Wednesday, February 28, 2024

ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦਾ ਫ਼ੈਸਲਾ ਸੰਘਰਸ਼ੀ ਲੋਕਾਂ ਜਿੱਤ – ਸੰਯੁਕਤ ਕਿਸਾਨ ਸਭਾ

ਸੰਗਰੂਰ, 17 ਜਨਵਰੀ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦਾ ਫ਼ੈਸਲਾ ਸੰਘਰਸ਼ੀ ਲੋਕਾਂ ਦੀ ਜਿੱਤ ਹੈ ਅਤੇ ਅਸੀਂ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਭਰਪੂਰ ਸਵਾਗਤ ਕਰਦੇ ਹਾਂ।ਇਹਨਾਂ ਵਿਚਾਰਾ ਦਾ ਪ੍ਰਗਟਾਵਾ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਸੰਯੁਕਤ ਕਿਸਾਨ ਸਭਾ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਨੇ ਕੀਤਾ।ਉਹਨਾ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਜਿੱਤ ਜੂਝ ਰਹੇ ਲੋਕਾਂ ਦੀ ਸ਼ਾਨਦਾਰ ਜਿੱਤ ਹੈ।ਪੰਜਾਬ ਦੀ ਕਿਸਾਨੀ ਤੇ ਪੰਜਾਬੀਅਤ ਦੀ ਜਿੱਤ ਹੈ।ਇਸ ਸ਼ਾਨਦਾਰ ਜਿੱਤ ਲਈ ਉਨ੍ਹਾਂ ਸਮੂਹ ਸੰਘਰਸ਼ਸ਼ੀਲ ਜਥੇਬੰਦੀਆਂ ਤੇ ਸੰਘਰਸ਼ੀ ਲੋਕਾਂ ਨੂੰ ਮੁਬਾਰਕਾਂ ਦਿੱਤੀਆਂ।ਜ਼ੀਰਾ ਮੋਰਚੇ ਦੀ ਜਿੱਤ ਨਾਲ ਪੰਜਾਬ ਦੀ ਕਿਸਾਨੀ ਦਾ ਲੋਕ ਹਿਤਾਂ ਲਈ ਜੂਝਣ ਵਾਲਾ ਚਿਹਰਾ ਉੱਭਰ ਕੇ ਸਾਹਮਣੇ ਆਇਆ ਹੈ।
ਕਾਮਰੇਡ ਇਕੋਲਾਹਾ ਨੇ ਕਿਹਾ ਕਿ ਪੰਜਾਬ ਨੂੰ ਖੇਤੀ ਅਧਾਰਿਤ ਉਦਯੋਗਾਂ ਦੀ ਜ਼ਰੂਰਤ ਤਾਂ ਹੈ ਪਰ ਜੋ ਸਾਡੇ ਸੂਬੇ ਦੀ ਆਬੋ ਹਵਾ ਨੂੰ ਖ਼ਰਾਬ ਕਰੇ, ਪਾਣੀਆਂ ਨੂੰ ਪ੍ਰਦੂਸ਼ਿਤ ਕਰਦੀ ਹੋਵੇ, ਸਾਡੀਆਂ ਕੁਦਰਤੀ ਸੋਮਿਆਂ ਦੀ ਲੱਟ ਕਰਦੀ ਹੋਵੇ, ਅਜਿਹੀ ਇੰਡਸਟਰੀ ਸਾਨੂੰ ਨਹੀ ਚਾਹੀਦੀ।ਪੰਜਾਬ ਸਰਕਾਰ ਨਹਿਰਾਂ, ਸੂਇਆਂ ਦੇ ਤਲਾਂਾ ਨੂੰ ਪੱਕਿਆਂ ਕਰਨ ਦਾ ਵਿਚਾਰ ਤਿਆਗ ਕੇ ਗਰਾਊਂਡ ਵਾਟਰ ਰੀਚਾਰਜ਼ਿੰਗ ਲਈ ਜੰਗੀ ਪੱਧਰ ‘ਤੇ ਉਪਰਾਲੇ ਕਰੇ, ਖੇਤੀ ਲਈ ਸਿੰਜ਼ਾਈ ਜ਼ਰੂਰਤਾਂ ਦੀ ਪੂਰਤੀ ਲਈ ਨਹਿਰੀ ਪਾਣੀ ਦੀ ਉਪਲੱਬਧਤਾ ਯਕੀਨੀ ਬਣਾਈ ਜਾਵੇ।

Check Also

ਡੀ.ਏ.ਵੀ ਪਬਲਿਕ ਸਕੂਲ ਨੇ ਚੰਦਰ ਸ਼ੇਖਰ ਅਜ਼ਾਦ ਦੀ ਸ਼ਹਾਦਤ ਨੂੰ ਕੀਤਾ ਯਾਦ

ਅੰਮ੍ਰਿਤਸਰ, 27 ਫਰਵਰੀ (ਜਗਦੀਪ ਸਿੰਘ) – ਮਹਾਨ ਅਜ਼ਾਦੀ ਘੁਲਾਟੀਏ ਚੰਦਰ ਸ਼ੇਖਰ ਅਜ਼ਾਦ ਨੂੰ ਸ਼ਰਧਾਂਜਲੀ ਭੇਂਟ …