮ ਦੇ ਖਿਲਾਫ਼ ਸੰਘਰਸ਼ ਲੜੇ ਗਏ, ਉਸ ਤੋਂ ਜਾਣੂ ਕਰਵਾਇਆ ਗਿਆ।ਅੱਜ ਡੀ.ਸੀ ਦਫ਼ਤਰ ਅੰਮ੍ਰਿਤਸਰ, ਟੋਲ ਪਲਾਜ਼ਾ ਕੱਥੂਨੰਗਲ, ਟੋਲ ਪਲਾਜ਼ਾ ਮਾਨਾਂਵਾਲਾ, ਅਤੇ ਟੋਲ ਪਲਾਜ਼ਾ ਛਿੱਡਣ ਅਟਾਰੀ ਵਿੱਚ ਵੱਡੀ ਗਿਣਤੀ ‘ਚ ਕਿਸਾਨ, ਮਜ਼ਦੂਰ, ਨੋਜਵਾਨ ਮਾਤਾਵਾਂ ਭੈਣਾਂ ਨੇ ਮੋਰਚਿਆਂ ਵਿੱਚ ਹਾਜ਼ਰੀ ਭਰੀ ਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਤੱਕ ਸੰਘਰਸ਼ ਦੇ ਰਾਹ ਚੱਲਣ ਦਾ ਅਹਿਦ ਕੀਤਾ।ਹਾਜ਼ਰ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਕਾਰਪੋਰੇਟ ਜਗਤ ਦੀਆਂ ਫਰਮਾਸੁਟੀਕਲ ਕੰਪਨੀਆਂ ਨੂੰ ਫਾਇਦੇ ਪੁਚਾਉਣ ਅਤੇ ਸਘੰਰਸ਼ ਦੇ ਰਾਹ ਚੱਲ ਰਹੇ ਦੇਸ਼ ਦੇ ਅਵਾਮ ਦਾ ਧਿਆਨ ਅਸਲ ਮੁਦਿਆਂ ਤੋਂ ਹਟਾਉਣ ਦੀਆਂ ਸਾਜ਼ਸ਼ਾਂ ਘੜ ਰਹੀ ਹੈ।ਪੰਜਾਬ ਦੀ ਮਾਨ ਸਰਕਾਰ ਕੜਾਕੇ ਦੀ ਠੰਢ ਵਿੱਚ ਬੈਠੇ ਕਿਸਾਨਾਂ, ਮਜ਼ਦੂਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਪੂਰੀਆਂ ਕਰਨ ਲਈ ਅੱਗੇ ਵਧੇ ਜ਼ੋਰ ਅਜ਼ਮਾਈ ਮਸਲਿਆਂ ਦਾ ਹੱਲ ਨਹੀਂ ਹੋ ਸਕਦਾ, ਜ਼ੀਰਾ ਸ਼ਰਾਬ ਫੈਕਟਰੀ ਮਸਲੇ ‘ਤੇ ਮੁੱਖ ਮੰਤਰੀ ਪੰਜਾਬ ਆਪਣੀ ਚੁੱਪੀ ਤੋੜਨ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੋਵੇ।ਨਹੀਂ ਤਾਂ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਦੀ ਰੂਪ ਰੇਖਾ ਵੱਡਾ ਤੇ ਵਿਆਪਕ ਰੂਪ ਧਾਰਨ ਕਰਨ ਲਈ ਮਜ਼ਬੂਰ ਹੋਣਗੇ।ਕਿਸਾਨ ਮਜ਼ਦੂਰ ਮੋਰਚੇ ਚੜ੍ਹਦੀ ਕਲਾ ਲਈ ਜਾਰੀ ਹਨ ਤੇ ਹਰ ਇਕ ਵਰਗ ਦੀ ਅੰਦੋਲਨ ਨੂੰ ਵੱਡੀ ਹਮਾਇਤ ਮਿਲ ਰਿਹੀ ਹੈ।
ਇਸ ਮੌਕੇ ਹਾਜ਼ਰ ਆਗੂ ਜਰਮਨਜੀਤ ਸਿੰਘ ਬੰਡਾਲਾ, ਗੁਰਲਾਲ ਸਿੰਘ ਮਾਨ, ਬਲਦੇਵ ਸਿੰਘ ਬੱਗਾ, ਕੰਧਾਰ ਸਿੰਘ ਭੋਏਵਾਲ, ਬੀਬੀ ਮਹਿੰਦਰ ਕੌਰ ਵੰਨਚਿੜੀ, ਬੀਬੀ ਸੁਖਵਿੰਦਰ ਕੌਰ ਸੁੱਖ, ਬੀਬੀ ਗਿਆਨ ਕੌਰ, ਬੀਬੀ ਬਰਿੰਦਰ ਕੌਰ ਵੰਨਚਿੜੀ ਹਰਪ੍ਰੀਤ ਕੌਰ ਕੱਥੂਨੰਗਲ, ਬੀਬੀ ਬਲਜੀਤ ਕੌਰ ਕੱਥੂਨੰਗਲ ਆਦਿ ਆਗੂ ਹਾਜ਼ਰ ਸਨ।