Monday, April 28, 2025

ਦੀਸ਼ਿਤਾ, ਜੈਸਮਿਨ ਅਤੇ ਸੁਜ਼ਲ ਕੁਮਾਰ ਨੇ ਜਿਲ੍ਹਾ ਸੰਗਰੂਰ ਲਈ ਜਿੱਤੇ ਤਮਗੇ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਬੀਤੇ ਦਿਨੀ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਖੇ 66ਵੀਆਂ ਰਾਜ ਪੱਧਰੀ ਸਕੂਲ ਖੇਡਾਂ ਕਰਵਾਈਆਂ ਗਈਆਂ।ਸੁਨਾਮ ਦੀ ਵਰਲਡ ਕਿੱਕ ਬਾਕਸਿੰਗ ਚੈਂਪੀਅਨ ਦੀਸ਼ਿਤਾ ਗੁਪਤਾ ਨੇ ਗੋਲਡ ਮੈਡਲ ਅਤੇ ਨੈਸ਼ਨਲ ਖਿਡਾਰਨ ਜੈਸਮਿਨ ਤੇ ਸੂਜ਼ਲ ਕੁਮਾਰ ਨੇ ਸਿਲਵਰ ਮੈਡਲ ਹਾਸਲ ਕਰਕੇ ਆਪਣੇ ਮਾਤਾ ਪਿਤਾ ਅਤੇ ਅਪਣੇ ਕੋਚ ਵਿਸ਼ਾਲ ਮਲਹੋਤਰਾ ਦਾ ਨਾਂ ਰੌਸ਼ਨ ਕੀਤਾ।ਮੈਚ ਦੌਰਾਨ ਜਿਲ੍ਹਾ ਕੋਚ ਅਰਸ਼ ਮਰਵਾਹਾ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਬਲਰਾਜ਼ ਸਿੰਘ, ਹੈਰੀ ਆਦਿ ਨੇ ਵੀ ਬੱਚਿਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ।
ਇਸ ਮੌਕੇ ਉੱਘੇ ਸਮਾਜ ਸੇਵੀ ਹਰਵਿੰਦਰ ਰਿਸ਼ੀ ਸਤੌਜ ਤੇ ਗੁਰਸੇਵਕ ਬਿਗਰਵਾਲ ਨੇ ਵੀ ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਕੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

Check Also

ਵਿਧਾਇਕ ਨਿੱਜ਼ਰ ਨੇ ਅਸਿਸਟੈਂਟ ਫੂਡ ਕਮਿਸ਼ਨਰ ਨੂੰ ਕੀਤੀ ਤਾੜਨਾ

ਮੇਰੇ ਹਲਕੇ ‘ਚ ਮਿਲਾਵਟੀ ਸਮਾਨ ਵੇਚਣ ਵਾਲਿਆਂ ਵਿਰੁੱਧ ਕਰੋ ਸਖਤ ਕਾਰਵਾਈ ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ …