Friday, July 19, 2024

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਡੀ ਗਿਣਤੀ ‘ਚ ਸ਼ਰਧਾ ਭਾਵਨਾ ਨਾਲ਼ ਨਤਮਸਤਕ ਹੋਈਆਂ ਸੰਗਤਾਂ

ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਨਵੇਂ ਸਾਲ 2023 ਦੀ ਆਮਦ ‘ਤੇ ਦੇਸ਼-ਵਿਦੇਸ਼ ਅਤੇ ਦੂਰ-ਦੁਰੇਡਿਓਂ ਵੱਡੀ ਗਿਣਤੀ ‘ਚ ਪਰਿਵਾਰਾਂ ਸਮੇਤ ਆਈਆਂ ਸੰਗਤਾਂ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ਼ ਨਤਮਸਤਕ ਹੋਈਆਂ।31 ਦਸੰਬਰ ਦੀ ਸ਼ਾਮ ਤੋਂ ਹੀ ਸੰਗਤਾਂ ਸਤਿਨਾਮ- ਵਾਹਿਗੁਰੂ ਦਾ ਜਾਪ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁਚੰਣੀਆਂ ਸ਼ੁਰੂ ਹੋ ਗਈਆਂ ਸਨ।ਰਾਤ ਦੇ 12 ਵਜਣ ‘ਤੇ ਸੰਗਤਾਂ ਵਲੋਂ ਜੈਕਾਰਿਆਂ ਦੀ ਗੂਜ਼ ਨਾਲ ਨਵੇਂ ਸਾਲ ਦਾ ਸੁਆਗਤ ਕਰਦਿਆਂ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ।ਸੰਗਤਾਂ ਨੇ ਪਵਿੱਤਰ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਧੁਰ ਕੀ ਬਾਣੀ ਦਾ ਇਲਾਹੀ ਕੀਰਤਨ ਸਰਵਣ ਕਰਦਿਆਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ।ਵੱਡੀ ਗਿਣਤੀ ‘ਚ ਸੰਗਤਾਂ ਵਲੋਂ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਦੇ ਦਰਸ਼ਨ ਵੀ ਕੀਤੇ ਗਏ।ਇਸ ਦੌਰਾਨ ਗੁਰਦੁਆਰਾ ਸਾਹਿਬ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਗੁ. ਛੇਹਰਟਾ ਸਾਹਿਬ, ਗੁ. ਪਿੱਪਲੀ ਸਾਹਿਬ ਪੁੱਤਲੀਘਰ, ਗੁਰਦੁਆਰਾ ਸਾਹਿਬ ਭੱਲਾ ਕਲੋਨੀ ਛੇਹਰਟਾ, ਗੁਰਦੁਆਰਾ ਸਾਹਿਬ ਨਾਨਕਸਰ ਖੁਰਮਣੀਆਂ ਅਤੇ ਹੋਰ ਧਾਰਮਿਕ ਅਸਥਾਨਾਂ `ਚ ਹਾਜ਼ਰੀ ਲਵਾ ਕੇ ਸੰਗਤਾਂ ਨੇ ਪਰਿਵਾਰਾਂ ਸਮੇਤ ਹਾਜ਼ਰੀ ਭਰਦਿਆਂ ਨਵੇਂ ਸਾਲ 2023 ‘ਚ ਖੁਸ਼ੀਆਂ ਖੇੜਿਆਂ, ਤੰਦਰੁਸਤੀ ਅਤੇ ਸਰਬੱਤ ਦੇ ਭਲੇ ਵਾਸਤੇ ਅਰਦਾਸਾਂ ਕੀਤੀਆਂ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …