ਅੰਮ੍ਰਿਤਸਰ, 2 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਨਵੇਂ ਸਾਲ ਦੇ ਪਹਿਲੇ ਦਿਨ ਯੂਨੀਵਰਸਿਟੀ ਦੇ ਵੱਖ-ਵੱਖ ਕੰਮਾਂ ਨੂੰ ਹੋਰ ਵੀ ਉਸਾਰੂ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਵੱਲੋਂ ਵੱਖ-ਵੱਖ ਅਧਿਆਪਕਾਂ ਨੂੰ ਵਾਧੂ ਜਿੰਮੇਵਾਰੀਆਂ ਸੌਂਪੀਆਂ ਗਈਆਂ, ਜਿਨ੍ਹਾਂ ਵਲੋਂ ਅੱਜ ਆਪਣੇ ਸਨੇਹੀਆਂ ਅਤੇ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਅਹੁੱਦੇ ਸੰਭਾਲੇ ਗਏ।ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਕਰਨਜੀਤ ਸਿੰਘ ਕਹਲੋਂ ਨੇ ਦੱਸਿਆ ਕਿ ਪ੍ਰੋ: ਪ੍ਰੀਤ ਐਮ.ਐਸ ਬੇਦੀ, ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ ਨੇ ਡੀਨ ਸਟੂਡੈਂਟਸ ਵੈਲਫੇਅਰ ਦਾ ਚਾਰਜ਼ ਸੰਭਾਲਿਆ।ਇਸੇ ਤਰ੍ਹਾਂ ਪ੍ਰੋ. ਸ਼ਾਲਿਨੀ ਬਹਿਲ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਡੀਨ ਕਾਲਜ ਡਿਵੈਲਪਮੈਂਟ ਕੌਂਸਲ, ਡਾ. ਤੇਜਵੰਤ ਸਿੰਘ ਕੰਗ ਐਸੋਸੀਏਟ ਪ੍ਰੋਫੈਸਰ ਕੈਮਿਸਟਰੀ ਵਿਭਾਗ ਡਾਇਰੈਕਟਰ ਹਾਸਪਿਟੈਲਿਟੀ ਐਂਡ ਈਵੈਂਟਸ ਦੇ ਦਫਤਰ ਦੇ ਇੰਚਾਰਜ਼ ਹੋਣਗੇ।ਉਨ੍ਹਾਂ ਦੇ ਨਾਲ ਹੋਟਲ ਪ੍ਰਬੰਧਨ ਅਤੇ ਸੈਰ ਸਪਾਟਾ ਵਿਭਾਗ ਦੇ ਸਹਾਇਕ ਪ੍ਰੋਫੈਸਰ ਹਰਪ੍ਰੀਤ ਸਿੰਘ ਸਹਾਇਕ ਦੇ ਤੌਰ `ਤੇ ਕੰਮ ਕਰਨਗੇ।ਉਨ੍ਹਾਂ ਦੱਸਿਆ ਕਿ ਡਾ. ਅਮਨਦੀਪ ਸਿੰਘ ਐਸੋਸੀਏਟ ਪ੍ਰੋਫੈਸਰ ਸਰੀਰਕ ਸਿੱਖਿਆ ਵਿਭਾਗ (ਟੀਚਿੰਗ) ਡਾਇਰੈਕਟਰ ਯੁਵਕ ਭਲਾਈ ਦਫ਼ਤਰ ਦੇ ਇੰਚਾਰਜ਼ ਹੋਣਗੇ।ਉਹ ਡੀਨ ਵਿਦਿਆਰਥੀ ਭਲਾਈ ਦੀ ਸਮੁੱਚੀ ਨਿਗਰਾਨੀ ਹੇਠ ਕੰਮ ਕਰਨਗੇ।ਇਨ੍ਹਾਂ ਅਧਿਆਪਕਾਂ ਵਲੋਂ ਆਪਣੇ ਅਹੁੱਦੇ ਸੰਭਾਲ ਲਏ ਹਨ।ਉਨ੍ਹਾਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵਲੋਂ ਨਵੇਂ ਅਹੁੱਦਿਆਂ ਲਈ ਸ਼ੁਭਕਾਮਨਾਵਾਂਦਿੱਤੀਆਂ ਗਈਆਂ।ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਰੇ ਅਧਿਆਪਨ/ਨਾਨ-ਟੀਚਿੰਗ ਵਿਭਾਗਾਂ/ਸ਼ਾਖਾਵਾਂ/ਦਫ਼ਤਰਾਂ ਦੇ ਮੁਖੀਆ ਅਤੇ ਹੋਰ ਅਧਿਆਪਕਾਂ ਵਲੋਂ ਵੀ ਨਵੇਂ ਅਹੁੱਦੇ ਸੰਭਾਲਣ `ਤੇ ਮੁਬਾਰਕਾਂ ਦਿੱਤੀਆਂ।ਯੂਨੀਵਰਸਿਟੀ ਵਲੋਂ ਡਾ. ਅਮਰਜੀਤ ਕੌਰ ਐਸੋਸੀਏਟ ਪ੍ਰੋਫੈਸਰ ਨੂੰ ਵਿਭਾਗ ਮਾਇਕ੍ਰੋਬਾਇਓਲੋਜੀ, ਡਾ. ਸੰਗੀਤਾ ਅਰੋੜਾ ਨੂੰ ਯੂਨੀਵਰਸਿਟੀ ਸਕੂਲ ਆਫ ਫਾਈਨੈਂਸ਼ੀਅਲ ਸਟੱਡੀਜ਼, ਡਾ. ਅਸ਼ਵਨੀ ਲੂਥਰਾ ਨੂੰ ਗੁਰੂ ਰਾਮਦਾਸ ਸਕੂਲ ਆਫ ਪਲੈਨਿੰਗ, ਡਾ. ਅਮਨਦੀਪ ਸਿੰਘ, ਐਸੋਸੀਏਟ ਪ੍ਰੋਫੈਸਰ ਨੂੰ ਫਿਜਿਕਲ ਐਜੈਕੇਸ਼ਨ (ਟੀਚਿੰਗ), ਡਾ. ਰਵਿੰਦਰ ਕੁਮਾਰ ਐਸੋਸੀਏਟ ਪ੍ਰੋਫੈਸਰ ਨੂੰ ਵਿਭਾਗ ਇਲੈਕਟ੍ਰਾਨਿਕਸ ਟੈਕਨਾਲੋਜੀ ਅਤੇ ਡਾ. ਹਰਮਿੰਦਰ ਸਿੰਘ ਐਸੋਸੀਏਟ ਪ੍ਰੋਫੈਸਰ ਨੂੰ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦਾ ਮੁੱਖੀ ਨਿਯੁੱਕਤ ਕੀਤਾ ਗਿਆ ਹੈ ।
Daily Online News Portal www.punjabpost.in
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …