Friday, July 19, 2024

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਨਗਰ ਕੌੰਸਲ ਲੌਂਗੋਵਾਲ ਨੂੰ ਸੌਂਪਿਆ 15 ਲੱਖ ਦੀ ਗਰਾਂਟ ਦਾ ਪੱਤਰ

ਸੰਗਰੂਰ, 1 ਜਨਵਰੀ (ਜਗਸੀਰ ਲੌਂਗੋਵਾਲ) – ਪੰਜਾਬ ਦੇ ਲੋਕ ਸੰਪਰਕ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਅੱਜ ਇਥੇ ਨਗਰ ਕੌੱਸਲ ਦਫਤਰ ਵਿਖੇ ਸਵੱਛ ਭਾਰਤ ਅਭਿਆਨ ਤਹਿਤ ਵੱਖ-ਵੱਖ ਕਾਰਜ਼ਾਂ ਲਈ 15 ਲੱਖ 66 ਹਾਜ਼ਰ ਰੁਪਏ ਦੀ ਗਰਾਂਟ ਜਾਰੀ ਕੀਤੀ।ਇਸ ਦਾ ਜਾਰੀ ਪੱਤਰ ਉਨ੍ਹਾਂ ਕਾਰਜ਼ ਸਾਧਕ ਅਫਸਰ ਅਤੇ ਸਥਾਨਕ ਕੌੰਸਲਰਾਂ ਨੂੰ ਸੌੰਪਿਆ।ਉਨ੍ਹਾਂ ਦੱਸਿਆ ਇਸ ਗਰਾਂਟ ਨਾਲ ਲੌੰਗੋਵਾਲ ਨਗਰ ਕੌਂਸਲ ਗਿੱਲੇ ਅਤੇ ਸੁੱਕੇ ਕੂੜੇ ਲਈ ਸਾਇਕਲ ਰੇਹੜੀਆਂ, ਪੁਰਾਣੇ ਕੂੜੇ ਲਈ ਟਰੈਕਟਰ ਟਰਾਲੀ, ਸੁੱਕੇ ਕੂੜੇ ਲਈ ਫਟਕਾ ਮਸ਼ੀਨ ਅਤੇ ਰਹਿੰਦ ਖੂੰਹਦ ਦੇ ਨਿਪਟਾਰੇ ਲਈ ਲੋੜੀਂਦੇ ਦੇ ਪ੍ਰਬੰਧ ਕਰ ਸਕੇਗੀ।
ਇਸ ਮੌਕੇ ਕਾਰਜ਼ ਸਾਧਕ ਅਫਸਰ ਅਮ੍ਰਿਤ ਲਾਲ, ਆਪ ਆਗੂ ਬਲਵਿੰਦਰ ਸਿੰਘ ਢਿੱਲੋਂ, ਕਰਮ ਸਿੰਘ ਬਰਾੜ, ਰਾਜ ਸਿੰਘ ਰਾਜੂ ਟੇਲਰ, ਨਰਿੰਦਰ ਸ਼ਰਮਾ, ਸ਼ਿਸ਼ਨ ਪਾਲ ਗਰਗ, ਪ੍ਰੀਤਮ ਸਿੰਘ ਮਾਣੀ ਵਾਲੇ, ਨੀਟੂ ਸ਼ਰਮਾ, ਸੁਖਪਾਲ ਬਾਜਵਾ, ਸੁਖਪਾਲ ਤੋਚੀ, ਸਿੱਪੀ ਧੀਮਾਨ, ਭੀਮ ਬਾਵਾ, ਕੌਂਸਲਰ ਮੇਲਾ ਸਿੰਘ ਸੂਬੇਦਾਰ ਸਾਬਕਾ ਪ੍ਰਧਾਨ, ਰੀਨਾ ਰਾਣੀ, ਪਰਮਿੰਦਰ ਕੌਰ ਬਰਾੜ, ਗੁਰਮੀਤ ਸਿੰਘ ਫੌਜੀ, ਸ਼ੁਕਰਪਾਲ ਬਟੂਹਾ, ਜਗਜੀਤ ਸਿੰਘ ਕਾਲਾ, ਬਲਵਿੰਦਰ ਸਿੰਘ ਸਿੱਧੂ, ਬੰਤ ਸਿੰਘ ਗੁੰਮਟੀ, ਗੁਰਮੇਲ ਸਿੰਘ ਚੋਟੀਆਂ, ਯਾਦਵਿੰਦਰ ਵਿੱਕੀ, ਗੁਰਜੰਟ ਖਾਨ ਆਦਿ ਮੌਜ਼ੂਦ ਸਨ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …