Tuesday, December 5, 2023

“ਲੇਖਕਾਂ ਸੰਗ ਸੰਵਾਦ” ਸਮਾਗਮ ਤਾਹਿਤ ਜਨਵਾਦੀ ਲੇਖਕ ਸੰਘ ਨੇ ਰਚਾਇਆ ਸਾਹਿਤਕ ਸੰਵਾਦ

ਅੰਮ੍ਰਿਤਸਰ 30 ਜਨਵਰੀ (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਵਿੱਚ ਨਿਰੰਤਰ ਕਾਰਜਸ਼ੀਲ ਜਨਵਾਦੀ ਲੇਖਕ ਸੰਘ ਵਲੋਂ ਅਰੰਭੀ “ਲੇਖਕਾਂ ਸੰਗ ਸੰਵਾਦ” ਸਮਾਗਮਾਂ ਦੀ ਲੜੀ ਤਹਿਤ ਅਜ ਏਥੇ ਸਾਹਿਤਕ ਸੰਵਾਦ ਰਚਾਇਆ ਗਿਆ।ਪ੍ਰਮੁੱਖ ਸਾਹਿਤਕਾਰ ਡਾ. ਮਨਜੀਤ ਸਿੰਘ ਬੱਲ ਦੀ ਮੇਜ਼ਬਾਨੀ ਹੇਠ ਹੋਏ ਇਸ ਸੰਖੇਪ ਪਰ ਅਰਥ ਭਰਪੂਰ ਸਮਾਗਮ ਨੂੰ ਤਰਤੀਬ ਦੇਂਦਿੰਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਸਾਹਿਤਕ ਸਮਾਗਮ ਜਿਥੇ ਆਪਸੀ ਮੇਲ ਜੋਲ ਦਾ ਸਬੱਬ ਬਣਦੇ ਹਨ, ਉਥੇ ਸਾਹਿਤਕ ਊਰਜਾ ਵੀ ਬਖਸ਼ਦੇ ਹਨ।ਡਾ. ਬੱਲ ਹੁਰਾਂ ਆਪਣੀ ਭਾਵਪੂਰਤ ਰਚਨਾ “ਨਨਕਾਣੇ ਵਾਲੀ ਮਾਸੀ ” ਪੜ ਕੇ ਮਹੌਲ ਨੂੰ ਭਾਵੁਕ ਕੀਤਾ।ਜਿਸ ‘ਤੇ ਚਰਚਾ ਕਰਦਿਆਂ ਡਾ. ਜਗਦੀਸ਼ ਸਚਦੇਵਾ ਅਤੇ ਡਾ. ਮੋਹਨ ਬੇਗੋਵਾਲ ਨੇ ਕਿਹਾ ਕਿ ਸੰਤਾਲੀ ਦਾ ਉਜਾੜੇ ਨੇ ਇਸ ਖਿੱਤੇ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਝੰਜੋੜਿਆ।ਇਸ ਦੀ ਚੀਸ ਅਜੇ ਵੀ ਲੋਕ ਮਨਾਂ ਅੰਦਰ ਜਿਉਂ ਦੀ ਤਿਉਂ ਹੈ।ਡਾ. ਬਲਜੀਤ ਢਿੱਲੋਂ ਅਤੇ ਮਨਮੋਹਨ ਸਿੰਘ ਢਿੱਲੋਂ ਨੇ ਕਿਹਾ ਕਿ ਪੌਣੀ ਸਦੀ ਪਹਿਲਾਂ ਉਜਾੜੇ ਦਾ ਸ਼ਿਕਾਰ ਹੋਏ ਦੋਹਾਂ ਮੁਲਕਾਂ ਦੇ ਲੋਕ ਅੱਜ ਵੀ ਆਪਣੀ ਜਨਮ ਭੌਏ ਵੇਖਣ ਨੂੰ ਤਰਸਦੇ ਹਨ।
ਰਚਨਾਵਾਂ ਦੇ ਚੱਲੇ ਦੌਰ ਵਿੱਚ ਮੱਖਣ ਭੈਣੀਵਾਲਾ ਜਸਵੰਤ ਧਾਪ, ਬਲਜਿੰਦਰ ਮਾਂਗਟ, ਅਜੀਤ ਸਿੰਘ ਨਬੀਪੁਰੀ, ਸਰਬਜੀਤ, ਜਸਪਾਲ ਸਿੰਘ, ਜੋਰਾ ਬਲ, ਵਿਪਨ ਅਰੋੜਾ, ਮਨਜਿੰਦਰ ਸਿੰਘ ਆਦਿ ਨੇ ਆਪੋ ਆਪਣੀਆਂ ਰਚਨਾਵਾਂ ਰਾਹੀਂ ਮਹੌਲ ਨੂੰ ਅਦਬੀ ਰੰਗਤ ਦਿੱਤੀ।

Check Also

ਸਵੀਪ ਮੁਹਿੰਮ ਤਹਿਤ ਬੱਚਿਆਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ …