Thursday, February 29, 2024

ਕੇਂਦਰ ਦੀ ਦੂਹਰੀ ਮਾਰ ਝੱਲ ਰਿਹਾ ਪੰਜਾਬ, ਨੌਜਵਾਨ ਜੇਲ੍ਹਾਂ ‘ਚ ਅਤੇ ਸੜਕਾਂ ‘ਤੇ ਰੁਲ ਰਹੇ ਬਜੁਰਗ – ਮੇਹਲੋਂ/ਪਾਲਮਾਜਰਾ/ਢੀਂਡਸਾ

ਕਿਹਾ. 18 ਜਨਵਰੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਮੋਰਚੇ ‘ਚ ਯੂਨੀਅਨ ਵਰਕਰ ਪੁੱਜਣਗੇ ਮੋਹਾਲੀ

ਸਮਰਾਲਾ, 17 ਜਨਵਰੀ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਦੇ ਗ੍ਰਹਿ ਵਿਖੇ ਹੋਈ।ਜਿਸ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਵਿਖੇ ਚੱਲ ਰਹੇ ਪੱਕੇ ਮੋਰਚੇ ਵਿੱਚ ਸ਼ਿਰਕਤ ਕਰਨ ਲਈ ਭਲਕੇ 18 ਜਨਵਰੀ ਨੂੰ ਯੂਨੀਅਨ ਦੇ ਵਰਕਰਾਂ ਅਤੇ ਅਹੁੱਦੇਦਾਰਾਂ ਵਲੋਂ ਵੱਡੇ ਕਾਫਲਿਆਂ ਦੇ ਰੂਪ ਜਾਣ ਸਬੰਧੀ ਚਰਚਾ ਕੀਤੀ ਗਈ ਅਤੇ ਪਾਸ ਕੀਤਾ ਗਿਆ ਕਿ ਯੂਨੀਅਨ ਦੇ ਵਰਕਰ ਅਤੇ ਅਹੁਦੇਦਾਰ ਸਵੇਰੇ 11.00 ਵਜੇ ਗੁਰਦੁਆਰਾ ਅੰਬ ਸਾਹਿਬ ਵਿਖੇ ਪੁੱਜਣਗੇ।ਇਥੋਂ ਹੀ ਵੱਡੇ ਕਾਫਲੇ ਦੇ ਰੂਪ ਵਿੱਚ ਮੋਰਚੇ ਵਾਲੇ ਸਥਾਨ ਲਈ ਰਵਾਨਾ ਹੋਣਗੇ।ਮੀਟਿੰਗ ਦੌਰਾਨ ਯੂਨੀਅਨ ਦੇ ਸੀਨੀਅਰ ਵਾਈਸ ਪ੍ਰਧਾਨ ਅਵਤਾਰ ਸਿੰਘ ਮੇਹਲੋਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਵਾਨੀ, ਹਵਾ, ਪਾਣੀ ਅਤੇ ਵਾਤਾਵਰਨ ਦੂਸ਼ਿਤ ਹੋਣ ਤੋਂ ਰੋਕਣ ਲਈ ਵੀ ਸਾਰੇ ਵਰਕਰਾਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ।ਕਿਉਂਕਿ ਜੇਕਰ ਅਸੀਂ ਅੱਜ ਲਾਮਬੰਦ ਨਾ ਹੋਏ ਤਾਂ ਮੁੜ ਵੇਲਾ ਸਾਡੇ ਹੱਥ ਨਹੀਂ ਲੱਗਣਾ।
ਪਰਮਿੰਦਰ ਸਿੰਘ ਪਾਲ ਮਾਜਰਾ ਜਨਰਲ ਸਕੱਤਰ ਪੰਜਾਬ ਨੇ ਕਿਹਾ ਕਿ ਬੀ.ਕੇ.ਯੂ (ਲੱਖੋਵਾਲ) ਪੰਜਾਬ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੇ ਦਿਸ਼ਾ ਨਿਰਦੇਸ਼ ਹੇਠ ਸਮਰਾਲਾ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਬੰਦੀ ਸਿੰਘਾਂ ਅਤੇ ਹੋਰ ਸਜ਼ਾ ਪੂਰੀ ਕਰ ਚੁੱਕੇ ਵਿਅਕਤੀਆਂ ਨੂੰ ਰਿਹਾਅ ਕਰਨ ਸਬੰਧੀ ਯੂਨੀਅਨ ਵਲੋਂ ਵੱਡੇ-ਵੱਡੇ ਫਲੈਕਸ ਬੈਨਰ ਲਗਾਏ ਗਏ ਹਨ, ਤਾਂ ਜੋ ਆਮ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਇਹ ਹਾਕਮ ਕਿਸ ਤਰ੍ਹਾਂ ਘੱਟਗਿਣਤੀ ਸਿੱਖਾਂ ਉੱਪਰ ਅੱਤਿਆਚਾਰ ਕਰ ਰਹੇ ਹਨ ਅਤੇ ਸਜ਼ਾ ਪੂਰੀ ਹੋਣ ਉਪਰੰਤ ਵੀ ਜੇਲ੍ਹਾਂ ਵਿੱਚ ਸੜ ਰਹੇ।