Friday, December 27, 2024

ਟ੍ਰੈਫਿਕ ਪੁਲਿਸ ਨੇ ਕਮਰਸ਼ੀਅਲ ਵਹੀਕਲਾਂ ’ਤੇ ਲਗਾਏ ਰਿਫਲੈਕਟਰ

ਅੰਮ੍ਰਿਤਸਰ, 13 ਜਨਵਰੀ (ਸੁਖਬੀਰ ਸਿੰਘ) – ਜਸਕਰਨ ਸਿੰਘ ਆਈ.ਪੀ.ਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ਼ੀਮਤੀ ਅਮਨਦੀਪ ਕੌਰ ਪੀ.ਪੀ.ਐਸ ਏ.ਡੀ.ਸੀ.ਪੀ-ਟਰੈਫਿਕ ਅਤੇ ਰਾਜੇਸ਼ ਕੱਕੜ ਪੀ.ਪੀ.ਐਸ ਏ.ਸੀ.ਪੀ-ਟਰੈਫਿਕ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਟਰੈਫਿਕ ਐਜੂਕੇਸ਼ਨ ਸੈਲ ਵਲੋਂ ਜਹਾਜਗੜ ਵਿਖੇ ਰੇਤਾ/ਬਜ਼ਰੀ ਦੇ ਕਮਰਸ਼ੀਅਲ਼ ਵਹੀਕਲ ਡਰਾਇਵਰਾਂ ਨਾਲ ਇੱਕ ਟਰੈਫਿਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਐਸ.ਆਈ ਹਰਭਜਨ ਸਿੰਘ, ਐਚ.ਸੀ ਸਲਵੰਤ ਸਿੰਘ, ਸੀ.ਟੀ ਰਜੇਸ਼ ਕੁਮਾਰ ਟਰੈਫਿਕ ਐਜੂਕੇਸ਼ਨ ਸੈਲ ਵਲੋਂ ਕਮਰਸ਼ੀਅਲ ਵਹੀਕਲ ਡਰਾਈਵਰਾਂ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਤੌਰ ‘ਤੇ ਲੇਨ ਡਰਾਇਵਿੰਗ ਦੀ ਪਾਲਣਾ ਕਰਨ ਅਤੇ ਹੌਲੀ ਚੱਲਣ ਵਾਲੇ ਵਹੀਕਲ ਖੱਬੀ ਲੇਨ ਅਤੇ ਤੇਜ਼ ਰਫਤਾਰ ‘ਚ ਚੱਲਣ ਵਾਲੇ ਵਾਹਣ ਸੱਜੀ ਲੇਨ ਵਿੱਚ ਚਲਾਉਣ ਬਾਰੇ ਦੱਸਿਆ ਗਿਆ।ਹਾਈਵੇ ‘ਤੇ ਚੱਲਦੇ ਸਮੇਂ ਤੁਰੰਤ ਬਰੇਕ ਨਾ ਲਗਾਉਣ ਅਤੇ ਓਵਰਲੋਡਿੰਗ ਬਾਰੇ, ਡਿ੍ਰੰਕ ਐਂਡ ਡਰਾਇਵ, ਰੈਡ ਲਾਇਟ ਜੰਪ ਨਾ ਕਰਨ ਬਾਰੇ ਕਿਹਾ ਗਿਆ।ਇਸ ਤੋਂ ਇਲਾਵਾ ਰੇਤਾ ਬਜਾਰੀ ਵਾਲੇ ਕਮਰਸ਼ੀਅਲ ਵਹੀਕਲਾਂ ‘ਤੇ ਰਿਫਲੈਕਟਰ ਲਗਾਏ ਗਏ ਤਾਂ ਜੋ ਸਰਦੀ ਦੇ ਮੌਸਮ ਵਿੱਚ ਧੁੰਦ ਹੋਣ ਕਾਰਨ ਕਿਸੇ ਹੋਰ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …