ਆਮਦਨ ਕਰ ਵਿਭਾਗ ਚੀਫ਼ ਕਮਿਸ਼ਨਰ ਜਹਾਂਜ਼ੇਬ ਅਖਤਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ) – ਭਾਰਤੀ ਡਾਕ ਵਿਭਾਗ ਵਲੋਂ ਮੁੱਖ ਡਾਕਘਰ ਵਿਖੇ ਜੈਨ ਅਚਾਰਿਆ ਸ਼੍ਰੀ ਵਿਦਿਆਸਾਗਰ ਮਹਾਰਾਜ ਜੀ ਦੀ 50ਵੀਂ ਦੀਕਸ਼ਾ ਜਯੰਤੀ ਦੇ ਮੌਕੇ ’ਤੇ ਇੱਕ ਵਿਸ਼ੇਸ਼ ਕਵਰ ਜਾਰੀ ਕੀਤਾ ਗਿਆ। ਆਮਦਨ ਕਰ ਵਿਭਾਗ ਅੰਮ੍ਰਿਤਸਰ ਦੀ ਚੀਫ਼ ਕਮਿਸ਼ਨਰ ਜਹਾਂਜ਼ੇਬ ਅਖਤਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਦਾ ਸਵਾਗਤ ਦੀਪਕ ਸ਼ਰਮਾ, ਸੀਨੀਅਰ ਸੁਪਰਡੈਂਟ ਡਾਕਘਰ ਅੰਮਿ੍ਰਤਸਰ ਮੰਡਲ ਨੇ ਕੀਤਾ।ਡਾਕਘਰ ਅੰਮਿ੍ਰਤਸਰ ਸੁਪਰਡੈਂਟ ਪੀ.ਸੀ ਮੀਨਾ ਅਤੇ ਸੀਨੀਅਰ ਪੋਸਟਮਾਸਟਰ ਹੈਡ ਪੋਸਟ ਆਫਿਸ ਅੰਮ੍ਰਿਤਸਰ ਐਸ ਲਹਿਰੀ, ਫਿਲੇਟਲੀ ਕਲੱਬ ਦੇ ਜਨਰਲ ਸਕੱਤਰ ਵਰੁਣ ਅਗਰਵਾਲ, ਦਿਗੰਬਰ ਜੈਨ ਸਮਾਜ ਅੰਮ੍ਰਿਤਸਰ ਦੇ ਮਨੀਸ਼ ਸੋਨੀ, ਡਾ. ਨੀਰਜ਼ ਜੈਨ, ਦਿਨੇਸ਼ ਜੈਨ, ਸੁਭਾਸ਼ ਜੈਨ, ਵਿਮਲ ਜੈਨ ਸਮੇਤ ਦਿਗੰਬਰ ਅਤੇ ਸ਼ਵੇਤਾਂਬਰ ਸਮਾਜ ਦੇ ਮੈਂਬਰਾਂ ਨਾਲ ਡਾਕ ਵਿਭਾਗ ਦੇ ਕਰਮਚਾਰੀ ਵੀ ਸ਼ਾਮਿਲ ਹੋਏ।
ਮੰਚ ’ਤੇ ਮੌਜ਼ੂਦ ਮੁੱਖ ਮਹਿਮਾਨ ਆਮਦਨ ਕਰ ਵਿਭਾਗ ਅੰਮ੍ਰਿਤਸਰ ਦੀ ਚੀਫ਼ ਕਮਿਸ਼ਨਰ ਜਹਾਂਜ਼ੇਬ ਅਖਤਰ ਨੇ ਕਿਹਾ ਕਿ ਜੈਨ ਅਚਾਰਿਆ ਸ੍ਰੀ ਵਿਦਿਆਸਾਗਰ ਮਹਾਰਾਜ ਜੀ ਦਾ ਜੀਵਨ ਕਰੜੀ ਤਪੱਸਿਆ ਅਤੇ ਤਿਆਗ ਨਾਲ ਭਰਪੂਰ ਰਿਹਾ ਹੈ।ਇਸ ਮੌਕੇ ਸੰਬੋਧਨ ਕਰਦਿਆਂ ਦੀਪਕ ਸ਼ਰਮਾ ਪ੍ਰਵਰ ਸੁਪਰਡੈਂਟ ਡਾਕਘਰ ਅੰਮ੍ਰਿਤਸਰ ਮੰਡਲ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।