ਯੂਨੀਅਨ ਬੰਦੀ ਸਿੰਘਾਂ ਦੀ ਰਿਹਾਈ ਲਈ ਪੂਰੀ ਤਰ੍ਹਾਂ ਹਾਅ ਦਾ ਨਾਅਰਾ ਮਾਰਦੀ ਹੈ।ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਦਾ ਸਮਾਂ ਮੰਗ ਕਰਦਾ ਹੈ ਕਿ ਅਸੀਂ ਆਪਣੇ ਅਤੇ ਪੰਜਾਬ ਦੇ ਹੱਕਾਂ ਲਈ ਇਕੱਠੇ ਹੋਈਏ।ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਦਾ ਹਿੱਸਾ ਬਣੀਏ।
ਅੱਜ ਦੀ ਮੀਟਿੰਗ ਵਿੱਚ ਗੁਰਸੇਵਕ ਸਿੰਘ ਬਲਾਕ ਪ੍ਰਧਾਨ ਸਮਰਾਲਾ, ਅੰਮ੍ਰਿਤ ਸਿੰਘ ਰਾਜੇਵਾਲ ਬਲਾਕ ਪ੍ਰਧਾਨ ਖੰਨਾ, ਗੁਰਦੀਪ ਸਿੰਘ ਮਿੱਠੂ ਜਟਾਣਾ ਬਲਾਕ ਪ੍ਰਧਾਨ ਦੋਰਾਹਾ, ਗਿਆਨ ਸਿੰਘ ਮੰਡ ਪ੍ਰਧਾਨ ਬਲਾਕ ਲੁਧਿਆਣਾ-2, ਮਾਛੀਵਾੜਾ ਸਾਹਿਬ ਤੋਂ ਹਜਾਰਾ ਸਿੰਘ ਸਰਪੰਚ, ਰਵਿੰਦਰ ਸਿੰਘ, ਕੁਲਵਿੰਦਰ ਸਿੰਘ ਅਕਾਲਗੜ੍ਹ, ਅਜੈਬ ਸਿੰਘ, ਮਿੰਦਰ ਸਿੰਘ ਸੈਂਸੋਵਾਲ, ਸਰਪੰਚ ਸੁਖਦੇਵ ਸਿੰਘ ਰੁਪਾਲੋਂ, ਸਰਪੰਚ ਸੁਰਿੰਦਰ ਸਿੰਘ ਖੱਟਰਾਂ, ਰਣਧੀਰ ਸਿੰਘ ਖੱਟਰਾਂ, ਕੁਲਵਿੰਦਰ ਸਿੰਘ ਸਰਵਰਪੁਰ, ਹਰਦੀਪ ਸਿੰਘ, ਸੁਰਿੰਦਰ ਸਿੰਘ ਭਰਥਲਾ, ਪਰਮਿੰਦਰ ਸਿੰਘ, ਬਲਜਿੰਦਰ ਸਿੰਘ ਕਾਕਾ ਪੰਚ, ਮਲਕੀਤ ਸਿੰਘ, ਜਸਵੰਤ ਸਿੰਘ ਢੀਂਡਸਾ, ਕਸ਼ਮੀਰਾ ਸਿੰਘ, ਕੁਲਵੰਤ ਸਿੰਘ, ਜਗਤਾਰ ਸਿੰਘ ਮਾਦਪੁਰ, ਜਗਜੀਤ ਸਿੰਘ, ਰਹਿੰਦਰ ਸਿੰਘ, ਵਰਿੰਦਰ ਸਿੰਘ ਮੁੱਤੋ, ਘੋਲੀ ਬਾਬਾ ਬਲਿਹਾਰ ਸਿੰਘ ਦੀਵਾਲਾ, ਹਰਗੁਰਮੁੱਖ ਸਿੰਘ ਦਿਆਲਪੁਰਾ, ਸੁਰਮੁੱਖ ਸਿੰਘ ਭੰਗਲਾਂ ਗੱਗੂ, ਜੱਸੂ ਦੀਪੀ, ਦੀਪਾ ਗੱਗੀ, ਜੱਸਾ ਢੀਂਡਸਾ ਯੂਥ ਵਰਕਰ, ਬਹਾਦਰ ਸਿੰਘ, ਮਲਕੀਤ ਸਿੰਘ, ਹਰਜਿੰਦਰ ਸਿੰਘ ਪਪੜੌਦੀ, ਸਤਵੰਤ ਸਿੰਘ ਅਤੇ ਚਰਨਜੀਤ ਸਿੰਘ ਸਰਪੰਚ ਪਾਲਮਾਜਰਾ ਆਦਿ ਹਾਜ਼ਰ ਸਨ।

Check Also

ਪਿੰਡਾਂ ਦੀ ਆਰਥਿਕ ਤਰੱਕੀ ਲਈ ਨਾਰੀ ਸ਼ਕਤੀ ਨੂੰ ਮਜ਼ਬੂਤ ਕੀਤਾ ਜਾਵੇਗਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ) – ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਬਲਾਕ ਹਰਸ਼ਾਛੀਨਾ ਵਿਖੇ …