Saturday, December 21, 2024

ਆਪ ਸਰਕਾਰ ਦਾ ਦੂਸਰਾ ਨਾਮ ਝੂਠ ਦਾ ਪੁਲੰਦਾ – ਰਜਿੰਦਰ ਬਿੱਟਾ

ਭਾਜਪਾ ਓ.ਬੀ.ਸੀ ਮੋਰਚਾ ਪੰਜਾਬ ਪ੍ਰਧਾਨ ਗੁਰੂ ਘਰ ਹੋਏ ਨਤਮਸਤਕ

ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ) – ਭਾਜਪਾ ਓ.ਬੀ.ਸੀ ਮੋਰਚਾ ਪੰਜਾਬ ਪ੍ਰਧਾਨ ਦੀ ਨਿਯੁੱਕਤੀ ਤੋਂ ਬਾਅਦ ਰਾਜਿੰਦਰ ਬਿੱਟਾ ਅਸ਼ੀਰਵਾਦ ਲੈਣ ਲਈ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ।ਬਿੱਟਾ ਨੇ ਜਿਥੇ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਜਾ ਕੇ ਗੁਰੂ ਅਸ਼ੀਰਵਾਦ ਪ੍ਰਾਪਤ ਕੀਤਾ ਹੈ, ਉਥੇ ਜਲਿਆਂਵਾਲਾ ਬਾਗ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਰਜਿੰਦਰ ਬਿੱਟਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਝੂਠ ਦਾ ਪੁਲੰਦਾ ਹੈ, ਜੋ ਜਿਆਦਾ ਸਮਾਂ ਨਹੀਂ ਚੱਲੇਗਾ। ਗੁਜਰਾਤ ਅਤੇ ਹਿਮਾਚਲ ਦੀ ਜਨਤਾ ਨੇ ਆਮ ਆਦਮੀ ਪਾਰਟੀ ਦੇ ਮਾੜੇ ਕਾਰਨਾਮਿਆਂ ਦੇ ਚੱਲਦਿਆਂ ਉਨ੍ਹਾਂ ਦੇ ਨੇਤਾਵਾਂ ਨੂੰ ਮੂੰਹ ਨਹੀਂ ਲਗਾਇਆ।ਬਿੱਟਾ ਨੇ ਕਿਹਾ ਕਿ ਪੰਜਾਬ ਵਿੱਚ ਆਉਣ ਵਾਲਾ ਸਮਾਂ ਭਾਜਪਾ ਦਾ ਹੈ।ਭਾਜਪਾ ਤੋਂ ਇਲਾਵਾ ਪੰਜਾਬ ਦਾ ਕੋਈ ਵੀ ਪਾਰਟੀ ਵਿਕਾਸ ਨਹੀਂ ਕਰ ਸਕਦੀ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਲੋਕਾਂ ਦੇ ਦੀਵਾਨੇ ਹਨ।ਜਿਸ ਦੇ ਚੱਲਦਿਆਂ ਆਉਣ ਵਾਲੀਆਂ ਨਗਰ ਨਿਗਮ ਅਤੇ ਲੋਕ ਸਭਾ ਚੋਣਾਂ ਵਿਚ ਭਾਜਪਾ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ।
ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ ਨੱਢਾ, ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਆਦੇਸ਼ਾਂ ਤੋਂ ਬਾਅਦ ਪੰਜਾਬ ਵਿੱਚ ਪੰਜਾਬ ਜਿਲ੍ਹਾ ਮੋਰਚਾ ਅਤੇ ਸੈਲਾਂ ਦੇ ਅਹੁੱਦੇਦਾਰਾਂ ਨੂੰ ਨਿਯੁੱਕਤ ਕਰਕੇ ਭਾਜਪਾ ਦਾ ਦਾਇਰਾ ਮਜ਼ਬੂਤ ਅਤੇ ਵਿਸ਼ਾਲ ਕੀਤਾ ਜਾ ਰਿਹਾ ਹੈ।ਇਸੇ ਲੜੀ ਦੇ ਚੱਲਦਿਆਂ ਰਜਿੰਦਰ ਬਿੱਟਾ ਨੂੰ ਭਾਜਪਾ ਓ.ਬੀ.ਸੀ ਮੋਰਚਾ ਦਾ ਦੋਬਾਰਾ ਪੰਜਾਬ ਪ੍ਰਧਾਨ ਨਿਯੁੱਕਤ ਕੀਤਾ ਗਿਆ।
ਇਸ ਮੌਕੇ ਵਾਰਡ ਇੰਚਾਰਜ਼ ਤੇ ਸਾਬਕਾ ਭਾਜਪਾ ਸੈਕਟਰੀ ਲਵਲੀਨ ਵੜੈਚ, ਓਮੇਸ਼ਵਰ ਮਹਾਜਨ, ਸੁਰਿੰਦਰ ਕੌਰ ਸੈਣੀ, ਮਨਦੀਪ ਸਿੰਘ, ਸੁਧੀਰ ਸੋਨੂੰ, ਪ੍ਰਮੋਦ ਕਸ਼ਅਪ, ਸੈਂਪੀ ਸੋਹਲ, ਹਰਸਿਮਰਨ ਲੱਕੀ, ਅਵਤਾਰ ਸਿੰਘ ਸਮੇਤ ਹੋਰ ਕਈ ਵਰਕਰ ਮੌਜ਼ੂਦ ਸਨ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …